ਫੋਟੋਗ੍ਰਾਫਰ ਤੋਂ ਕੇਸ ਹਾਰੀ ਲਾੜੀ, ਹੋਇਆ ਲੱਖਾਂ ਦਾ ਜ਼ੁਰਮਾਨਾ

03/05/2018 4:18:04 AM

ਓਟਾਵਾ — ਕੈਨੇਡਾ ਦੀ ਇਕ ਜੱਜ ਨੇ ਇਕ ਲਾੜੀ 'ਤੇ ਇਸ ਲਈ ਹਜ਼ਾਰਾਂ ਦਾ ਜ਼ੁਰਮਾਨਾ ਲਾਉਣ ਦਾ ਆਦੇਸ਼ ਦਿੱਤਾ ਕਿਉਂਕਿ ਉਸ ਨੇ ਸੋਸ਼ਲ ਮੀਡੀਆ 'ਤੇ ਇਕ ਫੋਟੋਗ੍ਰਾਫਰ ਖਿਲਾਫ ਮੁਹਿੰਮ ਚਲਾਈ ਜਿਸ ਨਾਲ ਉਸ ਦਾ ਕਾਰੋਬਾਰ ਖਰਾਬ ਹੋਇਆ। ਅਦਾਲਤ ਨੇ ਐਮਿਲੀ ਲਿਆਓ ਨੂੰ ਆਦੇਸ਼ ਦਿੱਤਾ ਹੈ ਕਿ ਫੋਟੋਗ੍ਰਾਫਰ ਖਿਲਾਫ ਆਨਲਾਈਨ ਕੈਂਪੇਨ ਦੇ ਕਾਰਨ ਹੋਏ ਨੁਕਸਾਨ ਦੇ ਤੌਰ 'ਤੇ ਉਸ ਨੂੰ 1.15 ਲੱਖ ਡਾਲਰ ਅਦਾ ਕਰਨੇ ਹੋਣਗੇ।
ਐਮਿਲੀ ਨੇ ਆਪਣੇ ਵਿਆਹ ਦੀਆਂ ਫੋਟੋਆਂ ਖਿਚਵਾਉਣ ਲਈ ਅਮਾਰਾ ਵੈਡਿੰਗ ਨਾਂ ਦੀ ਕੰਪਨੀ ਦੀਆਂ ਸੁਵਿਧਾਵਾਂ ਲਈਆਂ ਸਨ ਅਤੇ ਵਿਆਹ ਤੋਂ ਪਹਿਲਾਂ ਖਿੱਚੀਆਂ ਆਪਣੀ ਫੋਟੋਆਂ ਦੀ ਗੁਣਵੱਤਾ ਦੇਖ ਉਹ ਬੇਹੱਦ ਨਿਰਾਸ਼ ਸੀ। ਉਸ ਦਾ ਮੰਨਣਾ ਸੀ ਕਿ ਉਸ ਦੇ ਨਾਲ ਚੰਗੀ ਤਰ੍ਹਾਂ ਨਾਲ ਵਿਵਹਾਰ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਉਸ ਨੇ ਸਾਲ ਭਰ ਉਸ ਕੰਪਨੀ ਖਿਲਾਫ ਆਨਲਾਈਨ ਪੋਸਟ ਕੀਤੇ। 22 ਫਰਵਰੀ ਨੂੰ ਆਏ ਫੈਸਲੇ 'ਚ ਜੱਜ ਦਾ ਕਹਿਣਾ ਸੀ ਕਿ ਐਮਿਲੀ ਆਪਣੀ ਨਿਰਾਸ਼ਾ ਨੂੰ ਸਹੀ ਸਾਬਤ ਨਾ ਕਰ ਸਕੀ।
ਉਨ੍ਹਾਂ ਦਾ ਕਹਿਣਾ ਸੀ ਕਿ ਐਮਿਲੀ ਦੀ ਫੋਟੋਗ੍ਰਾਫਰ ਖਿਲਾਫ ਆਨਲਾਈਨ ਮੁਹਿੰਮ ਤੋਂ ਬਾਅਦ ਉਸ ਦੇ ਕਾਰੋਬਾਰ 'ਚ ਆਈ ਗਿਰਾਵਟ ਸਿਰਫ ਸੰਯੋਗ ਨਹੀਂ ਸੀ। ਉਸ ਫੋਟੋਗ੍ਰਾਫਰ ਨੂੰ ਜਨਵਰੀ 2017 'ਚ ਆਪਣਾ ਕਾਰੋਬਾਰ ਬੰਦ ਕਰਨਾ ਪਿਆ। ਕੋਰਟ ਦੇ ਦਸਤਾਵੇਜ਼ਾਂ ਮੁਤਾਬਕ ਐਮਿਲੀ ਨੇ ਅੰਗ੍ਰੇਜ਼ੀ ਅਤੇ ਚੀਨੀ ਭਾਸ਼ਾ 'ਚ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ 'ਤੇ ਇਹ ਦੋਸ਼ ਲਾਏ ਕਿ ਅਮਾਰਾ ਵੈਡਿੰਗ ਅਤੇ ਉਸ ਦੀ ਮਾਲਕਨ ਕਿਟੀ ਚਾਨ 'ਗਾਹਕਾਂ ਨੂੰ ਝੂਠੀਆਂ ਚੀਜ਼ਾਂ ਦਿਖਾ ਕੇ ਪਾਗਸ ਬਣਾਉਦੇ ਹਨ, ਗੰਦੀ ਰਣਨੀਤੀ ਇਸਤੇਮਾਲ ਕਰਦੇ ਹਨ ਅਤੇ ਝੂਠ ਬੋਲਦੇ ਹਨ।'

PunjabKesari

ਦਸਤਾਵੇਜ਼ਾਂ ਮੁਤਾਬਕ ਐਮਿਲੀ ਅਤੇ ਉਸ ਦੇ ਪਤੀ ਨੇ ਫੋਟੋਸ਼ੂਟ ਲਈ ਤੈਅਸ਼ੁਦਾ ਰਕਮ ਦਾ ਬਾਕੀ ਹਿੱਸਾ ਅਦਾ ਨਹੀਂ ਸੀ ਕੀਤਾ। ਹਾਲਾਂਕਿ ਅਮਾਰਾ ਵੈਡਿੰਗ ਨੇ ਇਕਰਾਰਨਾਮੇ ਮੁਤਾਬਕ ਵਿਆਹ ਲਈ ਮੈਕਅਪ, ਫੋਟੋਗ੍ਰਾਫੀ, ਫੁੱਲ ਅਤੇ ਪ੍ਰੋਗਰਾਮ ਦੀਆਂ ਦੂਜੀਆਂ ਸੇਵਾਵਾਂ ਵੀ ਦਿੱਤੀਆਂ ਸਨ। ਪ੍ਰੋਗਰਾਮ ਤੋਂ ਬਾਅਦ ਚਾਨ ਨੇ ਵਿਆਹੇ ਜੋੜੇ ਨੂੰ ਕਿਹਾ ਸੀ ਕਿ ਜੇਕਰ ਉਹ ਬਾਕੀ ਪੈਸੇ ਨਹੀਂ ਦੇਣਗੇ ਤਾਂ ਉਹ ਵੀ ਫੋਟੋਆਂ ਨਹੀਂ ਦੇਣਗੇ। ਕੋਰਟ ਦੇ ਰਿਕਾਰਡ ਮੁਤਾਬਕ ਉਨ੍ਹਾਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ।
ਚਾਨ ਨੇ ਦਿੱਤੇ ਗਏ ਪੈਸਿਆਂ ਨੂੰ ਵਾਪਸ ਅਤੇ ਇਕਰਾਰਨਾਮਾ ਖਤਮ ਕਰਨ ਦਾ ਵੀ ਪ੍ਰਸਤਾਵ ਦਿੱਤਾ ਸੀ। ਕੋਰਟ ਦੇ ਦਸਤਾਵੇਜ਼ਾਂ ਮੁਤਾਬਕ ਜੋੜੇ ਨੇ ਇਸ ਪ੍ਰਸਤਾਵ ਨੂੰ ਨਹੀਂ ਮੰਨਿਆ ਅਤੇ ਅਗਸਤ 2015 'ਚ ਉਸ (ਟਾਨ) ਦੇ ਖਿਲਾਫ ਕੋਰਟ ਚੱਲੇ ਗਏ, ਨਾਲ ਹੀ ਇਕਰਾਰਨਾਮਾ ਤੋੜਣ ਦਾ ਦੋਸ਼ ਵੀ ਲਾਇਆ। ਇਸ ਤੋਂ ਬਾਅਦ ਚਾਨ ਨੇ ਆਪਣੀ ਬਕਾਇਆ ਰਕਮ ਦਾ ਦਾਅਵਾ ਕਰ ਦਿੱਤਾ। ਅਗਸਤ ਤੋਂ ਐਮਿਲੀ ਨੇ ਚਾਨ ਦੀ ਕੰਪਨੀ ਵੱਲੋਂ ਮੁਹੱਈਆ ਕਰਾਈਆਂ ਗਈਆਂ ਵਿਆਹ ਦੀਆਂ ਸੇਵਾਵਾਂ ਖਿਲਾਫ ਪੋਸਟਾਂ ਪਾਉਣਗੀਆਂ ਸ਼ੁਰੂ ਕਰ ਦਿੱਤੀਆਂ।
ਜੋੜੇ ਦਾ ਪੈਸਿਆਂ ਲਈ ਕੀਤਾ ਗਿਆ ਦਾਅਵਾ ਅਕਤੂਬਰ 2016 'ਚ ਰੱਦ ਕਰ ਦਿੱਤਾ ਗਿਆ ਪਰ ਚਾਨ ਆਪਣੇ ਦਾਅਵੇ ਤੋਂ ਜਿੱਤ ਗਈ। ਹਫਤੇ ਬਾਅਦ ਐਮਿਲੀ ਨੇ ਫੇਸਬੁੱਕ, ਵੀਬੋ ਅਤੇ ਦੂਜੀਆਂ ਸੋਸ਼ਲ ਮੀਡੀਆ 'ਤੇ ਮੁਆਫੀ ਮੰਗਣ ਦੀ ਪੋਸਟ ਸ਼ੇਅਰ ਕੀਤੀ। ਪਰ ਚਾਨ ਨੇ ਇਸ ਹਫਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਦੇ ਵਪਾਰ ਦਾ ਨੁਕਸਾਨ ਹੋ ਚੁੱਕਿਆ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਜੋ ਖੋਇਆ ਉਹ ਜਾ ਚੁੱਕਿਆ ਹੈ ਇਸ ਲਈ ਮੈਂ ਸੋਚਦੀ ਹਾਂ ਕਿ ਇਸ ਦਾ ਮੁੱਲ ਕੋਈ ਮੋੜ ਨਹੀਂ ਸਕਦਾ ਹੈ। ਮੈਂ ਲੋਕਾਂ ਨੂੰ ਇਹ ਸਾਬਤ ਕਰਨਾ ਚਾਹੁੰਦੀ ਸੀ ਕਿ ਜਦੋਂ ਉਹ ਇੰਟਰਨੈੱਟ 'ਤੇ ਕੁਝ ਕਰਦੇ ਹਨ ਤਾਂ ਉਨ੍ਹਾਂ ਨੂੰ ਇਸ ਦੇ ਨਤੀਜੇ ਵੀ ਭੁਗਤਣੇ ਪੈਂਦੇ ਹਨ।


Related News