23000 ਫੁੱਟ ਦੀ ਉਚਾਈ 'ਤੇ ਜਹਾਜ਼ ਦਾ ਇੰਜਣ ਹੋਇਆ ਫੇਲ

01/24/2020 9:03:01 PM

ਨਵੀਂ ਦਿੱਲੀ (ਏਜੰਸੀ)- ਇੰਡੀਗੋ ਦੀ ਫਲਾਈਟ ਨੰਬਰ 6ਈ-5384 ਮੁੰਬਈ ਤੋਂ ਹੈਦਰਾਬਾਦ ਜਾ ਰਹੀ ਸੀ। ਫਲਾਈਟ 23000 ਫੁੱਟ ਦੀ ਉਚਾਈ 'ਤੇ ਸੀ। ਅਚਾਨਕ ਫਲਾਈਟ ਦੇ ਇਕ ਇੰਜਣ ਤੋਂ ਤੇਜ਼ ਆਵਾਜ਼ ਆਉਣ ਲੱਗੀ। ਫਲਾਈਟ ਵਿਚ ਤੇਜ਼ ਵਾਈਬ੍ਰੇਸ਼ਨ ਸ਼ੁਰੂ ਹੋ ਗਈ। ਇਕ ਇੰਜਣ ਨੂੰ ਬੰਦ ਕਰਨਾ ਪਿਆ। ਜਹਾਜ਼ ਵਿਚ ਕੁਝ ਦਿੱਕਤ ਆਉਣ 'ਤੇ ਯਾਤਰੀ ਵੀ ਪਰੇਸ਼ਾਨ ਹੋ ਗਏ। ਫਲਾਈਟ ਵਿਚ ਦੋ ਇੰਜਣ ਹੁੰਦੇ ਹਨ, ਇਕ ਇੰਜਣ ਦੇ ਖਰਾਬ ਹੋਣ 'ਤੇ ਵੀ ਜਹਾਜ਼ ਦੂਜੇ ਇੰਜਣ 'ਤੇ ਐਮਰਜੈਂਸੀ ਲੈਂਡਿੰਗ ਕਰ ਸਕਦਾ ਹੈ। ਫਲਾਈਟ ਨੇ ਦੂਜੇ ਇੰਜਣ ਦੀ ਮਦਦ ਨਾਲ ਰਪਾਤ 1-39 ਮਿੰਟ 'ਤੇ ਫਲਾਈਟ ਨੂੰ ਮੁੰਬਈ ਵਿਚ ਲੈਂਡ ਕਰਵਾਇਆ। ਫਲਾਈਟ ਵਿਚ 95 ਯਾਤਰੀ ਸਨ।

ਫਲਾਈਟ ਦੇ ਇੰਜਣ ਵਿਚ ਜਦੋਂ ਖਰਾਬੀ ਆਈ, ਉਦੋਂ ਟੇਕ ਆਫ ਕੀਤੇ ਇਕ ਘੰਟਾ ਵੀ ਨਹੀਂ ਹੋਇਆ ਸੀ। ਐਮਰਜੈਂਸੀ ਲੈਂਡਿੰਗ ਤੋਂ ਬਾਅਦ ਯਾਤਰੀ ਨੂੰ ਦੂਜੀ ਫਲਾਈਟ ਤੋਂ ਹੈਦਰਾਬਾਦ ਭੇਜਿਆ ਗਿਆ। ਇੰਡੀਗੋ ਦੀ ਫਲਾਈਟ ਵਿਚ ਪ੍ਰੈਟ ਐਂਡ ਵਿਟਨੀ (ਪੀ.ਡਬਲਿਊ) ਇੰਜਣ ਇਸਤੇਮਾਲ ਹੁੰਦਾ ਹੈ। ਪਿਛਲੇ ਦੋ ਸਾਲ ਵਿਚ ਇੰਡੀਗੋ ਦੇ ਇਸ ਪੀ. ਡਬਲਿਊ ਇੰਜਣ ਵਿਚ ਖਰਾਬੀ ਦਾ ਇਹ 22ਵਾਂ ਮਾਮਲਾ ਸਾਹਮਣੇ ਆਇਆ ਹੈ। ਫਲਾਈਟ ਦੀ ਲੈਂਡਿੰਗ ਤੋਂ ਬਾਅਦ ਇੰਜਣ ਦੀ ਜਾਂਚ ਕੀਤੀ ਗਈ। ਇਸ ਤੋਂ ਪਤਾ ਲੱਗਾ ਕਿ ਇੰਜਣ ਨੰਬਰ ਇਕ ਦਾ ਟਰਬਾਈਨ ਨੰਬਰ ਤਿੰਨ ਖਰਾਬ ਹੋ ਗਿਆ ਸੀ। ਇਸੇ ਕਾਰਨ ਜਹਾਜ਼ ਵਿਚ ਦਿੱਕਤ ਆਈ ਸੀ। ਇਹ ਇੰਜਣ ਤਕਰੀਬਨ 4006 ਘੰਟੇ ਤੱਕ ਕੰਮ ਕਰ ਚੁੱਕਾ ਸੀ। ਉਥੇ ਹੀ ਜਹਾਜ਼ ਨੂੰ ਜਿਸ ਦੂਜੇ ਮੌਡੀਫਾਈਡ ਇੰਜਣ ਦੀ ਮਦਦ ਨਾਲ ਲੈਂਡ ਕਰਵਾਇਆ ਗਿਆ, ਉਸ ਦਾ ਫਲਾਈਂਗ ਟਾਈਮ ਤਕਰੀਬਨ 1200 ਘੰਟੇ ਦਾ ਹੋਇਆ ਸੀ। ਇੰਜਣ ਦੇ ਅਜੇ ਹੋਰ ਟੈਸਟ ਕਰਕੇ ਦੇਖੇ ਜਾਣਗੇ ਕਿ ਕਿਤੇ ਇਸ ਤੋਂ ਇਲਾਵਾ ਤਾਂ ਕੋਈ ਦਿੱਕਤ ਨਹੀਂ।


Sunny Mehra

Content Editor

Related News