ਥਾਈਲੈਂਡ ਨੇ ਚੀਨ ਨੂੰ ਦਿੱਤਾ ਜ਼ੋਰ ਦਾ ਝਟਕਾ, ਕ੍ਰਾ ਕੈਨਲ ਪ੍ਰਾਜੈਕਟ ਕੀਤਾ ਰੱਦ

09/09/2020 1:08:14 PM

ਬੀਜਿੰਗ- ਚੀਨ ਇਸ ਸਮੇਂ ਪੂਰੀ ਦੁਨੀਆ ਵਿਚ ਆਪਣੇ ਵਿਵਾਦਤ ਰਵੱਈਏ ਕਾਰਨ ਘਿਰਿਆ ਹੋਇਆ ਹੈ ਤੇ ਹਰ ਦੇਸ਼ ਇਸ ਤੋਂ ਦੂਰੀ ਬਣਾ ਕੇ ਰੱਖਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਚੀਨ ਨੂੰ ਇਕ ਹੋਰ ਝਟਕਾ ਥਾਈਲੈਂਡ ਵਲੋਂ ਲੱਗਾ ਹੈ। ਪਹਿਲਾਂ ਤਾਂ ਥਾਈਲੈਂਡ ਨੇ ਕੁੱਝ ਸਮੇਂ ਤੱਕ ਲਈ ਚੀਨ ਤੋਂ ਪਣਡੁੱਬੀਆਂ ਖਰੀਦਣ ਦੀ ਯੋਜਨਾ ਟਾਲ ਦਿੱਤੀ ਸੀ , ਜੋ ਕਿ 724 ਮਿਲੀਅਨ ਡਾਲਰ ਦੀ ਸੀ ਅਤੇ ਹੁਣ ਇਕ ਹੋਰ ਝਟਕਾ ਦਿੱਤਾ ਹੈ।

ਚੀਨ ਦੇ ਕਰੀਬੀ ਦੇਸ਼ਾਂ ਵਿਚੋਂ ਇਕ ਰਹੇ ਥਾਈਲੈਂਡ ਨੇ ਬੰਗਾਲ ਦੀ ਖਾੜ੍ਹੀ ਵਿਚ ਕ੍ਰਾ ਕੈਨਲ (ਨਹਿਰ) ਬਣਾਉਣ ਦਾ ਕੰਟਰੈਕਟ ਚੀਨੀ ਕੰਪਨੀਆਂ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਹੈ। 

ਸਟਰੇਟ ਟਾਈਮਜ਼ ਦੀ ਰਿਪੋਰਟ ਮੁਤਾਬਕ ਬੰਗਾਲ ਦੀ ਖਾੜ੍ਹੀ ਵਿਚ ਨਹਿਰ ਵਾਲੇ ਪ੍ਰਾਜੈਕਟ ਨੂੰ ਅਚਾਨਕ ਥਾਈਲੈਂਡ ਸਰਕਾਰ ਨੇ ਖੁਦ ਪੂਰਾ ਕਰਨ ਦੀ ਘੋਸ਼ਣਾ ਕੀਤੀ ਹੈ। ਥਾਈਲੈਂਡ ਸਰਕਾਰ ਵਲੋਂ ਜਾਰੀ ਬਿਆਨ ਮੁਤਾਬਕ ਛੋਟੇ ਗੁਆਂਢੀ ਦੇਸ਼ਾਂ ਦੇ ਹਿੱਤਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਮਿਆਂਮਾਰ ਅਤੇ ਕੰਬੋਡੀਆ ਦੀਆਂ ਸਰਹੱਦਾਂ ਚੀਨ ਨਾਲ ਲੱਗਦੀਆਂ ਹਨ। ਥਾਈਲੈਂਡ ਸਰਕਾਰ ਨੂੰ ਲੱਗਦਾ ਹੈ ਕਿ ਚੀਨ ਨਹਿਰ ਦੇ ਰਾਹੀਂ ਇਨ੍ਹਾਂ ਦੋਹਾਂ ਦੇ ਹਿੱਤਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। 

ਵਪਾਰ ਦੇ ਲਿਹਾਜ ਨਾਲ ਪਹਿਲਾਂ ਚੀਨ ਬੰਗਾਲ ਦੀ ਖਾੜ੍ਹੀ ਵਿਚ ਇਕ ਨਹਿਰ ਬਣਾਉਣ ਵਾਲਾ ਸੀ ਹਾਲਾਂਕਿ ਹੁਣ ਥਾਈ ਸਰਕਾਰ ਨੇ ਇਸ ਦਾ ਕੰਟਰੈਕਟ ਰੱਦ ਕਰ ਦਿੱਤਾ ਹੈ । ਥਾਈ ਸਰਕਾਰ ਹੁਣ ਇਸ ਨੂੰ ਖੁਦ ਬਣਾਵੇਗੀ। ਇਹ ਨਹਿਰ 120 ਕਿਲੋਮੀਟਰ ਲੰਬੀ ਹੋਵੇਗੀ। 

Lalita Mam

This news is Content Editor Lalita Mam