ਬਿ੍ਰਟੇਨ ''ਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 19,500 ਪਹੁੰਚੀ

04/25/2020 2:15:12 AM

ਲੰਡਨ - ਬਿ੍ਰਟੇਨ ਵਿਚ ਸ਼ੁੱਕਰਵਾਰ ਨੂੰ ਹਸਪਤਾਲਾਂ ਵਿਚ 768 ਮਰੀਜ਼ਾਂ ਦੀ ਮੌਤ ਹੋਣ ਦੇ ਨਾਲ ਹੀ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 19,506 ਹੋ ਗਈ ਹੈ। ਅੱਜ 684 ਮਰੀਜ਼ਾਂ ਦੀ ਮੌਤ ਹਸਪਤਾਲਾਂ ਵਿਚ ਹੋਈ ਹੈ ਅਤੇ 84 ਉਹ ਮਰੀਜ਼ ਦੀ ਮੌਤ ਦਾ ਅੰਕੜਾ ਹੈ ਜਿਹੜਾ ਕਿ ਵੇਲਸ ਦੇ ਇਕ ਸਿਹਤ ਬੋਰਡ ਵੱਲੋਂ ਰਿਪੋਰਟ ਨਹੀਂ ਕੀਤਾ ਗਿਆ। ਕੋਰੋਨਾਵਾਇਰਸ ਕਾਰਨ ਵਿਅਕਤੀਆਂ ਅਤੇ ਜਾਨ ਗੁਆਉਣ ਵਾਲਿਆਂ ਦੇ ਬਾਰੇ ਵਿਚ ਰੁਜ਼ਾਨਾ ਡਾਓਨਿੰਗ ਸਟ੍ਰੀਟ ਵਿਚ ਬ੍ਰੀਫਿੰਗ ਦੀ ਅਗਵਾਈ ਕਰਨ ਵਾਲੇ ਬਿ੍ਰਟੇਨ ਦੇ ਪਰਿਵਹਨ ਮੰਤਰੀ ਗ੍ਰਾਂਟ ਸ਼ੇਪਸ ਨੇ ਆਖਿਆ ਹੈ ਕਿ ਇਸ ਗੱਲ ਦੇ ਅੰਦਰੂਨੀ ਸੰਕੇਤ ਹਨ ਕਿ ਬਿ੍ਰਟੇਨ ਇਸ ਘਾਤਕ ਵਾਇਰਸ ਨੂੰ ਫੈਲਣ ਤੋਂ ਰੋਕਣ ਦੀ ਦਿਸ਼ਾ ਵੱਲ ਹੋਲੀ ਹੋਲੀ ਅੱਗੇ ਵਧ ਰਿਹਾ ਹੈ ਕਿਉਂਕਿ ਹਸਪਤਾਲਾਂ ਵਿਚ ਭਰਤੀ ਹੋਣ ਵਾਲਿਆਂ ਦੀ ਗਿਣਤੀ ਵਿਚ ਗਿਰਾਵਟ ਆ ਰਹੀ ਹੈ।

ਉਥੇ ਹੀ ਬਿ੍ਰਟੇਨ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 1,43,464 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 19,506 ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ 1,23,614 ਲੋਕਾਂ ਦਾ ਇਲਾਜ ਜਾਰੀ ਹੈ ਜਿਨ੍ਹਾਂ ਵਿਚੋਂ 1559 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਬਿ੍ਰਟੇਨ ਵਿਚ ਵੀ ਕੋਰੋਨਾਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਅੰਕੜਾ 20,000 ਦੇ ਕਰੀਬ ਪਹੁੰਚ ਗਿਆ ਹੈ ਅਤੇ ਇਹ ਅੰਕੜਾ ਪੂਰਾ ਕਰਨ ਵਾਲਾ ਬਿ੍ਰਟੇਨ ਦੁਨੀਆ ਦਾ ਅਜਿਹਾ 5ਵਾਂ ਮੁਲਕ ਹੋਵੇਗਾ ਜਿਥੇ ਇਸ ਵਾਇਰਸ 20,000 ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਚੁੱਕਿਆ ਹੋਵੇਗਾ।

Khushdeep Jassi

This news is Content Editor Khushdeep Jassi