ਕੋਰੋਨਾਵਾਇਰਸ ਦੌਰਾਨ ਇਸ ਜੋਡ਼ੇ ਨੇ ਕੀਤਾ ਅਨੋਖਾ ਵਿਆਹ, ਵੀਡੀਓ

03/24/2020 4:18:12 AM

ਨਿਊਯਾਰਕ - ਕੋਰੋਨਾਵਾਇਰਸ ਨੇ ਚੀਨ ਤੋਂ ਬਾਅਦ ਹੁਣ ਬਾਕੀ ਦੇਸ਼ਾਂ ਵਿਚ ਕਹਿਰ ਮਚਾਉਣਾ ਸ਼ੁਰੂ ਕਰ ਦਿੱਤਾ ਹੈ। ਜਿਸ ਦਾ ਅਸਰ ਇਟਲੀ ਤੋਂ ਬਾਅਦ ਹੁਣ ਅਮਰੀਕਾ ਵਿਚ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਦੇ ਨਾਲ ਹੀ ਅਮਰੀਕਾ ਦੁਨੀਆ ਦਾ ਤੀਜਾ ਦੇਸ਼ ਬਣ ਗਿਆ ਚੁੱਕਿਆ ਹੈ ਜਿਥੇ ਕੋਰੋਨਾਵਾਇਰਸ ਦੇ ਸਭ ਤੋਂ ਜ਼ਿਆਦਾ ਮਰੀਜ਼ ਹਨ। ਡੋਨਾਲਡ ਟਰੰਪ ਸਰਕਾਰ ਇਸ ਨੂੰ ਰੋਕਣ ਲਈ ਸੋਸ਼ਲ ਡਿਸਟੇਂਸਿੰਗ ਤੋਂ ਇਲਾਵਾ ਹਰ ਜ਼ਰੂਰੀ ਕਦਮ ਚੁੱਕ ਰਹੀ ਹੈ। ਸੋਸ਼ਲ ਡਿਸਟੇਂਸਿੰਗ ਲਈ ਲੋਕ ਜਿਥੇ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ, ਉਥੇ ਇਸ ਵਿਚਾਲੇ ਨਿਊਯਾਰਕ ਵਿਚ ਇਕ ਜੋਡ਼ੇ ਨੂੰ ਵਿਆਹ ਕਰਨਾ ਸੀ ਪਰ ਵਿਆਹ ਬਿਨਾਂ ਰਿਸ਼ਤੇਦਾਰਾਂ ਅਤੇ ਦੋਸਤਾਂ ਦੀ ਮੌਜੂਦਗੀ ਵਿਚ ਕਿਵੇਂ ਹੋ ਸਕਦਾ ਸੀ। ਉਦੋਂ ਇਸ ਜੋਡ਼ੇ ਨੇ ਇਕ ਅਨੋਖਾ ਤਰੀਕਾ ਅਪਣਾਇਆ।

 

 
 
 
 
 
View this post on Instagram
 
 
 
 
 
 
 
 
 

The most perfectly New York moment amidst a crazy time. The magic of this city, our down AF friends, and most importantly @wheelsfit will never be lost on me. Also. Hire @iknowmattwilson for EVERY WEDDING EVER!

A post shared by Reilly Jennings (@reillyjennings) on Mar 21, 2020 at 7:47am PDT

ਵਾਸ਼ਿੰਗਟਨ ਹਾਈਟਸ ਦੇ ਮੈਨਹੈਟਨ ਇਲਾਕੇ ਵਿਚ ਇਕ ਛੋਟੀ ਸਡ਼ਕ 'ਤੇ ਅਨੋਖਾ ਵਿਆਹ ਹੋਇਆ। ਅਨੋਖਾ ਇਸ ਲਈ ਕਿ ਜਦ ਦੋਵੇਂ ਪੂਰੀ ਜ਼ਿੰਦਗੀ ਇਕੱਠੇ ਬਿਤਾਉਣ ਦੀਆਂ ਕਸਮਾਂ ਖਾ ਰਹੇ ਸਨ, ਤਾਂ ਉਨ੍ਹਾਂ ਦੀ ਇਹ ਰਸਮ ਚੌਥੀ ਮੰਜ਼ਿਲ 'ਤੇ ਮੌਜੂਦ ਉਨ੍ਹਾਂ ਦੀ ਦੋਸਤ ਅਤੇ ਮੈਰਿਜ਼ ਆਫੀਸ਼ੀਅਲ ਪੂਰਾ ਕਰਾ ਰਹੀ ਸੀ। ਇਸ ਖੂਬਸੂਰਤ ਪਲ ਨੂੰ ਉਨ੍ਹਾਂ ਦੀ ਦੋਸਤ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਸ ਜੋਡ਼ੇ ਨੂੰ ਉਂਝ ਤਾਂ ਅਕਤੂਬਰ ਵਿਚ ਵਿਆਹ ਕਰਨਾ ਸੀ, ਪਰ ਉਨ੍ਹਾਂ ਨੇ ਇਰਾਦਾ ਬਦਲ ਦਿੱਤਾ ਹੈ ਅਤੇ ਇਸ ਸੰਕਟ ਦੀ ਸਖਤੀ ਵਿਚ ਹੀ ਵਿਆਹ ਕਰਨ ਦਾ ਫੈਸਲਾ ਕੀਤਾ। ਦਰਅਸਲ, ਉਨ੍ਹਾਂ ਨੂੰ ਚਿੰਤਾ ਸੀ ਕਿ ਕੋਰੋਨਾਵਾਇਰਸ ਨਾਲ ਅੱਗੇ ਸੰਕਟ ਹੋਰ ਵੱਧ ਸਕਦਾ ਹੈ। ਜ਼ਿਕਰਯੋਗ ਹੈ ਕਿ ਨਿਊਯਾਰਕ ਕੋਰੋਨਾਵਾਇਰਸ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ।

Khushdeep Jassi

This news is Content Editor Khushdeep Jassi