ਥਾਈਲੈਂਡ ਦੀ ਗੁਫਾ ਨੂੰ ਬਣਾਇਆ ਜਾਵੇਗਾ ਮਿਊਜ਼ੀਅਮ

07/12/2018 2:21:25 AM

ਮੇਸਾਈ— ਥਾਈਲੈਂਡ ਸਰਕਾਰ ਉਸ ਗੁਫਾ ਨੂੰ ਮਿਊਜ਼ੀਅਮ 'ਚ ਤਬਦੀਲ ਕਰੇਗੀ ਜਿਸ 'ਚ 2 ਹਫਤੇ ਤੋਂ ਵਧ ਸਮੇਂ ਤਕ ਫਸੇ ਰਹਿਣ ਤੋਂ ਬਾਅਦ ਸਕੂਲ ਫੁੱਟਬਾਲ ਟੀਮ ਦੇ 12 ਜੁਨੀਅਰ ਖਿਡਾਰੀ ਤੇ ਉਨ੍ਹਾਂ ਦੇ ਕੋਚ ਨੂੰ ਨੇਵੀ ਸੀਲ ਨੇ ਅੰਤਰਰਾਸ਼ਟਰੀ ਡਾਇਵਰਾਂ ਦੀ ਮਦਦ ਨਾਲ ਲੰਬੀ ਤੇ ਸਖਤ ਮਹਿਨਤ ਤੋਂ ਬਾਅਦ ਆਖਿਰਕਾਰ ਮੰਗਲਾਵਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ।

ਇਸ ਘਟਨਾ ਨੇ ਦੁਨੀਆ ਭਰ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਖਿਡਾਰੀਆਂ ਤੇ ਕੋਚ ਨੂੰ ਗੁਫਾ ਤੋਂ ਬਾਹਰ ਕੱਢਣ ਵਾਲੇ ਪ੍ਰਮੁੱਖ ਨਾਰੋਂਗਸਾਕ ਓਸਟਾਨਕੋਰਨ ਨੇ ਪੱਤਰਕਾਰ ਸੰਮੇਲਨ 'ਚ ਇਸ ਦੀ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ, 'ਇਸ ਗੁਫਾ ਨੂੰ ਇਕ ਜੀਵਤ ਮਿਊਜ਼ੀਅਮ ਬਣਾਇਆ ਜਾਵੇਗਾ ਤਾਂਕਿ ਲੋਕਾਂ ਨੂੰ ਦੱਸਿਆ ਜਾ ਸਕੇ ਕਿ ਮੁਸ਼ਕਿਲ ਤੋਂ ਮੁਸ਼ਕਿਲ ਹਾਲਾਤਾਂ 'ਚ 12 ਬੱਚਿਆਂ ਤੇ ਉਨ੍ਹਾਂ ਦੇ ਕੋਚ ਨੂੰ ਕਿਵੇਂ ਸੁਰੱਖਿਅਤ ਬਾਹਰ ਕੱਢਿਆ ਗਿਆ।' ਉਨ੍ਹਾਂ ਕਿਹਾ ਕਿ ਗੁਫਾ ਤੇ ਉਸ ਚੋਂ ਬਾਹਰ ਕੱਢੇ ਗਏ 13 ਲੋਕਾਂ ਤੇ ਘਟਨਾ ਨਾਲ ਸਬੰਧਿਤ ਸਾਰੇ ਹਾਲਾਤਾਂ ਤੇ ਬਚਾਅ ਅਭਿਆਨਾਂ ਦੀਆਂ ਕੋਸ਼ਿਸ਼ਾਂ ਬਾਰੇ ਵਿਸਥਾਰ ਨਾਲ ਇਕ ਡਾਟਾਬੇਸ ਤਿਆਰ ਕੀਤਾ ਜਾਵੇਗਾ।

ਇਹ ਗੁਫਾ ਦੇਸ਼ ਦਾ ਵੱਡਾ ਖਿੱਚ ਦਾ ਕੇਂਦਰ ਬਣੇਗਾ। ਇਸ ਨੂੰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਉਣ ਦੀ ਦਿਸ਼ਾ 'ਚ ਕੰਮ ਸ਼ੁਰੂ ਹੋ ਗਿਆ ਹੈ।