ਆਸ਼ਕ ਜੋੜੇ ਨੇ ਸੜਕ ''ਤੇ ਕੱਢਿਆ ਪਿਆਰ ਦਾ ਜਲੂਸ, ਲੋਕਾਂ ਨੇ ਤਸਵੀਰਾਂ ਖਿੱਚ ਕੇ ਕੀਤੀਆਂ ਵਾਇਰਲ

07/16/2017 1:08:50 PM

ਬੀਜਿੰਗ— ਬਹੁਤ ਵਾਰ ਜ਼ਿੰਦਗੀ 'ਚ ਅਜਿਹੇ ਆਸ਼ਕਾਂ ਦੀਆਂ ਕਹਾਣੀਆਂ ਵੀ ਸੁਣਨ ਮਿਲ ਜਾਂਦੀਆਂ ਹਨ ਜੋ ਆਪਣੇ ਪਿਆਰ ਨੂੰ ਪਾਉਣ ਲਈ ਕਿਸੇ ਵੀ ਹੱਦ ਤਕ ਪੁੱਜ ਜਾਂਦੇ ਹਨ। ਅਜਿਹਾ ਹੀ ਹੋਇਆ ਚੀਨ 'ਚ, ਜਿੱਥੇ ਬ੍ਰੇਕਅਪ ਹੋਣ ਮਗਰੋਂ ਮੁੰਡੇ ਨੇ ਸੜਕ 'ਤੇ ਆਪਣੇ ਹੀ ਪਿਆਰ ਦਾ ਤਮਾਸ਼ਾ ਬਣਾ ਲਿਆ। ਉਸ ਦੀ ਅਤੇ ਉਸ ਦੀ ਪ੍ਰੇਮਿਕਾ ਦੀ ਕਿਸੇ ਗੱਲ ਕਾਰਨ ਅਣਬਣ ਹੋ ਗਈ ਸੀ ਅਤੇ ਗੱਲ ਇੱਥੋਂ ਤਕ ਪੁੱਜ ਗਈ ਕਿ ਬ੍ਰੇਕਅੱਪ ਹੀ ਗਿਆ। 


ਇਸ ਗੱਲ ਨੂੰ ਮੁੰਡਾ ਬਰਦਾਸ਼ਤ ਨਾ ਕਰ ਸਕਿਆ ਅਤੇ ਉਸ ਨੇ ਆਪਣੀ ਸਾਬਕਾ ਪ੍ਰੇਮਿਕਾ ਨੂੰ ਸੜਕ 'ਤੇ ਹੀ ਮਿੰਨਤਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਮੁੰਡੇ ਨੇ ਕੁੜੀ ਦੇ ਪੈਰ ਫੜ ਲਏ ਅਤੇ ਉੱਚੀ-ਉੱਚੀ ਰੌਣ ਲੱਗ ਗਿਆ। ਇਹ ਦੇਖ ਉੱਥੇ ਲੋਕ ਇਕੱਠੇ ਹੋ ਗਏ। ਕੁੜੀ ਨੇ ਆਪਣੇ-ਆਪ ਨੂੰ ਛੁਡਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਨੇ ਕੁੜੀ ਦੇ ਬੂਟ ਨਾ ਛੱਡੇ। ਉਸ ਤੋਂ ਬਚਣ 'ਚ ਕੁੜੀ ਦੇ ਬੂਟ ਵੀ ਉੱਤਰ ਗਏ ਪਰ ਉਹ ਨਾ ਹਟਿਆ। ਇਸ ਦੌਰਾਨ ਕੁੜੀ ਡਿੱਗਣ ਵੀ ਲੱਗੀ ਸੀ। ਕੁੜੀ ਨੇ ਗੁੱਸੇ 'ਚ ਮੁੰਡੇ ਦੇ ਥੱਪੜ ਮਾਰੇ ਅਤੇ ਆਪਣੇ ਬੂਟ ਤੇ ਜੁਰਾਬਾਂ ਉੱਥੇ ਹੀ ਛੱਡ ਦੌੜ ਗਈ। ਮੁੰਡਾ ਕਾਫੀ ਦੇਰ ਤਕ ਸੜਕ 'ਤੇ ਬੈਠਾ ਰੌਂਦਾ ਰਿਹਾ।