ਇਹ ਮਾਂ-ਬੇਟੇ ਦੀ ਜੋੜੀ ਪਾਉਂਦੀ ਹੈ ਇਕੋ ਜਿਹੀਆਂ ਡਰੈੱਸਾਂ, ਤਸਵੀਰਾਂ ਵਾਇਰਲ

04/20/2019 10:18:51 AM

ਬੈਂਕਾਕ (ਬਿਊਰੋ)— ਕਿਸੇ ਨੇ ਸੱਚ ਹੀ ਕਿਹਾ ਹੈ ਕਿ ਸ਼ੌਂਕ ਵੱਡੀ ਚੀਜ਼ ਹੁੰਦੀ ਹੈ। ਕਈ ਵਾਰੀ ਇਹ ਸ਼ੌਂਕ ਇਨਸਾਨ ਨੂੰ ਦੁਨੀਆ ਵਿਚ ਮਸ਼ਹੂਰ ਬਣਾ ਦਿੰਦਾ ਹੈ। ਆਪਣੇ ਅਜਿਹੇ ਹੀ ਅਜੀਬ ਸ਼ੌਂਕ ਕਾਰਨ ਥਾਈਲੈਂਡ ਵਿਚ ਮਾਂ-ਬੇਟੇ ਦੀ ਜੋੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਜੋੜੀ ਮੈਚਿੰਗ ਡਰੈੱਸਾਂ ਪਾਉਣ ਕਾਰਨ ਪੂਰੀ ਦੁਨੀਆ ਵਿਚ ਚਰਚਾ ਵਿਚ ਹੈ।

ਜਦੋਂ ਮਾਂ-ਬੇਟੇ ਦੀ ਜੋੜੀ ਜਨਤਕ ਰੂਪ ਵਿਚ ਬਾਹਰ ਨਿਕਲਦੀ ਹੈ ਤਾਂ ਉਨ੍ਹਾਂ ਦੇ ਪਹਿਨੇ ਚਮਕੀਲੇ ਰੰਗਾਂ ਵਾਲੇ ਕੱਪੜੇ ਇਕੋ ਜਿਹੇ ਹੁੰਦੇ ਹਨ। ਇੰਨਾ ਹੀ ਨਹੀਂ ਉਨ੍ਹਾਂ ਦੀ ਐਕਸੈਸਰੀਜ਼ ਅਤੇ ਚਸ਼ਮੇ ਤੱਕ ਵੀ ਇਕ ਹੀ ਰੰਗ ਦੇ ਹੁੰਦੇ ਹਨ। 

ਮਦਰ ਲੀ ਅਤੇ ਪੀਪੀ ਨਾਮ ਦੇ ਇਸ ਮਾਂ-ਬੇਟੇ ਦੀ ਜੋੜੀ ਦਾ ਅਸਲੀ ਨਾਮ ਕ੍ਰਮਵਾਰ ਲੀ ਪੁੰਗਬੋਨਪ੍ਰਾ ਅਤੇ ਪੱਟਾਪ੍ਰਾਲ ਹੈ। ਮਾਂ-ਬੇਟੇ ਦੀ ਜੋੜੀ ਆਪਣੇ ਸ਼ਾਨਦਾਰ ਸਟਾਈਲਿਸ਼ ਫੈਸ਼ਲ ਵਿਕਲਪਾਂ ਲਈ ਕੋਈ ਲੋਕਾਂ ਦਾ ਧਿਆਨ ਆਕਰਸ਼ਿਤ ਕਰ ਰਹੀ ਹੈ। ਉਹ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ @peepy_and_mother_lee 'ਤੇ ਆਪਣੀਆਂ ਆਕਰਸ਼ਕ ਤਸਵੀਰਾਂ ਪੋਸਟ ਕਰਦੇ ਹਨ।

ਪੀਪੀ ਨੇ ਸਾਊਥ ਚਾਈਨਾ ਮੋਰਨਿੰਗ ਪੋਸਟ ਦੀ ਇਕ ਵੀਡੀਓ ਇੰਟਰਵਿਊ ਵਿਚ ਦੱਸਿਆ ਕਿ ਜਿਸ ਤਰ੍ਹਾਂ ਅਸੀਂ ਮੈਚਿੰਗ ਆਊਟਫਿਟ ਪਹਿਨਦੇ ਹਾਂ ਉਹ ਸਾਡੀ ਜ਼ਿੰਦਗੀ ਨੂੰ ਅਤੇ ਸਾਨੂੰ ਦੇਖਣ ਵਾਲਿਆਂ ਨੂੰ ਉਤਸ਼ਾਹਿਤ ਕਰਦੇ ਹਨ। ਇਹ ਪੁੱਛੇ ਜਾਣ 'ਤੇ ਕਿ ਅਜਿਹਾ ਕਰਨਾ ਉਨ੍ਹਾਂ ਨੂੰ ਕਿਵੇਂ ਦਾ ਮਹਿਸੂਸ ਹੁੰਦਾ ਹੈ ਤਾਂ ਮਦਰ ਲੀ ਨੇ ਕਿਹਾ,''ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ। ਜਿਹੜੇ ਲੋਕ ਸਾਨੂੰ ਪਿਆਰ ਕਰਦੇ ਹਨ ਉਨ੍ਹਾਂ ਨੂੰ ਹਮੇਸ਼ਾ ਚੰਗਾ ਲੱਗਦਾ ਹੈ।''

ਪੀਪੀ, Hi! ਮੈਗਜ਼ੀਨ ਦੇ ਸਾਬਕਾ ਸੰਪਾਦਕ ਅਤੇ ਮਾਲਕ ਹਨ ਜਦਕਿ ਉਨ੍ਹਾਂ ਦੀ ਮਾਂ ਫੈਸ਼ਨ ਹਾਬੀਸਟ ਹੈ। ਕਈ ਸਮਾਚਾਰ ਅਦਾਰਿਆਂ ਨੇ ਉਨ੍ਹਾਂ ਨੂੰ 'ਦੁਨੀਆ ਦੀ ਸਭ ਤੋਂ ਚੰਗੀ ਮਾਂ-ਬੇਟੇ' ਦੀ ਜੋੜੀ' ਕਰਾਰ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਮੈਚਿੰਗ ਆਊਟਫਿਟ ਪਹਿਨਣ ਦਾ ਵਿਚਾਰ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਲਾਂਚ ਕਰਨ ਦੇ ਬਾਅਦ ਪੀਪੀ ਦੇ ਦਿਮਾਗ ਵਿਚ ਆਇਆ ਸੀ।

ਪੀਪੀ ਫੈਸ਼ਨ ਦੇ ਪ੍ਰਤੀ ਆਪਣੇ ਪ੍ਰਭਾਵ ਲਈ ਮਾਂ ਦੇ ਪਿਆਰ ਨੂੰ ਪਛਾਣਦਾ ਹੈ। ਪੀਪੀ ਨੇ ਕਿਹਾ ਕਿ ਜਦੋਂ ਮੇਰੀ ਮਾਂ ਕੰਮ 'ਤੇ ਜਾਣ ਲਈ ਤਿਆਰ ਹੋ ਜਾਂਦੀ ਸੀ ਤਾਂ ਮੈਂ ਰੋਜ਼ਾਨਾ ਉਨ੍ਹਾਂ ਨੂੰ ਦੇਖਦਾ ਸੀ ਅਤੇ ਮੈਨੂੰ ਇੰਝ ਕਰਨਾ ਚੰਗਾ ਲੱਗਦਾ ਸੀ। ਇਟਲੀ ਅਤੇ ਅਮਰੀਕਾ ਦੇ ਕਈ ਟੀ.ਵੀ. ਸ਼ੋਅ ਅਤੇ ਕੰਪਨੀਆਂ ਨੇ ਦੋਹਾਂ ਨਾਲ ਸੰਪਰਕ ਕੀਤਾ ਹੈ।

ਉਹ ਇਸ ਜੋੜੀ ਨੂੰ ਹੈਂਡਬੈਗ ਅਤੇ ਧੁੱਪ ਦੇ ਚਸ਼ਮੇ ਲਈ ਕਈ ਆਫਰਸ ਦੇ ਰਹੇ ਹਨ। ਉਨ੍ਹਾਂ ਦੇ ਕੁਝ ਪ੍ਰਸ਼ੰਸਕਾਂ ਨੇ ਵੀ ਸੁਝਾਅ ਦਿੱਤਾ ਹੈ ਕਿ ਉਹ ਆਪਣੀ ਫੈਸ਼ਨ ਲਾਈਨ ਸ਼ੁਰੂ ਕਰਨ।

Vandana

This news is Content Editor Vandana