ਫੇਕ ਨਿਊਜ਼ ਕਾਰਨ ਵਧ ਸਕਦੈ ਕਰੋਨਾ ਵਾਇਰਸ ਦਾ ਕਹਿਰ

02/14/2020 9:06:03 PM

ਬੀਜਿੰਗ (ਏਜੰਸੀ)- ਕਰੋਨਾ ਵਾਇਰਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਫੇਕ ਨਿਊਜ਼, ਅਧੂਰੀ ਜਾਣਕਾਰੀ ਅਤੇ ਗਲਤ ਸਲਾਹ ਇਸ ਮਹਾਮਾਰੀ ਦੇ ਕਹਿਰ ਨੂੰ ਹੋਰ ਜ਼ਿਆਦਾ ਵਧਾ ਸਕਦੀ ਹੈ। ਇਹ ਦਾਅਵਾ ਇਕ ਖੋਜ ਵਿਚ ਕੀਤਾ ਗਿਆ ਹੈ। ਚੀਨ ਵਿਚ ਕਰੋਨਾ ਵਾਇਰਸ ਫੈਲਣ ਅਤੇ ਉਸ ਦੇ ਕਾਰਨ ਹੋਣ ਵਾਲੀਆਂ ਮੌਤਾਂ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਤਰ੍ਹਾਂ-ਤਰ੍ਹਾਂ ਦੀ ਜਾਣਕਾਰੀ ਅਤੇ ਸਲਾਹ ਸਾਂਝੀ ਕੀਤੀ ਜਾ ਰਹੀ ਹੈ। ਜਿਨ੍ਹਾਂ ਵਿਚ ਜਾਣਕਾਰੀ ਜਾਂ ਤਾਂ ਅਧੂਰੀ ਹੈ ਜਾਂ ਫਿਰ ਗਲਤ ਹੈ। ਬ੍ਰਿਟੇਨ ਦੀ ਯੂਨੀਵਰਸਿਟੀ ਆਫ ਈਸਟ ਏਂਜਿਲਾ (ਯੂ.ਏ.ਈ.) ਦੇ ਵਿਗਿਆਨੀਆਂ ਨੇ ਇਕ ਵਿਸ਼ਲੇਸ਼ਣ ਕੀਤਾ, ਜਿਸ ਵਿਚ ਉਨ੍ਹਾਂ ਇਹ ਜਾਨਣਾ ਚਾਹਿਆ ਕਿ ਗਲਤ ਸੂਚਨਾ ਦਾ ਪ੍ਰਸਾਰ ਕਿਵੇਂ ਬੀਮਾਰੀ ਫੈਲਣ ਨੂੰ ਪ੍ਰਭਾਵਿਤ ਕਰਦਾ ਹੈ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਫਰਜ਼ੀ ਖਬਰਾਂ ਨੂੰ ਫੈਲਣ ਤੋਂ  ਰੋਕਣ ਦੀ ਕਿਸੇ ਵੀ ਸਫਲ ਕੋਸ਼ਿਸ਼ ਨਾਲ ਲੋਕਾਂ ਦੀ ਜਾਣ ਬਚਾਈ ਜਾ ਸਕਦੀ ਹੈ। ਖੋਜ ਦੇ ਸਹਿ-ਲੇਖਕ ਅਤੇ ਯੂ.ਏ.ਈ. ਦੇ ਪ੍ਰੋਫੈਸਰ ਪਾਲ ਹੰਟਰ ਕਹਿੰਦੇ ਹਨ, ਜਿੱਥੋਂ ਤੱਕ ਕੋਵਿਡ-19 (ਕਰੋਨਾ ਵਾਇਰਸ) ਦੀ ਗੱਲ ਹੈ। ਇਸ ਨੂੰ ਲੈ ਕੇ ਇੰਟਰਨੈੱਟ 'ਤੇ ਪ੍ਰਸਾਰਿਤ ਹੋਣ ਵਾਲੀਆਂ ਕਈ ਕਿਆਸ ਅਰਾਈਆਂ, ਗਲਤ ਸੂਚਨਾ ਅਤੇ ਫਰਜ਼ੀ ਖਬਰਾਂ ਹਨ ਕਿ ਵਾਇਰਸ ਕਿਵੇਂ ਪੈਦਾ ਹੋਇਆ, ਕੀ ਕਾਰਨ ਹੈ ਅਤੇ ਇਹ ਕਿਵੇਂ ਫੈਲਦਾ ਹੈ? ਵਿਸ਼ਵ ਸਿਹਤ ਸੰਗਠਨ ਨੇ ਕਰੋਨਾ ਵਾਇਰਸ ਨੂੰ ਕੋਵਿਡ-19 ਦੀ ਗੱਲ ਹੈ।

ਇਸ ਨੂੰ ਲੈ ਕੇ ਇੰਟਰਨੈੱਟ 'ਤੇ ਪ੍ਰਸਾਰਿਤ ਹੋਣ ਵਾਲੀਆਂ ਕਈ ਕਿਆਸ ਅਰਾਈਆਂ, ਗਲਤ ਸੂਚਨਾਵਾਂ ਅਤੇ ਫਰਜ਼ੀ ਖਬਰਾਂ ਹਨ ਕਿ ਵਾਇਰਸ ਕਿਵੇਂ ਪੈਦਾ ਹੋਇਆ, ਇਸ ਦਾ ਕੀ ਕਾਰਣ ਹੈ ਅਤੇ ਇਹ ਕਿਵੇਂ ਫੈਲਦਾ ਹੈ? ਹੰਟਰ ਕਹਿੰਦੇ ਹਨ, ਗਲਤ ਸੂਚਨਾ ਦਾ ਮਤਲਬ ਹੈ ਕਿ ਬੁਰੀ ਸਲਾਹ ਬਹੁਤ ਤੇਜ਼ੀ ਨਾਲ ਫੈਲਦੀ ਹੈ ਅਤੇ ਇਹ ਇਨਸਾਨਾਂ ਦੇ ਵਰਤਾਓ ਨੂੰ ਬਦਲ ਦਿੰਦੀ ਹੈ ਜਿਸ ਨਾਲ ਉਹ ਜ਼ਿਆਦਾ ਜੋਖਮ ਲੈਂਦਾ ਹੈ, ਇਸ ਖੋਜ ਵਿਚ ਹੰਟਰ ਅਤੇ ਉਨ੍ਹਾਂ ਦੀ ਟੀਮ ਨੇ ਤਿੰਨ ਹੋਰ ਵਾਇਰਸ 'ਤੇ ਧਿਆਨ ਕੇਂਦਰਿਤ ਕੀਤਾ ਜਿਸ ਵਿਚ ਫਲੂਸ, ਮੰਕੀਪਾਕਸ ਅਤੇ ਨੋਰੋਵਾਇਰਸ ਸ਼ਾਮਲ ਹਨ। ਪਰ ਉਨ੍ਹਾਂ ਦਾ ਮੰਨਣਾ ਹੈ ਕਿ ਖੋਜ ਦੇ ਨਤੀਜੇ ਕੋਵਿਡ-19 ਦੇ ਕਹਿਰ ਨਾਲ ਨਜਿੱਠਣ ਲਈ ਉਪਯੋਗੀ ਹੋ ਸਕਦੇ ਹਨ, ਹੰਟਰ ਕਹਿੰਦੇ ਹਨ ਕਿ ਫਰਜ਼ੀ ਖਬਰਾਂ ਬਿਨਾਂ ਕਿਸੇ ਸਬੂਤ ਦੇ ਬਣਾਈਆਂ ਜਾਂਦੀਆਂ ਹਨ ਅਤੇ ਇਹ ਹਮੇਸ਼ਾ ਸਾਜ਼ਿਸ਼ ਦੇ ਸਿਧਾਂਤਾਂ 'ਤੇ ਅਧਾਰਿਤ ਹੁੰਦੀਆਂ ਹਨ।

ਭਾਰਤ ਵਿਚ ਵੀ ਸੋਸ਼ਲ ਮੀਡੀਆ ਅਤੇ ਵ੍ਹਾਟਸਐਪ ਗਰੁੱਪ ਵਿਚ ਵੀ ਲੋਕ ਤਰ੍ਹਾਂ-ਤਰ੍ਹਾਂ ਦੀਆਂ ਅੱਧੀਆਂ-ਅਧੂਰੀਆਂ ਜਾਂ ਫਿਰ ਬਿਨਾਂ ਸੱਚਾਈ ਵਾਲੀ ਜਾਣਕਾਰੀ ਸਾਂਝੀ ਕਰ ਰਹੇ ਹਨ। ਪਿਛਲੇ ਦਿਨੀਂ ਕੇਰਲ ਵਿਚ ਪੁਲਸ ਨੇ ਅਜਿਹੇ ਤਿੰਨ ਲੋਕਾਂ ਨੂੰ ਗਲਤ ਜਾਣਕਾਰੀ ਫੈਲਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਸੀ। ਦੂਜੇ ਪਾਸੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ਵਰਧਨ ਦਾ ਕਹਿਣਾ ਹੈ ਕਿ ਕਰੋਨਾ ਵਾਇਰਸ ਦੀ ਨਿਗਰਾਨੀ, ਨਮੂਨਾ, ਭੰਡਾਰ, ਪੈਕੇਜਿੰਗ ਅਤੇ ਟਰਾਂਸਪੋਰਟ, ਇਨਫੈਕਸ਼ਨ ਰੋਕਥਾਮ, ਕੰਟਰੋਲ ਅਤੇ ਕਲੀਨਿਕਲ ਮੈਨੇਜਮੈਂਟ ਬਾਰੇ ਸੂਬਿਆਂ ਨੂੰ ਸਲਾਹ ਅਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਹਰਸ਼ਵਰਧਨ ਨੇ ਆਖਿਆ ਹੈ ਕਿ ਇਸ ਬੀਮਾਰੀ ਨੂੰ ਲੈ ਕੇ ਹਦਾਇਤੀ ਦਸਤਾਵੇਜ਼ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੀ ਵੈਬਸਾਈਟ 'ਤੇ ਮੌਜੂਦ ਹੈ।

Sunny Mehra

This news is Content Editor Sunny Mehra