ਇਸ ਦੇਸ਼ ਦੀ ਸਰਕਾਰ ਨੇ ਇਸ ਅਦਾਕਾਰਾ ਨੂੰ 1 ਸਾਲ ਲਈ ਕੀਤਾ ਬੈਨ, ਜਾਣੋ ਕਿਉਂ (ਦੇਖੋ ਤਸਵੀਰਾਂ)

08/19/2017 4:51:55 PM

ਕੰਬੋਡੀਆ— ਲੋਕ ਖੂਬਸੂਰਤ ਦਿਸਣ ਲਈ ਕੀ ਨਹੀਂ ਕਰਦੇ । ਖੂਬਸੂਰਤ ਦਿਸਣ ਲਈ ਲੜਕੀਆਂ ਜ਼ਿਆਦਾਤਰ ਸਮਾਂ ਪਾਰਲਰ ਵਿਚ ਗੁਜ਼ਾਰਦੀਆਂ ਹਨ ਅਤੇ ਆਪਣੀ ਚਮੜੀ ਅਤੇ ਫਿਟਨੈਸ ਨੂੰ ਲੈ ਕੇ ਬਹੁਤ ਜ਼ਿਆਦਾ ਸੁਚੇਤ ਵੀ ਰਹਿੰਦੀਆਂ ਹਨ ਪਰ ਕੀ ਤੁਸੀਂ ਸੁਣਿਆ ਹੈ ਕਿ ਖੂਬਸੂਰਤੀ ਦੇ ਚਲਦੇ ਕਿਸੇ ਦੀ ਨੌਕਰੀ ਚਲੀ ਗਈ ਹੋਵੇ । ਜੀ ਹਾਂ ਇਕ ਕੁੜੀ ਦਾ ਖੂਬਸੂਰਤੀ ਦੇ ਚਲਦੇ ਕਰੀਅਰ ਦਾਅ 'ਤੇ ਲੱਗ ਗਿਆ । ਉਸ ਨੂੰ ਕਿਸੇ ਕੰਪਨੀ ਨੇ ਨਹੀਂ ਸਗੋਂ ਸਰਕਾਰ ਨੇ ਹੀ ਬੈਨ ਕਰ ਦਿੱਤਾ ਹੈ । 
ਇਹ ਖਬਰ ਹੈ ਕੰਬੋਡੀਆ ਦੀ ਇਕ ਅਦਾਕਾਰਾ ਦੀ । ਜਿਥੇ ਉਸ ਦਾ ਖੂਬਸੂਰਤ ਹੋਣਾ ਉਸ ਦੇ ਕਰੀਅਰ ਉੱਤੇ ਭਾਰੀ ਪੈ ਗਿਆ । 24 ਸਾਲ ਦੀ ਡੇਨੀ ਵਾਨ ਨੂੰ ਸਰਕਾਰ ਨੇ ਇਕ ਸਾਲ ਤੱਕ ਫਿਲਮਾਂ ਵਿਚ ਕੰਮ ਕਰਨ ਲਈ ਬੈਨ ਲਗਾ ਦਿੱਤਾ । ਨਾਲ ਹੀ ਬੈਨ ਲਗਾਉਣ ਦੀ ਅਜਿਹੀ ਦਲੀਲ ਦਿੱਤੀ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ । ਦੇਸ਼ ਦੇ ਸੰਸਕ੍ਰਿਤੀ ਅਤੇ ਫਾਇਨ ਆਰਟਸ ਮੰਤਰਾਲਾ ਦਾ ਕਹਿਣਾ ਹੈ ਕਿ ਅਦਾਕਾਰਾ ਹੱਦ ਤੋਂ ਜ਼ਿਆਦਾ ਖੂਬਸੂਰਤ ਹੈ ਅਤੇ ਉਸ ਨੇ ਅਚਾਰ ਸੰਹਿਤਾ ਦੀ ਉਲੰਘਣਾ ਕੀਤੀ ਹੈ । ਤੁਹਾਨੂੰ ਦੱਸ ਦਈਏ ਕਿ ਡੇਨੀ ਸੱਚ ਵਿਚ ਇੰਨੀ ਜ਼ਿਆਦਾ ਖੂਬਸੂਰਤ ਹੈ ਕਿ ਉਸ ਦੇ ਫੇਸਬੁੱਕ ਉੱਤੇ 3 ਲੱਖ ਤੋਂ ਜ਼ਿਆਦਾ ਫਾਲੋਅਰਸ ਹਨ।