6 ਮਹੀਨੇ ਜਾਂ ਇਸ ਤੋਂ ਘੱਟ ਜੇਲ ਦੀ ਸਜ਼ਾ ਨੂੰ ਖਤਮ ''ਤੇ ਵਿਚਾਰ ਕਰ ਰਹੀ ਬ੍ਰਿਟੇਨ ਸਰਕਾਰ

01/12/2019 8:38:29 PM

ਲੰਡਨ — ਬ੍ਰਿਟੇਨ ਸਰਕਾਰ ਫਿਰ ਤੋਂ ਅਪਰਾਧਾਂ ਨੂੰ ਅੰਜ਼ਾਮ ਦੇਣ ਤੋਂ ਰੋਕਣ ਅਤੇ ਦਬਾਅ ਘੱਟ ਕਰਨ ਲਈ ਜ਼ਿਆਦਾਤਰ ਦੋਸ਼ਾਂ ਲਈ ਮਿਲਣ ਵਾਲੀ 6 ਮਹੀਨੇ ਜਾਂ ਇਸ ਤੋਂ ਘੱਟ ਦੀ ਜੇਲ ਦੀ ਸਜ਼ਾ ਖਤਮ ਕਰਨ 'ਤੇ ਵਿਚਾਰ ਕਰ ਰਹੀ ਹੈ। ਜੇਲ ਮੰਤਰੀ ਰਾਰੀ ਸਟੀਵਰਟ ਨੇ ਸ਼ਨੀਵਾਰ ਨੂੰ 'ਦਿ ਡੇਲੀ ਟੈਲੀਗ੍ਰਾਫ' ਨੂੰ ਦਸਿਆ ਕਿ ਇਸ ਕਦਮ ਨਾਲ ਸੇਂਧਮਾਰੀ ਅਤੇ ਦੁਕਾਨ ਤੋਂ ਚੀਜ਼ਾਂ ਚੁੱਕ ਲੈਣ ਜਿਹੇ ਗੈਰ-ਹਿੰਸਕ ਜਾਂ ਗੈਰ ਜਿਨਸੀ ਦੋਸ਼ਾਂ ਦੇ ਹਜ਼ਾਰਾਂ ਦੋਸ਼ੀ ਜੇਲ ਦੀ ਸਜ਼ਾ ਤੋਂ ਬਚ ਜਾਣਗੇ।
ਇੰਟਰਵਿਊ ਦੌਰਾਨ ਉਨ੍ਹਾਂ ਆਖਿਆ ਕਿ ਜੇਲ ਦੀ ਘੱਟ ਸਜ਼ਾ ਤੁਹਾਨੂੰ ਬਰਬਾਦ ਕਰਨ ਲਈ ਕਾਫੀ ਹੈ ਅਤੇ ਤੁਹਾਨੂੰ ਠੀਕ ਕਰਨ ਲਈ ਕਾਫੀ ਨਹੀਂ ਹੈ। ਉਨ੍ਹਾਂ ਕਿਹਾ ਕਿ ਤੁਸੀਂ ਕਿਸੇ ਨੂੰ 3 ਜਾਂ 4 ਹਫਤੇ ਲਈ ਜੇਲ 'ਚ ਕੈਦ ਕਰ ਲੈਂਦੇ ਹੋ, ਉਹ ਆਪਣਾ ਘਰ, ਨੌਕਰੀ, ਪਰਿਵਾਰ ਸਭ ਕੁਝ ਗੁਆ ਦਿੰਦਾ ਹੈ। ਉਹ ਜੇਲ 'ਚ ਆਉਂਦੇ ਹਨ। ਦੂਜੇ ਕੈਦੀਆਂ ਨੂੰ ਮਿਲਦੇ ਹਨ ਅਤੇ ਤੁਸੀਂ ਫਿਰ ਉਨ੍ਹਾਂ ਨੂੰ ਸੜਕਾਂ 'ਤੇ ਛੱਡ ਦਿੰਦੇ ਹਨ। ਅਧਿਕਾਰਕ ਅੰਕੜੇ ਮੁਤਾਬਕ ਇੰਗਲੈਂਡ ਅਤੇ ਵੇਲਸ ਦੀਆਂ ਜੇਲਾਂ 'ਚ 1990 ਤੋਂ ਬਾਅਦ ਕੈਦੀਆਂ ਦੀ ਗਿਣਤੀ ਦੁਗਣੀ ਹੋਈ ਹੈ।