ਬੋਇੰਗ ਕੰਪਨੀ ਨੇ ਆਪਣੇ CEO ਮਿਲੇਨਬਰਗ ਨੂੰ ਦਿਖਾਇਆ ਬਾਹਰ ਦਾ ਰਾਹ

12/23/2019 9:37:37 PM

ਵਾਸ਼ਿੰਗਟਨ - ਦੁਨੀਆ ਦੀ ਪ੍ਰਮੁਖ ਜਹਾਜ਼ ਬਣਾਉਣ ਵਾਲੀ ਦਿੱਗਜ਼ ਕੰਪਨੀ ਬੋਇੰਗ ਨੇ ਸੋਮਵਾਰ ਨੂੰ ਆਪਣੇ ਮੁੱਖ ਕਾਰਜਕਾਰੀ ਅਧਾਕਰੀ (ਸੀ. ਈ. ਓ.) ਡੇਨਿਸ ਮਿਲੇਨਬਰਗ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਹਨ। ਬੋਇੰਗ ਮੁਤਾਬਕ, ਮਿਲੇਨਬਰਗ ਦੇ ਥਾਂ 'ਤੇ ਇਸ ਸਾਲ ਅਕਤੂਬਰ ਤੋਂ ਚੇਅਰਮੈਨ ਦਾ ਇਹ ਅਹੁਦਾ ਡੇਵਿਲ ਕੈਲਬਾਨ ਸੰਭਾਲਣਗੇ। ਫਿਲਹਾਲ ਆਖਰੀ ਸੀ. ਈ. ਓ. ਦੀ ਜ਼ਿੰਮੇਵਾਰੀ ਕੰਪਨੀ ਦੇ ਚੀਫ ਫਾਇਨੈਂਸ਼ੀਅਲ ਅਫਸਰ ਗ੍ਰੇਗ ਸਮਿਥ ਨਿਭਾਉਣਗੇ। ਪਿਛਲੇ ਸਾਲ ਅਕਤੂਬਰ ਅਤੇ ਇਸ ਸਾਲ ਮਾਰਚ 'ਚ 2 ਮੈਸ ਜਹਾਜ਼ਾਂ ਦੀਆਂ ਘਟਨਾਵਾਂ ਹੋਈਆਂ। ਸਭ ਤੋਂ ਜ਼ਿਆਦਾ ਵਿੱਕਣ ਵਾਲੇ ਇਨ੍ਹਾਂ ਜਹਾਜ਼ਾਂ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਹੀ ਕੰਪਨੀ ਦਬਾਅ 'ਚ ਸੀ।



ਇਸ ਸਾਲ 12 ਦਸੰਬਰ ਨੂੰ ਅਮਰੀਕਾ ਦੀ ਫੈਡਰਲ ਏਵੀਏਸ਼ਨ ਏਜੰਸੀ (ਐੱਫ. ਏ. ਏ.) ਨੇ ਵੀ ਬੋਇੰਗ ਨੂੰ ਇਨ੍ਹਾਂ ਜਹਾਜ਼ਾਂ ਦੇ ਕ੍ਰੈਸ਼ ਹੋਣ 'ਤੇ ਗੁਹਾਰ ਲਾਈ ਸੀ। ਬੈਠਕ 'ਚ ਏਵੀਏਸ਼ਨ ਅਧਿਕਾਰੀਆਂ ਅਤੇ ਦੁਰਘਟਨਾ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਮੈਂਬਰਾਂ ਨੇ ਮਿਲੇਨਬਰਗ ਤੋਂ ਅਸਤੀਫੇ ਦੀ ਮੰਗ ਕੀਤੀ ਸੀ। ਆਮ ਨਾਗਰਿਕਾਂ ਨੇ ਵੀ ਹਾਦਸੇ ਤੋਂ ਬਾਅਦ ਬੋਇੰਗ ਦੇ ਪ੍ਰਤੀ ਨਰਾਜ਼ਗੀ ਜ਼ਾਹਿਰ ਕੀਤੀ ਸੀ।

Khushdeep Jassi

This news is Content Editor Khushdeep Jassi