ਚੀਨ ਨੇ ਲਾਈ ਮੁਸਲਿਮ ਬੱਚਿਆਂ ਦੇ ਇਮਾਮ, ਕੁਰਾਨ, ਜਿਹੇ ਕਈ ਨਾਂਵਾਂ ''ਤੇ ਪਾਬੰਦੀ

04/25/2017 5:35:41 PM

ਬੀਜਿੰਗ— ਚੀਨ ਨੇ ਅਸ਼ਾਂਤ ਮੁਸਲਿਮ ਬਹੁਲ ਸ਼ਿਨਝਿਯਾਂਗ ਸੂਬੇ ''ਚ ਬੱਚਿਆਂ ਦੇ ''ਸੱਦਾਮ'' ਅਤੇ ''ਜੇਹਾਦੀ'' ਵਰਗੇ ਦਰਜਨਾਂ ਇਸਲਾਮੀ ਨਾਂ ਰੱਖਣ ''ਤੇ ਪਾਬੰਦੀ ਲਾ ਦਿੱਤੀ ਹੈ, ਜਿਸ ਬਾਰੇ ਇਕ ਮੁੱਖ ਮਨੁੱਖੀ ਅਧਿਕਾਰ ਸਮੂਹ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਇਸ ਭਾਈਚਾਰੇ ਦੇ ਬੱਚੇ ਸਿੱਖਿਆ ਅਤੇ ਸਰਕਾਰੀ ਯੋਜਨਾਵਾਂ ਦੇ ਲਾਭਾਂ ਤੋਂ ਵਾਂਝੇ ਹੋਣਗੇ। ਮਨੁੱਖੀ ਅਧਿਕਾਰ ਸੰਗਠਨ ''ਹਿਊਮਨ ਰਾਈਟਰਸ ਵਾਚ'' (ਐੱਚ. ਆਰ. ਡਬਲਿਊ.) ਮੁਤਾਬਕ ਸ਼ਿਨਝਿਯਾਂਗ ਦੇ ਅਧਿਕਾਰੀਆਂ ਨੇ ਹਾਲ ਹੀ ''ਚ ਧਾਰਮਿਕ ਸੰਕੇਤ ਵਾਲੇ ਦਰਜਨਾਂ ਨਾਂਵਾਂ ''ਤੇ ਪਾਬੰਦੀ ਲਾ ਦਿੱਤੀ ਹੈ, ਜੋ ਦੁਨੀਆ ਭਰ ਵਿਚ ਮੁਸਲਿਮ ਭਾਈਚਾਰੇ ਵਿਚ ਆਮ ਹਨ। ਪਾਬੰਦੀ ਲਾਉਣ ਦੇ ਪਿੱਛੇ ਦਾ ਕਾਰਨ ਦੱਸਿਆ ਗਿਆ ਹੈ ਕਿ ਇਨ੍ਹਾਂ ਨਾਂਵਾਂ ਕਾਰਨ ਧਾਰਮਿਕ ਭਾਵਨਾਵਾਂ ਤੇਜ਼ ਹੋ ਸਕਦੀਆਂ ਹਨ।
ਸੱਤਾਧਾਰੀ ਚਾਈਨਜ਼ ਕਮਿਊਨਿਸਟ ਪਾਰਟੀ ਦੇ ''ਜਾਤੀ ਘੱਟ ਗਿਣਤੀ ਦੇ ਨਾਂ ਰੱਖਣ ਦੇ ਨਿਯਮਾਂ'' ਤਹਿਤ ਬੱਚਿਆਂ ਦੇ ਇਸਲਾਮ, ਕੁਰਾਨ, ਮੱਕਾ, ਜੇਹਾਦ, ਇਮਾਮ, ਸੱਦਾਮ, ਹੱਜ ਅਤੇ ਮਦੀਨਾ ਵਰਗੇ ਕਈ ਨਾਂ ਰੱਖਣ ''ਤੇ ਪਾਬੰਦੀ ਲਾਈ ਗਈ ਹੈ।
ਸੰਗਠਨ ਮੁਤਾਬਕ ਪਾਬੰਦੀਸ਼ੁਦਾ ਨਾਂ ਵਾਲੇ ਬੱਚੇ ਮੁੱਖ ਰਜਿਸਟਰੇਸ਼ਨ ਨਹੀਂ ਹਾਸਲ ਕਰ ਸਕਣਗੇ, ਜੋ ਸਰਕਾਰੀ ਸਕੂਲਾਂ ਅਤੇ ਹੋਰ ਸਮਾਜਿਕ ਸੇਵਾਵਾਂ ਦਾ ਲਾਭ ਚੁੱਕਣ ਲਈ ਜ਼ਰੂਰੀ ਹਨ। ਨਵਾਂ ਫੈਸਲਾ ਇਸ ਸੰਕਟਗ੍ਰਸਤ ਖੇਤਰ ਵਿਚ ਅੱਤਵਾਦ ਵਿਰੁੱਧ ਚੀਨ ਦੀ ਲੜਾਈ ਦਾ ਹਿੱਸਾ ਹੈ। ਐੱਚ. ਆਰ. ਡਬਲਿਊ ਨੇ ਕਿਹਾ ਕਿ ਧਾਰਮਿਕ ਕੱਟੜਤਾ ਨੂੰ ਰੋਕਣ ਦੇ ਨਾਂ ''ਤੇ ਧਾਰਮਿਕ ਆਜ਼ਾਦੀ ''ਤੇ ਲਗਾਮ ਲਾਉਣ ਦੇ ਨਿਯਮਾਂ ਦੀ ਸਖਤੀ ''ਚ ਤਾਜ਼ਾ ਫੈਸਲਾ ਹੈ।

Tanu

This news is News Editor Tanu