ਫਰਜ਼ੀ ਖਬਰਾਂ ਨੂੰ ਲੈ ਕੇ ਇਸ ਦੇਸ਼ ਨੇ ਸ਼ੁਰੂ ਕੀਤਾ ‘ਐਂਟੀ ਫੇਕ ਨਿਊਜ਼’ ਸੈਂਟਰ

11/02/2019 2:46:24 PM

ਗੈਜੇਟ ਡੈਸਕ– ਫੇਕ ਨਿਊਜ਼ ਅਤੇ ਅਫਵਾਹਾਂ ਸੋਸ਼ਲ ਮੀਡੀਆ ਅਤੇ ਬਾਕੀ ਡਿਜੀਟਲ ਪਲੇਟਫਾਰਮਾਂ ’ਤੇ ਦੁਨੀਆ ਭਰ ’ਚ ਪਰੇਸ਼ਾਨੀ ਕਾਰਨ ਬਣੀਆਂ ਹੋਈਆਂ ਹਨ। ਥਾਈਲੈਂਡ ਨੇ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ‘ਐਂਟੀ-ਫੇਕ ਨਿਊਜ਼’ ਸੈਂਟਰ ਸ਼ੁਰੂ ਕੀਤਾ ਹੈ। ਥਾਈਲੈਂਡ ਸਰਕਾਰ ਵੱਲੋਂ ਆਨਲਾਈਨ ਕੰਟੈਂਟ ’ਤੇ ਸਰਕਾਰ ਦੇ ਕੰਟਰੋਲ ਨੂੰ ਧਿਆਨ ’ਚ ਰੱਖਦੇ ਹੋਏ ਇਹ ਸੈਂਟਰ ਜ਼ਿਆਦਾ ਮਹੱਤਵਪੂਰਨ ਹੋ ਜਾਂਦਾ ਹੈ। ਥਾਈਲੈਂਡ ਦਾ ਇਹ ਕਦਮ ਇਸ ਲਈ ਵੀ ਚੁੱਕਿਆ ਗਿਆ ਹੈ ਕਿਉਂਕਿ ਦੇਸ਼ ਹੁਣ ਡਿਜੀਟਲ ਇਕੋਨਮੀ ’ਤੇ ਨਿਰਭਰ ਹੋ ਰਿਹਾ ਹੈ ਅਤੇ ਰਾਜਨੀਤੀ ਤਣਾਅ ਦੇ ਚੱਲਦੇ ਸਰਕਾਰ ਦਾ ਖਬਰਾਂ ’ਤੇ ਕੰਟਰੋਲ ਵੀ ਵਧਿਆ ਹੈ। ਥਾਈਲੈਂਡ ’ਚ 2014 ਤੋਂ ਇਕੋਂ ਜਿਹੀ ਰਾਜਨੀਤੀ ਸਥਿਤੀ ਅਤੇ ਸੱਤਾ ਬਣੀ ਹੋਈ ਹੈ ਅਤੇ ਮਾਰਚ ਦੀਆਂ ਵੋਟਾਂ ਵੀ ਹੋਣ ਵਾਲੀਆਂ ਹਨ। ਹਾਲ ਹੀ ’ਚ ਸਾਈਬਰ ਕ੍ਰਾਈਮ ਨਾਲ ਜੁੜੇ ਕਈ ਦੋਸ਼ ਸਰਕਾਰ ’ਤੇ ਲੱਗ ਚੁੱਕੇ ਹਨ। 

ਇਹ ਕੰਟੈਂਟ ਫੇਕ ਨਿਊਜ਼
ਡਿਜੀਟਲ ਇਕੋਨਮੀ ਅਤੇ ਸੋਸ਼ਲ ਸੋਸਾਇਟੀ ਦੇ ਮਨਿਸਟਰ ਪੁਤਿਪਾਂਗ ਨੇ ਕਿਹਾ ਕਿ ਅਜਿਹਾ ਹਰ ਕੰਟੈਂਟ ਫੇਕ ਨਿਊਜ਼ ਮੰਨਿਆ ਜਾਵੇਗਾ, ਜੋ ਲੋਕਾਂ ਨੂੰ ਭਰਮ ’ਚ ਪਾਵੇਗਾ ਅਤੇ ਜਿਸ ਨਾਲ ਦੇਸ਼ ਦੇ ਅਕਸ ’ਤੇ ਬੁਰਾ ਅਸਰ ਪਵੇਗਾ। ਉਨ੍ਹਾਂ ਨੇ ਜਾਣਬੁੱਝ ਕੇ ਫੈਲਾਈ ਜਾਣ ਵਾਲੀ ਫੇਕ ਨਿਊਜ਼ ਜਾਂ ਫਿਰ ਬਿਨਾਂ ਕਿਸੇ ਖਤਰਨਾਕ ਮਕਸਦ ਦੇ ਸਾਹਮਣੇ ਆਉਣ ਵਾਲੀ ਫੇਕ ਨਿਊਜ਼, ਦੋਵਾਂ ਨੂੰ ਇਸ ਕੈਟਾਗਿਰੀ ’ਚ ਰੱਖਿਆ ਹੈ। ਉਨ੍ਹਾਂ ਕਿਹਾ ਕਿ ਸੈਂਟਰ ਸਰਕਾਰ ਦੇ ਕਿਸੇ ਟੂਲ ਦੀ ਤਰ੍ਹਾਂ ਕੰਮ ਨਾ ਕਰਕੇ ਲੋਕਾਂ ਲਈ ਕੰਮ ਕਰੇਗਾ। 

ਫੇਸਬੁੱਕ ਦੀ ਨਿਊਜ਼ ਸਰਵਿਸ
ਸੋਸ਼ਲ ਸਾਈਟ ਫੇਸਬੁੱਕ ਨੇ ਸਿਲੈਕਟਿਡ ਪਬਲੀਕੇਸ਼ੰਸ ਦੇ ਨਾਲ ਯੂ.ਐੱਸ. ’ਚ ਆਪਣੀ ਸਰਵਿਸ ਸ਼ੁਰੂ ਕੀਤੀ ਹੈ। ਫੇਸਬੁੱਕ ਆਪਣੇ ਨਿਊਜ਼ ਸੈਕਸ਼ਨ ’ਚ ਲੋਕਸ ਓਰਿਜਨਲ ਰਿਪੋਰਟਿੰਗ ਨੂੰ ਥਾਂ ਦੇਣ ਦਾ ਵੀ ਪਲਾਨ ਬਣਾ ਰਹੀ ਹੈ। ਫੇਸਬੁੱਕ ਨੇ ਇਹ ਕਦਮ ਇਸ ਦੇ ਫਾਊਂਡਰ ਮਾਰਕ ਜ਼ੁਕਰਬਰਗ ਦੀ ਉਸ ਅਪੀਲ ਤੋਂ ਬਾਅਦ ਚੁੱਕਿਆ ਹੈ ਜਿਸ ਵਿਚ ਜ਼ੁਕਰਬਰਗ ਨੇ ‘ਕੁਆਲਿਟੀ ਜਰਨਲਿਜ਼ਮ’ ਨੂੰ ਉਤਸ਼ਾਹ ਦੇਣ ਲਈ ਕਿਹਾ ਸੀ।