ਦੁਬਈ ''ਚ 11 ਮਹੀਨੇ ਦੇ ਭਾਰਤੀ ਬੱਚੇ ਨੇ ਜਿੱਤੀ 7 ਕਰੋੜ ਦੀ ਲਾਟਰੀ

02/09/2020 12:41:28 AM

ਦੁਬਈ (ਏਜੰਸੀ)- ਲਾਟਰੀ ਸ਼ਬਦ ਅਜਿਹਾ ਹੈ ਜਿਸ ਨੂੰ ਲੱਗ ਜਾਵੇ ਉਹ ਮਾਲਾਮਾਲ ਹੋ ਜਾਂਦਾ ਹੈ। ਕੁਝ ਲੋਕਾਂ ਨੂੰ ਇਸ ਲਾਟਰੀ ਲਈ ਸਾਰਿਆਂ ਨੂੰ ਉਡੀਕ ਕਰਨੀ ਪੈਂਦੀ ਹੈ ਪਰ ਦੁਬਈ 'ਚ ਇਕ ਭਾਰਤੀ ਬੱਚਾ ਜੋ ਸਿਰਫ 11 ਮਹੀਨੇ ਦਾ ਹੈ ਉਸ ਨੂੰ 7 ਕਰੋੜ ਦੀ ਲਾਟਰੀ ਲੱਗ ਗਈ ਹੈ। ਇਹ ਲਾਟਰੀ ਉਸ ਦੇ ਪਿਤਾ ਨੇ ਆਪਣੇ ਬੱਚੇ ਦੇ ਨਾਂ 'ਤੇ ਖਰੀਦੀ ਸੀ। ਇੰਨੀ ਵੱਡੀ ਲਾਟਰੀ ਲੱਗਣ ਤੋਂ ਬਾਅਦ ਬੱਚੇ ਦੇ ਪਿਤਾ ਦੀ ਖੁਸ਼ੀ ਦਾ ਟਿਕਾਣਾ ਨਹੀਂ ਹੈ।
ਜਾਣਕਾਰੀ ਮੁਤਾਬਕ ਰਮੀਜ਼ ਰਹਿਮਾਨ ਆਬੂ ਧਾਬੀ ਵਿਚ ਅਕਾਉਂਟੈਂਟ ਹੈ ਅਤੇ ਉਸ ਨੇ ਆਪਣੇ 11 ਮਹੀਨੇ ਦੇ ਪੁੱਤਰ ਮੁਹੰਮਦ ਸਾਲੇਹ ਦੇ ਨਾਂ 'ਤੇ ਲਾਟਰੀ ਖਰੀਦੀ ਸੀ, ਜੋ 13 ਫਰਵਰੀ ਨੂੰ ਇਕ ਸਾਲ ਦਾ ਹੋ ਰਿਹਾ ਹੈ। ਲਾਟਰੀ ਲੱਗਣ ਦੀ ਖਬਰ ਸੁਣਨ ਤੋਂ ਬਾਅਦ ਪੂਰੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਰਮੀਜ਼ ਮੁਤਾਬਕ ਉਨ੍ਹਾਂ ਨੂੰ ਇੰਨੀ ਵੱਡੀ ਲਾਟਰੀ ਲੱਗਣ ਦਾ ਯਕੀਨ ਨਹੀਂ ਹੋਇਆ। ਗਲਫ ਨਿਊਜ਼ ਦੀ ਰਿਪੋਰਟ ਮੁਤਾਬਕ ਕੇਰਲ ਦੇ ਰਹਿਣ ਵਾਲੇ ਰਮੀਜ਼ ਪਿਛਲੇ 6 ਸਾਲ ਤੋਂ ਦੁਬਈ 'ਚ ਰਹਿ ਰਹੇ ਹਨ ਅਤੇ ਇਕ ਸਾਲ ਤੋਂ ਦੁਬਈ ਡਿਊਟੀ ਫ੍ਰੀ ਪ੍ਰਮੋਸ਼ਨ 'ਚ ਹਿੱਸਾ ਲੈ ਰਹੇ ਸਨ ਅਤੇ ਆਖਿਰਕਾਰ ਉਨ੍ਹਾਂ ਦੀ ਕਿਸਮਤ ਚਮਕ ਹੀ ਗਈ।

ਲਾਟਰੀ ਜਿੱਤਣ ਤੋਂ ਬਾਅਦ ਰਮੀਜ਼ ਨੇ ਕਿਹਾ ਕਿ ਮੇਰੇ ਪੁੱਤਰ ਦੀ ਜ਼ਿੰਦਗੀ ਇਕ ਹਾਂ ਪੱਖੀ ਦੇ ਨਾਲ ਸ਼ੁਰੂ ਹੋਈ ਹੈ ਅਤੇ ਮੈਂ ਵੀ ਇਸ ਨੂੰ ਲੈ ਕੇ ਹਾਂ ਪੱਖੀ ਹਾਂ। ਮੈਂ ਕਾਫੀ ਚੰਗਾ ਮਹਿਸੂਸ ਕਰ ਰਿਹਾ ਹਾਂ। ਇਸ ਲਾਟਰੀ ਦੇ ਜਿੱਤਣ ਵਾਲੇ ਬੱਚੇ ਦੀ ਇਕ ਖਾਸ ਗੱਲ ਇਹ ਵੀ ਹੈ ਕਿ ਉਹ ਆਪਣਾ ਨਾਂ ਮਿਸਰ ਦੇ ਮਸ਼ਹੂਰ ਫੁੱਟਬਾਲਰ ਅਤੇ ਚੈਂਪੀਅਨਸ ਲੀਗ ਵਿਨਰ ਮੋਹੰਮਦ ਸਲੇਹ ਨਾਲ ਸ਼ੇਅਰ ਕਰਦਾ ਹੈ। ਦੱਸ ਦਈਏ ਕਿ ਇਸ ਲਾਟਰੀ ਦੇ ਦੂਜੇ ਜੇਤੂ ਵਿਚ ਸ਼ਾਗੇਆਗ ਅੱਤਰਜੇਦਹ ਵੀ ਸ਼ਾਮਲ ਹਨ ਜਿਨ੍ਹਾਂ ਨੇ ਮਰਸਡੀਜ਼ ਬੈਂਜ਼ ਐਸ560 ਜਿੱਤੀ ਹੈ। ਇਹ ਜੇਤੂ ਇਕ ਆਂਤਰਪ੍ਰੇਨੋਓਰ ਹੈ ਜੋ ਆਪਣੇ ਪਰਿਵਾਰਕ ਬਿਜ਼ਨੈੱਸ ਦੇ ਦਮ 'ਤੇ ਪਰਿਵਾਰ ਨੂੰ ਚਲਾਉਂਦੀ ਹੈ। ਅੱਤਰਾਜਾਦੇਹ ਮੁਤਾਬਕ ਉਹ ਹਮੇਸ਼ਾ ਇਹ ਟਿਕਟ ਖਰੀਦਦੀ ਰਹਿੰਦੀ ਹੈ ਅਤੇ ਇਸ ਵਾਰ ਉਸ ਦੀ ਵਾਰੀ ਆ ਗਈ।


Sunny Mehra

Content Editor

Related News