ਕੈਂਸਰ ਪੀੜਤ ਪ੍ਰੇਮਿਕਾ ਨੂੰ ਚੁਣਿਆ ਸੀ ਜੀਵਨ ਸਾਥੀ ਪਰ ਡੇਢ ਮਹੀਨੇ ਮਗਰੋਂ ਹੀ ਤਬਾਹ ਹੋਈਆਂ ਖੁਸ਼ੀਆਂ (ਤਸਵੀਰਾਂ)

05/27/2017 3:36:25 PM

ਕੈਲਗਰੀ— ਕੈਨੇਡਾ ਦੇ ਸ਼ਹਿਰ ਕੈਲਗਰੀ ''ਚ ਕੈਂਸਰ ਪੀੜਤ ਨਵ-ਵਿਆਹੀ ਕੁੜੀ ਦੀ ਮੌਤ ਹੋਣ ਨਾਲ ਉਸ ਦਾ ਪਤੀ ਸਦਮੇ ''ਚ ਹੈ। ਮਿਕਾਹ ਰੈਪਟੋ ਨਾਂ ਦੀ 25 ਸਾਲਾ ਕੁੜੀ ਕੈਂਸਰ ਨਾਲ ਪੀੜਤ ਸੀ। ਜਿਵੇਂ ਹੀ ਉਸ ਦੇ ਪ੍ਰੇਮੀ ਪੀਟਰ ਸਟਡਨਿਕੀ ਨੂੰ ਪਤਾ ਲੱਗਾ ਕਿ ਉਸ ਦੀ ਬੀਮਾਰੀ ਆਖਰੀ ਸਟੇਜ ''ਤੇ ਹੈ ਤਾਂ ਉਸ ਨੇ ਇਕ ਪਲ ਵੀ ਖਰਾਬ ਨਾ ਕਰਦਿਆਂ ਮਿਕਾਹ ਨੂੰ ਪ੍ਰਪੋਜ਼ ਕਰ ਦਿੱਤਾ। ਡਾਕਟਰਾਂ ਨੇ ਦੱਸ ਦਿੱਤਾ ਸੀ ਕਿ ਉਹ ਸਿਰਫ 2 ਜਾਂ 3 ਹਫਤੇ ਹੀ ਹੋਰ ਜਿਊਂਦੀ ਰਹਿ ਸਕਦੀ ਹੈ। ਦੋਹਾਂ ਨੇ ਪਰਿਵਾਰ ਦੀ ਰਜ਼ਾਮੰਦੀ ਨਾਲ 6 ਅਪ੍ਰੈਲ, 2017 ''ਚ ਵਿਆਹ ਕਰਵਾਇਆ ਪਰ ਲਗਭਗ ਡੇਢ ਮਹੀਨੇ ਮਗਰੋਂ ਮਿਕਾਹ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਇਨ੍ਹਾਂ ਦੋਹਾਂ ਦਾ ਵਿਆਹ ਸੁਰਖੀਆਂ ''ਚ ਬਣਿਆ ਰਿਹਾ ਅਤੇ ਹੁਣ ਮਿਕਾਹ ਦੀ ਮੌਤ ਨੇ ਸਭ ਨੂੰ ਉਦਾਸ ਕਰ ਦਿੱਤਾ ਹੈ।