ਨਿਊ ਸਾਊਥ ਵੇਲਜ਼ ਵਿਚ ਔਰਤ ਨਾਲ ਵਾਪਰਿਆ ਹਾਦਸਾ, ਦੋਸ਼ੀ ਦੀ ਤਲਾਸ਼ ਜਾਰੀ

09/04/2017 5:48:39 PM

ਨਿਊ ਸਾਊਥ ਵੇਲਜ਼— ਬੀਤੇ ਬੁੱਧਵਾਰ ਨੂੰ ਨਿਊ ਸਾਊਥ ਵੇਲਜ਼ ਦੇ ਲੇਨ ਕੌਵ 'ਤੇ ਐਲੀਸਨ ਐਵੀਨਿਊ ਅਤੇ ਪੈਸੀਫਿਕ ਹਾਈਵੇ ਦੇ ਚੌਕ ਨੇੜੇ ਇਕ ਹਾਦਸਾ ਵਾਪਰਿਆ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਫੁਟੇਜ ਵਿਚ ਕੈਦ ਹੋ ਗਈ। ਇੱਥੇ ਇਕ ਵਿਅਕਤੀ ਜੋ ਬਸ ਅੱਡੇ 'ਤੇ ਬੈਠਿਆ ਸੀ, ਆਪਣੀ ਸੀਟ ਤੋਂ ਉਠਿਆ ਅਤੇ ਚੱਲਦੇ ਹੋਏ ਉਸ ਨੇ ਇਕ ਬਜ਼ੁਰਗ ਔਰਤ ਨੂੰ ਧੱਕਾ ਦਿੱਤਾ, ਜਿਸ ਕਾਰਨ ਔਰਤ ਯੂ. ਟੀ. ਈ. ਕਾਰ ਨਾਲ ਟਕਰਾ ਗਈ। ਯੂ. ਟੀ. ਈ. ਕਾਰ ਦੇ ਡ੍ਰਾਈਵਰ ਨੇ ਜਲਦੀ ਨਾਲ ਬ੍ਰੇਕ ਲਗਾਈ। ਡ੍ਰਾਈਵਰ ਕਾਰ ਵਿਚੋਂ ਬਾਹਰ ਆਉਂਦਾ ਹੈ ਅਤੇ ਬਜ਼ੁਰਗ ਔਰਤ ਦੀ ਮਦਦ ਕਰਦਾ ਹੈ। ਟੱਕਰ ਕਾਰਨ ਔਰਤ ਦੀ ਕੂਹਣੀ ਅਤੇ ਪੇਲਵਿਸ ਵਿਚ ਫਰੈਕਚਰ ਹੋਇਆ ਸੀ, ਜਿਸ ਕਾਰਨ ਉਸ ਦੀ ਸਰਜਰੀ ਕੀਤੀ ਗਈ। 
ਪੁਲਸ ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਦੋਸ਼ੀ ਵਿਅਕਤੀ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਦੋਸ਼ੀ ਵਿਅਕਤੀ ਦੀ ਉਮਰ 50 ਤੋਂ 60 ਦੇ ਵਿਚ ਦੱਸੀ ਗਈ ਹੈ। ਉਸ ਨੇ ਗਾੜ੍ਹੇ ਰੰਗ ਦਾ ਕੋਟ ਪਾਇਆ ਸੀ ਅਤੇ ਉਸ ਕੋਲ ਕਈ ਬੈਗ ਸਨ।