ਅੱਖਾਂ ਮੂਹਰੇ ਅੱਜ ਵੀ ਘੁੰਮਦੀ ਹੈ ‘ਸੁਨਾਮੀ ਵਾਲੀ ਮੌਤ’

12/26/2017 5:13:42 PM

ਜਕਾਰਤਾ (ਏਜੰਸੀ)- ਪਿਛਲੇ ਸਾਲ ਅੱਜ ਦੇ ਹੀ ਦਿਨ ਇੰਡੋਨੇਸ਼ੀਆ ’ਚ ਆਏ ਤੂਫਾਨ ਨੇ ਕਾਫੀ ਤਬਾਹੀ ਮਚਾਈ ਸੀ, ਜਿਸ ਨੂੰ ਅਜੇ ਵੀ ਕਈ ਲੋਕ ਭੁਲਾ ਨਹੀਂ ਸਕੇ। 26 ਦਸੰਬਰ ਦਾ ਦਿਨ ਸੁਨਾਮੀ ਲਈ ਯਾਦ ਕੀਤਾ ਜਾਂਦਾ ਹੈ। ਸੁਨਾਮੀ ਕਾਰਨ ਲੱਖਾਂ ਲੋਕ ਬੇਘਰ ਹੋ ਗਏ ਸਨ। ਸੁਨਾਮੀ ਨੂੰ ਜਿਨ੍ਹਾਂ ਲੋਕਾਂ ਨੇ ਦੇਖਿਆ ਉਨ੍ਹਾਂ ਦੇ ਦਿਲ ਵਿਚ ਅੱਜ ਵੀ ਆਪਣੇ ਪਰਿਵਾਰ ਨਾਲ ਵਿਛੋੜੇ ਦਾ ਦੁੱਖ ਹੈ। ਇਸ ਤੂਫਾਨ ਵਲੋਂ ਮਚਾਈ ਗਈ ਖੌਫਨਾਕ ਤਬਾਹੀ ਨੂੰ 44 ਸਾਲਾ ਫੌਜੀਆ ਨੇ ਵੀ ਦੇਖਿਆ ਸੀ। ਇੰਡੋਨੇਸ਼ੀਆ ਦੇ ਬਾਂਦਾ ਵਿਚ ਰਹਿਣ ਵਾਲੀ ਫੌਜੀਆ ਆਪਣੇ ਪੰਜ ਬੱਚਿਆਂ ਨਾਲ ਘਰ ’ਚ ਹੀ ਸੀ। ਫੌਜੀਆਂ ਦਾ ਪਤੀ ਮਾਰਕੀਟ ਗਿਆ ਹੋਇਆ ਸੀ। ਫੌਜੀਆ ਆਖਦੀ ਹੈ ਕਿ ਉਸ ਨੂੰ ਅੰਦਾਜ਼ਾ ਨਹੀਂ ਸੀ ਕਿ ਬਾਹਰ ਕੀ ਹੋ ਰਿਹਾ ਹੈ। ਉਹ ਆਪਣੇ ਘਰ ਦੀ ਦੂਜੀ ਮੰਜ਼ਿਲ ’ਤੇ ਸਮੁੰਦਰ ਵਿਚ ਕਾਲੀਆਂ ਲਹਿਰਾਂ ਉਠਦੀਆਂ ਦੇਖ ਰਹੀ ਸੀ। ਪਹਿਲਾਂ ਤਾਂ ਉਸ ਨੂੰ ਸਮਝ ਨਹੀਂ ਆਇਆ ਕਿ ਇਹ ਪਾਣੀ ਹੈ ਜਾਂ ਤੇਲ। ਪਰ ਤੂਫਾਨ ਇੰਨਾ ਖਤਰਨਾਕ ਸੀ ਕਿ ਛੇਤੀ ਹੀ ਉਸ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਮੌਤ ਉਸ ਦੇ ਸਾਹਮਣੇ ਖੜੀ ਹੈ। ਉਸ ਨੂੰ ਲੱਗਾ ਕਿ ਉਹ ਅਤੇ ਉਸ ਦੇ ਬੱਚੇ ਮਰਨ ਵਾਲੇ ਹਨ। ਤੂਫਾਨ ਨੂੰ ਦੇਖਦੇ ਹੋਏ ਉਸ ਦਾ ਪੁੱਤਰ ਛੱਤ ’ਤੇ ਆ ਗਿਆ ਅਤੇ ਛੇਤੀ ਹੀ ਛੱਤ ਅੰਦਰ ਸੁਰਾਖ ਕੀਤਾ। ਉਸ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਇਕ ਕਿਸ਼ਤੀ ਵਿਚ ਬਿਠਾ ਘਰੋਂ ਬਾਹਰ ਲੈ ਗਿਆ।
ਉਸ ਨੂੰ ਇਸ ਗੱਲ ਦੀ ਫਿਕਰ ਸੀ ਕਿ ਪਰਿਵਾਰ ਅਤੇ ਪਤੀ ਇਸ ਵੇਲੇ ਕਿੱਥੇ ਹੋਣਗੇ। ਉਸ ਵੇਲੇ ਤੂਫਾਨ ਆਪਣੇ ਸਿਖਰ ’ਤੇ ਸੀ। ਉਹ ਇਹੀ ਦੁਆ ਕਰ ਰਹੀ ਸੀ ਕਿ ਅਸੀਂ ਜ਼ਿੰਦਾ ਬੱਚ ਜਾਈਏ। ਉਹ ਅਤੇ ਉਸ ਦੇ ਬੱਚੇ ਤਾਂ ਇਸ ਤੂਫਾਨ ਤੋਂ ਬਚ ਗਏ, ਪਰ ਉਸ ਦੇ ਪਤੀ ਅਤੇ ਪਰਿਵਾਰਕ ਮੈਂਬਰ ਨਹੀਂ ਬਚ ਸਕੇ। ਸੁਨਾਮੀ ਦਾ ਤੂਫਾਨ ਉਨ੍ਹਾਂ ਨੂੰ ਵਹਾ ਲੈ ਗਿਆ।