ਸੈਲਾਨੀਆਂ ਲਈ ਆਕਰਸ਼ਣ ਦਾ ਕੇਂਦਰ ਬਣੀ ਥਾਈਲੈਂਡ ਦੀ 'ਥਾਮ ਲੁਆਂਗ' ਗੁਫਾ

06/18/2019 11:56:31 AM

ਬੈਂਕਾਕ (ਭਾਸ਼ਾ)— ਕਦੇ ਖਿਡਾਰੀਆਂ ਦੀ ਜਾਨ ਦੀ ਮੁਸੀਬਤ ਬਣੀ ਥਾਈਲੈਂਡ ਦੀ ਗੁਫਾ ਹੁਣ ਸੈਲਾਨੀ ਸਥਲ ਵਿਚ ਤਬਦੀਲ ਹੋ ਗਈ ਹੈ। ਫੁੱਟਬਾਲ ਟੀਮ 'ਵਾਈਲਡ ਬੋਅਰਸ' ਦੀ ਜਾਨ ਬਚਾਉਣ ਵਾਲੇ ਗੋਤਾਖੋਰ ਦੀ ਕਾਂਸੀ ਦੀ ਮੂਰਤੀ ਇੱਥੇ ਸੈਲਾਨੀਆਂ ਲਈ ਆਕਰਸ਼ਣ ਦਾ ਕੇਂਦਰ ਬਣੀ ਹੋਈ ਹੈ। ਖਿਡਾਰੀਆਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦਿਆਂ ਗੋਤਾਖੋਰ ਸਮਨ ਗੁਆਨ ਦੀ ਮੌਤ ਹੋ ਗਈ ਸੀ। ਥਾਈਲੈਂਡ ਦੀ ਥਾਮ ਲੁਆਂਗ ਗੁਫਾ 23 ਜੂਨ 2018 ਨੂੰ ਉਸ ਸਮੇਂ ਚਰਚਾ ਵਿਚ ਆਈ ਜਦੋਂ ਹੜ੍ਹ ਦਾ ਪਾਣੀ ਭਰ ਜਾਣ ਕਾਰਨ ਫੁੱਟਬਾਲ ਟੀਮ ਦੇ 11 ਤੋਂ 16 ਸਾਲ ਦੀ ਉਮਰ ਦੇ 12 ਖਿਡਾਰੀ ਕੋਚ ਸਮੇਤ ਅੰਦਰ ਫਸ ਗਏ ਸਨ। 

ਅੱਜ ਇਹ ਗੁਫਾ ਸੈਲਾਨੀਆਂ ਦੇ ਆਕਰਸ਼ਣ ਦਾ ਕੇਂਦਰ ਬਣ ਚੁੱਕੀ ਹੈ। ਇਕ ਸਾਲ ਦੇ ਅੰਦਰ ਇੱਥੇ ਕਰੀਬ 5,000 ਸੈਲਾਨੀ ਆ ਚੁੱਕੇ ਹਨ। ਸਾਈਟ ਪ੍ਰਬੰਧਕ ਕੈਵੀ ਪ੍ਰਸੋਮਫੋਲ ਨੇ ਏ.ਐੱਫ.ਪੀ. ਨੂੰ ਦੱਸਿਆ ਕਿ ਵਿਦੇਸ਼ੀ ਸੈਲਾਨੀਆਂ ਦੀਆਂ ਨਜ਼ਰਾਂ ਤੋਂ ਹਮੇਸ਼ਾ ਦੂਰ ਰਹੇ ਮੇਈ ਸਾਈ ਜ਼ਿਲੇ ਵਿਚ ਅਕਤੂਬਰ 2018 ਤੋਂ ਅਪ੍ਰੈਲ 2019 ਦੇ ਵਿਚ 13 ਲੱੱਖ ਲੋਕ ਆਏ। ਗੁਫਾ ਇਸੇ ਜ਼ਿਲੇ ਵਿਚ ਸਥਿਤ ਹੈ। ਕੁਝ ਡਾਲਰ ਵਿਚ ਹੀ ਸੈਲਾਨੀ ਸਾਈਟ 'ਤੇ ਫਰੇਮ ਕੀਤੀਆਂ ਤਸਵੀਰਾਂ, ਫੁੱਟਬਾਲਰਾਂ ਦੇ ਪੋਸਟਰ ਲੈ ਸਕਦੇ ਹਨ। ਅਜਿਹੀਆਂ ਟੀ-ਸ਼ਰਟ ਵੀ ਇੱਥੇ ਮੌਜੂਦ ਹਨ ਜਿਨ੍ਹਾਂ 'ਤੇ ਗੋਤਾਖੋਰ ਸਮਨ ਗੁਆਨ ਦਾ ਚਿਹਰਾ ਬਣਿਆ ਹੋਇਆ ਹੈ।

ਕੈਵੀ ਨੇ ਕਿਹਾ ਕਿ ਸਰਕਾਰ ਦੀ ਗੁਫਾ ਨੂੰ ਲੈ ਕੇ ਵੱਡੀਆਂ ਯੋਜਨਾਵਾਂ ਹਨ। ਰਾਸ਼ਟਰੀ ਬਾਗ ਦੇ ਬਾਹਰ ਕੈਪਿੰਗ ਦੀ ਜਗ੍ਹਾ ਸ਼ਾਪਿੰਗ ਕੰਪਲੈਕਸ, ਰੈਸਟੋਰੈਂਟ, ਹੋਟਲ ਆਦਿ ਦੇ ਨਿਰਮਾਣ ਲਈ 5 ਕਰੋੜ ਭੱਤਾ ਵੰਡਿਆ ਗਿਆ ਹੈ। ਸੈਲਾਨੀ ਜੌਨ ਮੇਕਗੋਵਨ ਨੇ ਏਜੰਸੀ ਨੂੰ ਕਿਹਾ,''ਜੋ ਹੋਇਆ ਉਹ ਕਮਾਲ ਸੀ। ਮੈਂ ਆਸਟ੍ਰੇਲੀਆ ਵਿਚ ਸਾਰੀਆਂ ਖਬਰਾਂ ਦੇਖੀਆਂ ਸਨ। ਮੈਂ ਇਸ ਨੂੰ ਆਪਣੇ ਅੱਖੀਂ ਦੇਖਣਾ ਚਾਹੁੰਦਾ ਸੀ।''

Vandana

This news is Content Editor Vandana