ਬੱਸ ਡਰਾਈਵਰ ਨੇ ਬੀਮਾਰ ਯਾਤਰੀ ਨਾਲ ਕੀਤਾ ਮਾੜਾ ਸਲੂਕ

05/30/2017 3:49:35 PM

 
ਮੈਨੀਟੋਬਾ— ਕੈਨੇਡਾ ਦੇ ਸ਼ਹਿਰ ਮੈਨੀਟੋਬਾ 'ਚ ਇਕ ਡਰਾਈਵਰ ਨੇ ਬੇਰੁਖੀ ਦਿਖਾਈ ਅਤੇ ਇਕ ਬੀਮਾਰ ਵਿਅਕਤੀ ਨੂੰ ਬੱਸ 'ਚ ਮੁੜ ਚੜ੍ਹਾਉਣ ਤੋਂ ਇਨਕਾਰ ਕਰ ਦਿੱਤਾ। ਬੈਰੀ ਸਪੈਂਸ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਹ ਸ਼ੂਗਰ ਅਤੇ ਡਾਇਲੀਸਿਸ ਦੀ ਬੀਮਾਰੀ ਨਾਲ ਪੀੜਤ ਹੈ। ਉਹ ਇਲਾਜ ਕਰਵਾ ਰਿਹਾ ਹੈ ਅਤੇ 20 ਮਈ ਨੂੰ ਉਹ ਇਕ ਬੱਸ ਰਾਹੀਂ ਘਰ ਨੂੰ ਵਾਪਸ ਜਾ ਰਿਹਾ ਸੀ। ਰਸਤੇ 'ਚ ਬੱਸ ਰੁਕੀ ਤਾਂ ਉਹ ਇਕ ਗੈਸ ਸਟੇਸ਼ਨ 'ਚ ਬਾਥਰੂਮ ਗਿਆ। 
ਜਦ ਉਹ ਵਾਪਸ ਆਇਆ ਤਾਂ ਬੱਸ ਡਰਾਈਵਰ ਨੇ ਉਸ ਨੂੰ ਬੱਸ 'ਚ ਚੜ੍ਹਾਉਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ ਕਿ ਉਹ ਸ਼ਰਾਬ ਪੀ ਕੇ ਆਇਆ ਹੈ। ਸਪੈਂਸ ਨੇ ਕਈ ਵਾਰ ਦੱਸਿਆ ਕਿ ਉਸ ਨੇ ਅਜਿਹਾ ਨਹੀਂ ਕੀਤਾ ਪਰ ਉਹ ਨਹੀਂ ਮੰਨਿਆ। ਡਰਾਈਵਰ ਨੇ ਪੁਲਸ ਬੁਲਾਈ ਅਤੇ ਪੁਲਸ ਨੇ ਦੱਸਿਆ ਕਿ ਉਸ ਨੇ ਸ਼ਰਾਬ ਨਹੀਂ ਪੀਤੀ ਫਿਰ ਵੀ ਡਰਾਈਵਰ ਨਾ ਮੰਨਿਆ ਅਤੇ ਉਹਉੱਥੇ ਹੀ ਖੜ੍ਹਾ ਰਿਹਾ। ਫਿਰ ਉਸ ਨੇ ਆਪਣੇ ਘਰ ਫੋਨ ਕਰਕੇ ਆਪਣੀ ਮਾਂ ਨੂੰ ਸੱਦਿਆ ਅਤੇ ਉਸ ਦੇ ਘਰ ਜਾਣ ਦਾ ਪ੍ਰਬੰਧ ਹੋ ਸਕਿਆ।