16 ਸਾਲਾ ਵਿਦਿਆਰਥਣ ਨੇ ਇੰਟਰਨੈੱਟ 'ਤੇ ਮਚਾਈ ਧਮਾਲ, ਮਿਲ ਰਹੀ ਹੈ ਸਫਲਤਾ (ਤਸਵੀਰਾਂ)

Thursday, Oct 26, 2017 - 03:40 PM (IST)

ਦੱਖਣੀ ਕੋਰੀਆ,(ਬਿਊਰੋ)— ਸੋਸ਼ਲ ਮੀਡੀਆ 'ਤੇ ਜੋ ਵਾਇਰਲ ਹੋ ਜਾਂਦਾ ਹੈ, ਉਹ ਮਸ਼ਹੂਰ ਹੋ ਜਾਂਦਾ ਹੈ। ਇਸੇ ਤਰ੍ਹਾਂ ਦੱਖਣੀ ਕੋਰੀਆ 'ਚ 16 ਸਾਲਾ ਕੁੜੀ ਨੇ ਇੰਟਰਨੈੱਟ 'ਤੇ ਧਮਾਲ ਮਚਾਈ ਹੋਈ ਹੈ। ਦੱਖਣੀ ਕੋਰੀਆ ਦੇ ਤਾਇਨਾਨ 'ਚ ਰਹਿਣ ਵਾਲੀ ਚਾਊ ਜੂ ਯੂ ਨਾਂ ਦੀ ਕੁੜੀ ਇਕ ਸਕੂਲ ਦੀ ਵਿਦਿਆਰਥਣ ਹੈ ਪਰ ਉਸ ਦੀ ਖੂਬਸੂਰਤੀ ਅਤੇ ਸੁਰੀਲੀ ਆਵਾਜ਼ ਦਾ ਜਾਦੂ ਲੱਖਾਂ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਚੁੱਕਾ ਹੈ। ਇੰਟਰਨੈੱਟ 'ਤੇ ਛਾਈ ਚਾਊ ਇਕ ਗਾਇਕਾ ਵੀ ਹੈ ਅਤੇ ਉਸ ਦੀਆਂ ਵੀਡੀਓਜ਼ ਲੋਕਾਂ ਵਲੋਂ ਪਸੰਦ ਕੀਤੀਆਂ ਜਾ ਰਹੀਆਂ ਹਨ। ਉਸ ਨੇ ਕਿਹਾ ਕਿ ਉਸ ਨੂੰ ਬਹੁਤ ਮਿਹਨਤ ਕਰਨ ਮਗਰੋਂ ਸਫਲਤਾ ਮਿਲ ਰਹੀ ਹੈ। 

PunjabKesari
ਉਹ ਕੁੜੀਆਂ ਦੇ ਇਕ ਬੈਂਡ 'ਟਵਾਈਸ' ਦੀ ਮੈਂਬਰ ਬਣ ਗਈ ਹੈ ਅਤੇ ਫਿਰ ਤੋਂ ਆਪਣੇ ਪਰਫਾਰਮੈਂਸ ਨਾਲ ਸਮਾਂ ਬੰਨ੍ਹ ਰਹੀ ਹੈ। ਚਾਊ ਦੀ ਮਿਹਨਤ ਸਦਕਾ ਉਸ ਨੂੰ 2015 'ਚ ਹੀ 'ਬੈੱਸਟ ਨਿਊ ਫੀਮੇਲ ਆਰਟਿਸਟ' ਦੇ 'ਐੱਮ.ਨੈੱਟ ਏਸ਼ੀਅਨ ਅਵਾਰਡ' ਨਾਲ ਨਵਾਜਿਆ ਗਿਆ। ਜਦ ਚਾਊ ਨੂੰ ਰਾਜਨੀਤੀ ਦੀ ਸਮਝ ਨਹੀਂ ਸੀ ਤਾਂ ਉਹ ਵਿਵਾਦਾਂ 'ਚ ਫੱਸ ਗਈ ਸੀ। ਉਸ ਨੇ ਚੀਨੀ ਮੀਡੀਆ ਸਾਹਮਣੇ ਤਾਇਵਾਨ ਦਾ ਝੰਡਾ ਲਹਿਰਾ ਦਿੱਤਾ ਸੀ, ਇਸ ਮਗਰੋਂ ਉਸ ਨੇ ਇਸ ਦੀ ਮੁਆਫੀ ਵੀ ਮੰਗੀ ਸੀ।


Related News