ਵਿਦੇਸ਼ 'ਚ ਪੰਜਾਬੀ 'ਤੇ ਲੱਗੇ ਸੀ ਨਸ਼ਾ ਤਸਕਰੀ ਦੇ ਦੋਸ਼, ਅਦਾਲਤ ਨੇ ਕੀਤਾ ਬਰੀ

11/11/2017 2:26:23 PM

ਲੰਡਨ, (ਰਾਜਵੀਰ ਸਮਰਾ)— ਲੰਡਨ ਦੀ ਅਪੀਲ ਅਦਾਲਤ ਨੇ 31 ਸਾਲਾ ਗੁਰਸ਼ਰਨ ਵਿਰਕ ਉਰਫ਼ ਸ਼ੈਰਨ ਨੂੰ ਡਰੱਗਜ਼ ਦੇ ਧੰਦੇ 'ਚ ਸਾਜ਼ਿਸ਼ 'ਚ ਸ਼ਮੂਲੀਅਤ ਲਈ ਲੱਗੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਇਸ ਮਾਮਲੇ 'ਚ ਉਸ ਨੂੰ ਸਜ਼ਾ ਸੁਣਾਈ ਜਾਣੀ ਸੀ ਪਰ ਉਸੇ ਦਿਨ ਅਪੀਲ ਅਦਾਲਤ 'ਚ ਵਿਰਕ ਦੇ ਵਕੀਲਾਂ ਨੇ ਅਪੀਲ ਕੀਤੀ ਕਿ ਇਸ ਸਾਜ਼ਿਸ਼ 'ਚ ਸ਼ਾਮਿਲ ਦੱਸੇ ਗਏ ਬਾਕੀ ਸਾਰੇ 4 ਦੋਸ਼ੀ ਬਰੀ ਕੀਤੇ ਜਾ ਚੁੱਕੇ ਹਨ। ਇਸ ਲਈ ਵਿਰਕ ਦੀ ਸ਼ਮੂਲੀਅਤ ਦਾ ਸਵਾਲ ਹੀ ਨਹੀਂ ਸੀ। ਓਵਰਡੇਲ ਐਵੇਨਿਊ, ਗਲੈਨਫੀਲਡ ਵਾਸੀ ਗੁਰਸ਼ਰਨ ਨੂੰ ਇਸੇ ਸਾਲ ਮਾਰਚ ਮਹੀਨੇ 'ਚ ਇਕ ਅਦਾਲਤ ਨੇ ਦੋਸ਼ੀ ਮੰਨ ਲਿਆ ਸੀ, ਜਦਕਿ ਵਿਰਕ ਨੇ ਸਾਜ਼ਿਸ਼ 'ਚ ਕਿਸੇ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਸੀ। ਬਰਮਿੰਘਮ ਕਰਾਊਨ ਕੋਰਟ 'ਚ ਮਾਰਚ 'ਚ 3 ਕਥਿਤ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਸੀ, ਜਦ ਕਿ ਚੌਥੇ ਖ਼ਿਲਾਫ਼ ਮੁੜ ਤੋਂ ਚੱਲੇ ਮੁਕੱਦਮੇ 'ਚ ਬਰੀ ਕਰ ਦਿੱਤਾ ਗਿਆ।