ਥਾਈਲੈਂਡ 'ਚ ਬਾਂਦਰਾਂ ਦੀ ਦਹਿਸ਼ਤ, ਸਰਕਾਰ ਨੇ ਚੁੱਕਿਆ ਇਹ ਸਖ਼ਤ ਕਦਮ

09/16/2020 4:03:25 PM

ਬੈਂਕਾਕ (ਬਿਊਰੋ): ਥਾਈਲੈਂਡ ਵਿਚ ਬਾਂਦਰਾਂ ਦੀ ਦਹਿਸ਼ਤ ਨਾਲ ਲੋਕ ਇੰਨੇ ਪਰੇਸ਼ਾਨ ਹੋ ਗਏ ਕਿ ਹੁਣ ਸਰਕਾਰ ਨੂੰ ਇਸ ਸਬੰਧੀ ਸਖਤ ਨਿਰਦੇਸ਼ ਜਾਰੀ ਕੀਤੇ ਹਨ। ਸਰਕਾਰ ਦੇ ਆਦੇਸ਼ ਦੇ ਬਾਅਦ ਵਾਈਲਡ ਲਾਈਫ ਵਿਭਾਗ ਨੇ ਕਾਰਵਾਈ ਕਰਦਿਆਂ ਬਾਂਦਰਾਂ ਦੀ ਆਬਾਦੀ 'ਤੇ ਕੰਟਰੋਲ ਕਰਨ ਲਈ ਸੈਂਕੜੇ ਬਾਂਦਰਾਂ ਦੇ ਪ੍ਰਾਈਵੇਟ ਪਾਰਟ ਕੱਟ ਦਿੱਤੇ। ਕੋਰੋਨਾਵਾਇਰਸ ਤਾਲਾਬੰਦੀ ਦੇ ਬਾਅਦ ਇਹ ਬਾਂਦਰ ਸੋਨਗਖਲਾ ਸ਼ਹਿਰ ਵਿਚ ਪਹੁੰਚ ਹੋ ਗਏ ਸਨ ਅਤੇ ਉਹਨਾਂ ਨੇ ਘਰਾਂ ਵਿਚ ਦਾਖਲ ਹੋ ਕੇ ਕਾਫੀ ਭੰਨਤੋੜ ਕੀਤੀ ਸੀ।

PunjabKesari

ਡੇਲੀ ਮੇਲ ਦੀ ਰਿਪੋਰਟ ਮੁਤਾਬਕ, ਵਾਈਲਡ ਲਾਈਫ ਵਿਭਾਗ ਦੇ ਕਰਮਚਾਰੀਆਂ ਨੇ ਕਰੀਬ 200 ਬਾਂਦਰਾਂ ਨੂੰ ਬੇਹੋਸ਼ ਕਰ ਕੇ ਪਿੰਜਰਿਆਂ ਵਿਚ ਪਾਇਆ ਅਤੇ ਫਿਰ ਇਹ ਕਾਰਵਾਈ ਕੀਤੀ। ਇਸ ਦੇ ਇਲਾਵਾ ਬਾਂਦਰਾਂ ਨੂੰ ਮਾਰਕ ਵੀ ਕੀਤਾ ਗਿਆ ਹੈ ਤਾਂ ਜੋ ਭਵਿੱਖ ਵਿਚ ਕਦੇ ਇਸ ਤਰ੍ਹਾਂ ਦੀ ਕਾਰਵਾਈ ਵਿਚ ਇਹਨਾਂ ਦੀ ਪਛਾਣ ਹੋ ਸਕੇ।

PunjabKesari

ਪੜ੍ਹੋ ਇਹ ਅਹਿਮ ਖਬਰ- ਮਸ਼ਹੂਰ ਵਿਗਿਆਨੀ ਦਾ ਦਾਅਵਾ, ਕੋਰੋਨਾ ਹਾਲੇ ਸ਼ੁਰੂਆਤੀ ਦੌਰ 'ਚ, ਬਦਤਰ ਸਥਿਤੀ ਆਉਣੀ ਬਾਕੀ

ਇਕ ਰਿਪੋਰਟ ਮੁਤਾਬਕ, ਯੰਗ ਟੇਲ ਵਾਈਲਡ ਲਾਈਫ ਕੰਜਰਵੇਸ਼ਨ ਅਫਸਰ ਸੁਵਾਤ ਸੁਕਸਿਰੀ ਨੇ ਕਿਹਾ ਕਿ ਸਾਨੂੰ ਬਾਂਦਰਾਂ ਨੂੰ ਰੋਕਣ ਦੀ ਲੋੜ ਸੀ। ਵਸਨੀਕਾਂ ਨੇ ਕਿਹਾ ਕਿ ਵਾਧੂ ਬਾਂਦਰ ਆਉਣ ਨਾਲ ਕਾਫੀ ਮੁਸ਼ਕਲਾਂ ਪੇਸ਼ ਆਉਂਦੀਆਂ ਸਨ। 


Vandana

Content Editor

Related News