ਅਮਰੀਕਾ ਦਾ ਉਹ ਸ਼ਹਿਰ, ਜਿਥੇ ਜਾਣ ਲਈ ਪਹਿਲਾਂ ਜਾਣਾ ਪੈਂਦੇ ਕੈਨੇਡਾ

02/15/2020 9:04:37 PM

ਵਾਸ਼ਿੰਗਟਨ/ਟੋਰਾਂਟੋ - ਪੁਆਇੰਟ ਰਾਬਰਟਸ, ਸ਼ਾਇਦ ਤੁਸੀਂ ਇਹ ਨਾਮ ਨਾ ਸੁਣਿਆ ਹੋਵੇ ਪਰ ਅਮਰੀਕਾ ਵਾਲੇ ਇਸ ਸ਼ਹਿਰ ਦੇ ਬਾਰੇ ਬਹੁਤ ਚੰਗੀ ਤਰ੍ਹਾਂ ਨਾਲ ਜਾਣਦੇ ਹਨ। ਇਹ ਇਕ ਅਜਿਹੇ ਸ਼ਹਿਰ ਦੇ ਤੌਰ 'ਤੇ ਦੁਨੀਆ ਭਰ ਵਿਚ ਮਸ਼ਹੂਰ ਹੈ, ਜੋ ਆਪਣੇ ਹੀ ਦੇਸ਼ ਵਿਚ ਨਹੀਂ ਹੈ ਮਤਲਬ ਇਹ ਸ਼ਹਿਰ ਜੋ ਅਮਰੀਕਾ ਦਾ ਹੈ ਪਰ ਇਹ ਅਮਰੀਕਾ ਵਿਚ ਨਹੀਂ ਹੈ। ਇਹ ਅਮਰੀਕਾ ਤੋਂ ਪੂਰੀ ਤਰ੍ਹਾਂ ਨਾਲ ਕੱਟਿਆ ਹੋਇਆ ਹੈ। ਇਥੇ ਜਾਣ ਲਈ ਅਮਰੀਕਾ ਦੇ ਲੋਕਾਂ ਨੂੰ ਅੰਤਰਰਾਸ਼ਟਰੀ ਸਰਹੱਦ ਪਾਰ ਕਰਨੀ ਪੈਂਦੀ ਹੈ।

ਪੁਆਇੰਟ ਰਾਬਰਟਸ ਨੂੰ ਅਮਰੀਕਾ ਦਾ ਪੈਨੇ-ਐਕਸਕਲੇਵ ਆਖਿਆ ਜਾਂਦਾ ਹੈ। ਦਰਅਸਲ, ਪੈਨ-ਐਕਸਕਲੇਵ ਕਿਸੇ ਦੇਸ਼ ਦਾ ਉਹ ਹਿੱਸਾ ਹੁੰਦਾ ਹੈ ਤਾਂ ਜਿਥੇ ਦੂਜੇ ਦੇਸ਼ ਤੋਂ ਹੋ ਕੇ ਪਹੁੰਚਿਆ ਜਾ ਸਕਦਾ ਹੈ। ਨਿੱਜੀ ਜਹਾਜ਼ ਜਾਂ ਕਿਸ਼ਤੀ ਨਾਲ ਪਹੁੰਚਣ ਵਾਲੇ ਕੁਝ ਲੋਕਾਂ ਨੂੰ ਛੱਡ ਦਈਏ ਤਾਂ ਅਮਰੀਕਾ ਦੇ ਵੀ ਲੋਕਾਂ ਨੂੰ ਇਥੇ ਆਉਣ ਲਈ ਕੈਨੇਡਾ ਤੋਂ ਹੋ ਕੇ ਆਉਣਾ ਪੈਂਦਾ ਹੈ। ਪੁਆਇੰਟ ਰਾਬਰਟਸ ਕਿਸੇ ਪੇਂਡੂ ਇਲਾਕੇ ਦੀ ਤਰ੍ਹਾਂ ਹੈ। 2010 ਦੀ ਜਨਗਣਨਾ ਮੁਤਾਬਕ, ਇਥੇ ਲਗਭਗ 1300 ਲੋਕ ਰਹਿੰਦੇ ਹਨ। ਇਸ ਇਲਾਕੇ ਨੂੰ ਲੈ ਕੇ ਇਹ ਅਫਵਾਹ ਹੈ ਕਿ ਅਮਰੀਕਾ ਨੇ ਇਥੇ ਦੋਸ਼ੀਆਂ ਖਿਲਾਫ ਗਵਾਹੀ ਦੇਣ ਵਾਲੇ ਲੋਕਾਂ ਨੂੰ ਵਸਾਇਆ ਹੋਇਆ ਹੈ।

ਜ਼ਿਕਰਯੋਗ ਹੈ ਕਿ ਇਥੇ ਕਈ ਅਜਿਹੇ ਲੋਕ ਹਨ, ਜਿਨ੍ਹਾਂ ਨੂੰ ਇਕ ਨਵੀਂ ਪਛਾਣ ਦੇ ਕੇ ਪੁਆਇੰਟ ਰਾਬਰਟਸ ਵਿਚ ਵਸਾਇਆ ਗਿਆ ਹੈ। ਪੁਆਇੰਟ ਰਾਬਰਟਸ ਜਾਣ ਲਈ ਤੁਸੀਂ ਕਿਸ਼ਤੀ ਤੋਂ ਲੈ ਕੇ ਜਹਾਜ਼ ਅਤੇ ਇਥੋਂ ਤੱਕ ਕਿ ਕਾਰ ਦਾ ਵੀ ਇਸਤੇਮਾਲ ਕਰ ਸਕਦੇ ਹੋ। ਹਾਲਾਂਕਿ ਅਮਰੀਕਾ ਤੋਂ ਕਾਰ ਡਰਾਈਵ ਕਰ ਇਥੇ ਆਉਣ ਵਾਲੇ ਲੋਕਾਂ ਨੂੰ 2 ਵਾਰ ਅੰਤਰਰਾਸ਼ਟਰੀ ਸਰਹੱਦ ਪਾਰ ਕਰਨੀ ਪੈਂਦੀ ਹੈ। ਪਹਿਲੀ ਵਾਰ ਕੈਨੇਡਾ ਵਿਚ ਦਾਖਲ ਹੋਣ ਲਈ ਅਤੇ ਦੂਜੀ ਵਾਰ ਕੈਨੇਡਾ ਤੋਂ ਪੁਆਇੰਟ ਰਾਬਰਟਸ ਵਿਚ ਆਉਣ ਲਈ।

ਇਥੋਂ ਦੇ ਲੋਕਾਂ ਲਈ ਕਈ ਸਾਰੇ ਨਿਯਮ ਬਣਾਏ ਗਏ ਹਨ, ਜੋ ਬੇਤੁਕੇ ਜਿਹੇ ਹੀ ਲੱਗਦੇ ਹਨ। ਜਿਵੇਂ, ਇਥੋਂ ਦੇ ਨਿਵਾਸੀਆਂ ਨੂੰ ਸਾਬਤ ਟਮਾਟਰ ਲਿਆਉਣ ਦੀ ਇਜਾਜ਼ਤ ਨਹੀਂ ਹੈ ਪਰ ਉਹ ਕੱਟੇ ਹੋਏ ਟਮਾਟਰ ਲਿਆ ਸਕਦੇ ਹਨ। ਇਕ ਅੰਗ੍ਰੇਜ਼ੀ ਵੈੱਬਸਾਈਟ ਮੁਤਾਬਕ ਹਾਲਾਂਕਿ ਇਹ ਦੱਸਿਆ ਗਿਆ ਹੈ ਕਿ ਇਹ ਨਿਯਮ ਅਮਰੀਕੀ ਖੇਤਾਂ ਨੂੰ ਕੀਡ਼ਿਆਂ ਅਤੇ ਬੀਮਾਰੀਆਂ ਤੋਂ ਬਚਾਉਣ ਲਈ ਬਣਾਏ ਗਏ ਹਨ। ਇਸ ਤੋਂ ਇਲਾਵਾ ਭੇਡਾਂ ਅਤੇ ਕੁੱਤਿਆਂ ਨੂੰ ਲੈ ਕੇ ਕਾਫੀ ਨਿਯਮ ਹਨ।

Khushdeep Jassi

This news is Content Editor Khushdeep Jassi