ਸੋਸ਼ਲ ਮੀਡੀਆ ’ਤੇ ਛਾਈਆਂ ਥਾਈਲੈਂਡ ਦੀ ‘ਰਾਣੀ’ ਦੀਆਂ ਤਸਵੀਰਾਂ

08/28/2019 5:05:07 PM

ਬੈਂਕਾਕ (ਬਿਊਰੋ)— ਥਾਈਲੈਂਡ ਦੇ ਸ਼ਾਹੀ ਮਹਿਲ ਦੀ ਵੈਬਸਾਈਟ ’ਤੇ ਰਾਣੀ ਦਾ ਦਰਜਾ ਪ੍ਰਾਪਤ ਸਿਨੀਨਾਤ ਦੀਆਂ ਕੁਝ ਤਸਵੀਰਾਂ ਅਪਲੋਡ ਕੀਤੀਆਂ ਗਈਆਂ। ਫਾਈਟਰ ਜੈੱਟ ਵਿਚ ਸਿਨੀਨਾਤ ਦੀਆਂ ਤਸਵੀਰਾਂ ਦੇਖਣ ਲਈ ਯੂਜ਼ਰਸ ਇੰਨੀ ਵੱਡੀ ਗਿਣਤੀ ਵਿਚ ਪਹੁੰਚੇ ਕਿ ਵੈਬਸਾਈਟ ਹੀ ਕਰੈਸ਼ ਹੋ ਗਈ। ਕੁਝ ਦਿਨ ਪਹਿਲਾਂ ਹੀ 66 ਸਾਲਾ ਰਾਜਾ ਵਜੀਰਲੋਂਗਕੋਰਨ ਨੇ ਆਪਣੀ ਪਤਨੀ ਅਤੇ ਰਾਣੀ ਸੁਥਿਦਾ ਤਿਦਜ਼ਈ ਦੇ ਸਾਹਮਣੇ ਮਿਸਟਰੈਸ ਸਿਨੀਨਾਤ ਨੂੰ ਸ਼ਾਹੀ ਦਰਜਾ ਦਿੱਤਾ ਸੀ। 

ਰਾਜਾ ਨੇ ਰਾਣੀ ਦਰਜਾ ਪ੍ਰਾਪਤ ਸਿਨੀਨਾਤ ਵੋਂਗਨਵਾਜਿਰਾਪਾਕਡੀ ਨਾਲ ਆਪਣੀਆਂ ਕੁਝ ਤਸਵੀਰਾਂ ਅਧਿਕਾਰਤ ਬਾਇਓਗ੍ਰਾਫੀ ਵਿਚ ਸ਼ੇਅਰ ਕੀਤੀਆਂ। ਫਾਈਟਰ ਜੈੱਟ ਵਿਚ ਸਿਨੀਨਾਤ ਦੀਆਂ ਤਸਵੀਰਾਂ ਦੇਖਦੇ ਹੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈਆਂ।

ਇਸੇ ਸਾਲ ਰਾਜਾ ਨੇ ਆਪਣੇ 67ਵੇਂ ਜਨਮਦਿਨ ਦੇ ਮੌਕੇ ਰਾਣੀ ਸੁਥਿਦਾ ਦੀ ਮੌਜੂਦਗੀ ਵਿਚ 34 ਸਾਲਾ ਦੀ ਮਿਸਟਰੈਸ ਸਿਨੀਨਾਤ ਨੂੰ ਵੀ ਸ਼ਾਹੀ ਦਰਜਾ ਦਿੱਤਾ ਸੀ ਅਤੇ ਸ਼ਾਹੀ ਪਰਿਵਾਰ ਦੀ ਮੈਂਬਰ ਸਵੀਕਾਰ ਕੀਤਾ ਸੀ।ਸਪੋਰਟੀ ਲੁੱਕ ਵਿਚ ਰਾਣੀ ਦੀ ਇਹ ਤਸਵੀਰ ਛਾਈ ਰਹੀ।

ਥਾਈਲੈਂਡ ਦੀ ਰਾਜਸ਼ਾਹੀ ਵਿਚ 1932 ਦੇ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਪਤਨੀ ਦੇ ਹੁੰਦੇ ਹੋਏ ਵੀ ਰਾਜਾ ਨੇ ਕਿਸੇ ਹੋਰ ਮਹਿਲਾ ਨੂੰ ਸ਼ਾਹੀ ਦਰਜਾ ਦਿੱਤਾ ਹੋਵੇ।

ਮਹਿਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰੋਜ਼ ਆਉਣ ਵਾਲੇ ਟ੍ਰੈਫਿਕ ਦੀ ਤੁਲਨਾ ਵਿਚ ਤਸਵੀਰਾਂ ਅਪਲੋਡ ਕਰਨ ਦੇ ਬਾਅਦ ਬਹੁਤ ਵੱਡੀ ਗਿਣਤੀ ਵਿਚ ਯੂਜ਼ਰਸ ਆਏ। ਭਾਵੇਂਕਿ ਕਰੈਸ਼ ਦੀ ਸਮੱਸਿਆ ਨੂੰ ਥੋੜ੍ਹੀ ਦੇਰ ਵਿਚ ਠੀਕ ਕਰ ਲਿਆ ਗਿਆ।

ਜ਼ਿਕਰਯੋਗ ਹੈ ਕਿ ਮਿਸ ਸਿਨੀਨਾਤ ਪਹਿਲਾਂ ਇਕ ਆਰਮੀ ਹਸਪਤਾਲ ਵਿਚ ਨਰਸ ਸੀ। ਰਾਜਾ ਨੇ ਉਸ ਨੂੰ ਚਾਰ ਮੈਡਲ ਵੀ ਦਿੱਤੇ ਸਨ।

ਉਸ ਨੇ ਸ਼ਾਹੀ ਪਰਿਵਾਰ ਵਿਚ ਬਤੌਰ ਬੌਡੀਗਾਰਡ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਸਨ।

Vandana

This news is Content Editor Vandana