ਕੋਰੋਨਾ ਵਾਇਰਸ ''ਤੇ PM ਵੱਲੋਂ ਲਏ ਫੈਸਲੇ ਤੋਂ ਨਾਰਾਜ਼ ਦਿਸਿਆ ਇਹ ਕ੍ਰਿਕਟਰ, ''ਗਾਲ'' ਕੱਢ ਜਤਾਈ ਨਾਰਾਜ਼ਗੀ

03/26/2020 11:36:54 AM

ਮੈਲਬੋਰਨ : ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਰੋਕ ਦਿੱਤਾ ਹੈ। ਦੁਨੀਆ ਦੇ ਕਈ ਦੇਸ਼ਾਂ ਵਿਚ ਦਫਤਰ ਅਤੇ ਸਕੂਲ ਬੰਦ ਹੋ ਗਏ ਹਨ। ਭਾਰਤ ਵਿਚ ਕੋਰੋਨਾ ਵਾਇਰਸ ਨੂੰ ਰੋਕਣ ਲਈ 14 ਅਪਰੈਲ ਤਕ ਲਾਕਡਾਊਨ ਹੋ ਗਿਆ ਹੈ। ਪੀ. ਐੱਮ. ਮੋਦੀ ਦੇ ਇਸ ਕਦਮ ਦੀ ਪੂਰੀ ਦੁਨੀਆ ਸ਼ਲਾਘਾ ਕਰ ਰਹੀ ਹੈ। ਹਾਲਾਂਕਿ ਆਸਟਰੇਲੀਆਈ ਪੀ. ਐੱਮ. ਨੇ ਕੁਝ ਅਜਿਹੇ ਫੈਸਲੇ ਲਏ ਹਨ ਜਿਸ ਵਜਹਾ ਤੋਂ ਉੱਥੋਂ ਦੇ ਲੋਕ ਅਤੇ ਕਈ ਦਿੱਗਜ ਖਿਡਾਰੀ ਨਾਰਾਜ਼ ਹੋ ਗਏ ਹਨ। ਸ਼ੇਨ ਵਾਰਨ ਨੇ ਆਸਟਰੇਲੀਆਈ ਪੀ. ਐੱਮ. ਸਕਾਟ ਮਾਰਿਸਨ ਦੇ ਕੋਰੋਨਾ ਵਾਇਰਸ 'ਤੇ ਦਿੱਤੇ ਬਿਆਨ 'ਤੇ ਬੇਹੱਦ ਨਾਰਾਜ਼ਗੀ ਜਤਾਈ ਹੈ। ਵਾਰਨ ਇੰਨੇ ਭੜਕ ਗਏ ਕਿ ਉਸ ਨੇ ਟਵੀਟ ਕਰ ਪੀ. ਐੱਮ. ਦੀ ਆਲੋਚਨਾ ਕੀਤੀ ਅਤੇ ਅਖੀਰ ਵਿਚ ਗਾਲਾਂ ਵੀ ਕੱਢ ਦਿੱਤੀਆਂ।

ਦਰਅਸਲ, ਮੰਗਲਵਾਰ ਨੂੰ ਆਸਟਰੇਲੀਆਈ ਪੀ. ਐੱਮ.  ਸਕਾਟ ਮਾਰਿਸਨ ਨੇ ਆਪਣੇ ਦੇਸ਼ ਨੂੰ ਸੰਭੋਧਨ ਕੀਤਾ। ਜਿਸ ਵਿਚ ਉਸ ਨੇ ਕਈ ਹੈਰਾਨ ਕਰਨ ਵਾਲੇ ਫੈਸਲੇ ਲਏ। ਮਾਰਿਸਨ ਨੇ ਕੋਰੋਨਾ ਵਾਇਰਸ ਦੌਰਾਨ ਸਕੂਲ ਖੁਲਹੇ ਰੱਖਣ ਦਾ ਫੈਸਲਾ ਕੀਤਾ ਤਾਂ ਉੱਥੇ ਹੀ ਅੰਤਿਮ ਸੰਸਕਾਰ ਵਿਚ 10 ਤੋਂ ਵੱਧ ਲੋਕਾਂ ਨੂੰ ਨਾ ਇਕੱਠੇ ਹੋਣ ਦੀ ਸਲਾਹ ਵੀ ਦਿੱਤੀ। ਜਿਸ ਤੋਂ ਬਾਅਦ ਸ਼ੇਨ ਵਾਰਨ ਨੇ ਪੀ. ਐੱਮ. ਨੂੰ ਲੰਮੇ ਹੱਥੀ ਲੈਂਦਿਆਂ ਟਵੀਟ ਕਰ ਲਿਖਿਆ, ''ਪੀ. ਐੱਮ. ਨੂੰ ਸੁਣਨ ਤੋਂ ਬਾਅਦ ਹਰ ਆਸਟਰੇਲੀਆਈ ਦੀ ਤਰਹਾਂ ਮੈਂ ਵੀ ਇਹ ਸਮਝਦਾ ਹਾਂ ਕਿ ਜੋ ਜ਼ਰੂਰੀ ਹੈ ਉਹ ਗੈਰਜ਼ਰੂਰੀ ਅਤੇ ਜੋ ਗੈਰਜ਼ਰੂਰੀ ਹੈ ਉਹ ਜ਼ਰੂਰੀ। ਮੈਨੂੰ ਸਮਝ ਨਹੀਂ ਆ ਰਿਹਾ। ਅਜੇ ਵੀ ਲੋਕ ਸ਼ਾਪਿੰਗ ਸੈਂਟਰ ਵਿਚ ਸ਼ਰਟ ਖਰੀਦ ਰਹੇ ਹਨ। WTF? ਪੀ. ਐੱਮ. ਦੇ ਬਿਆਨ ਨਾਲ ਝਟਕਾ ਲੱਗਿਆ। ਤੁਰੰਤ ਲਾਕਡਾਊਨ ਹੋਣਾ ਚਾਹੀਦੈ।''

ਫਿੰਚ ਨੇ ਵੀ ਕੀਤਾ ਵਿਰੋਧ
ਸਿਰਫ ਸ਼ੇਨ ਵਾਰਨ ਹੀ ਨਹੀਂ ਆਸਟਰੇਲੀਆਈ ਵਨ ਡੇ  ਅਤੇ ਟੀ-20 ਟੀਮ ਦੇ ਕਪਤਾਨ ਐਰੋਨ ਫਿੰਚ ਵੀ ਆਸਟਰੇਲੀਆਈ ਪੀ. ਐੱਮ. ਦੇ ਬਿਆਨ ਤੋਂ ਨਾਰਾਜ਼ ਦਿਸੇ। ਉਸ ਨੇ ਟਵਿੱਟਰ 'ਤੇ ਲਿਖਿਆ, ''ਪੀ. ਐੱਮ. ਦੀ ਪਰੈੱਸ ਕਾਨਫਰੰਸ ਸੁਣਨ ਤੋਂ ਬਾਅਦ ਪਹਿਲਾਂ ਤੋਂ ਜ਼ਿਆਦਾ ਹੈਰਾਨ ਹੋ ਗਿਆ ਹਾਂ।'' ਦਸ ਦਈਏ ਕਿ ਆਸਟਰੇਲੀਆ ਵਿਚ ਕਰੀਬ 2500 ਲੋਕਾਂ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ ਅਤੇ ਇਨਹਾਂ ਵਿਚੋਂ 9 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਾਲ ਹੀ ਆਸਟਰੇਲੀਆ ਦੇ ਸ਼ਹਿਰਾਂ ਵਿਚ ਤਰਥੱਲੀ ਮਚੀ ਹੋਈ ਹੈ। ਹਾਲਾਂਕਿ ਆਸਟਰੇਲੀਆਈ ਸਰਕਾਰ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਕਰੀਬ 40 ਅਰਬ ਡਾਲਰ ਦੇ ਪੈਕੇਜ ਦਾ ਐਲਾਨ ਕੀਤਾ ਹੈ।

Ranjit

This news is Content Editor Ranjit