ਪੋਪ ਨੇ ਥਾਈਲੈਂਡ ਦੇ ਚੋਟੀ ਦੇ ਧਾਰਮਿਕ ਆਗੂ ਨਾਲ ਕੀਤੀ ਮੁਲਾਕਾਤ

11/21/2019 5:37:22 PM

ਬੈਂਕਾਕ (ਭਾਸ਼ਾ): ਪੋਪ ਫ੍ਰਾਂਸਿਸ ਨੇ ਵੀਰਵਾਰ ਨੂੰ ਥਾਈਲੈਂਡ ਦੇ ਚੋਟੀ ਦੇ ਬੌਧ ਧਾਰਮਿਕ ਆਗੂ ਸੋਮਦੇਜ਼ ਫਰਾ ਮਹਾ ਮੁਨੇਵਾਂਗ ਨਾਲ ਮੁਲਾਕਾਤ ਕੀਤੀ। ਪੋਪ ਫ੍ਰਾਂਸਿਸ ਧਾਰਮਿਕ ਸਦਭਾਵਨਾ ਦਾ ਪ੍ਰਚਾਰ ਕਰਨ ਲਈ ਏਸ਼ੀਆ ਦੀ ਯਾਤਰਾ 'ਤੇ ਹਨ। ਇਹ ਪਹਿਲੀ ਵਾਰ ਹੈ ਜਦੋਂ ਪੋਪ ਥਾਈਲੈਂਡ ਆਏ ਹਨ। ਇੱਥੇ ਉਹ ਜਾਪਾਨ ਜਾਣ ਤੋਂ ਪਹਿਲਾਂ ਚਾਰ ਦਿਨ ਰਹਿਣਗੇ। ਆਪਣੀ ਚਾਰ ਦਿਨ ਦੀ ਯਾਤਰਾ ਦੇ ਦੌਰਾਨ ਉਹ ਇੱਥੇ ਲੋਕਾਂ ਦੇ ਵਿਚ ਸ਼ਾਂਤੀ ਦੇ ਸੰਦੇਸ਼ ਨੂੰ ਵਧਾਵਾ ਦੇ ਰਹੇ ਹਨ। 

ਪੋਪ ਇਕ ਚਰਚ ਵਿਚ ਇਕ ਸਮੂਹਿਕ ਪ੍ਰਾਰਥਨਾ ਸਭਾ ਦੀ ਅਗਵਾਈ ਵੀ ਕਰਨਗੇ। ਵੀਰਵਾਰ ਨੂੰ ਸਦਭਾਵਨਾ ਦਾ ਵੱਡਾ ਸੰਦੇਸ਼ ਦਿੰਦੇ ਹੋਏ ਉਨ੍ਹਾਂ ਨੇ ਥਾਈਲੈਂਡ ਬੌਧ ਧਾਰਮਿਕ ਆਗੂ ਸੋਮਦੇਜ਼ ਫਰਾ ਮਹਾ ਮੁਨੇਵਾਂਗ ਨਾਲ ਸ਼ਹਿਰ ਦੇ ਰਤਚੋਬੋਫਿਟ ਮੰਦਰ ਵਿਚ ਮੁਲਾਕਾਤ ਕੀਤੀ। ਬੈਠਕ ਦੇ ਦੌਰਾਨ ਪੋਪ ਨੇ ਆਪਣੇ ਭਾਸ਼ਣ ਵਿਚ ਕਿਹਾ,''ਕੈਥੋਲਿਕ ਲੋਕਾਂ ਨੂੰ ਇਸ ਦੇਸ਼ ਵਿਚ ਘੱਟ ਗਿਣਤੀ ਹੋਣ ਦੇ ਬਾਅਦ ਵੀ ਧਾਰਮਿਕ ਆਜ਼ਾਦੀ ਮਿਲੀ ਹੈ ਅਤੇ ਉਹ ਸਾਲਾਂ ਤੋਂ ਆਪਣੇ ਬੌਧ ਭੈਣ-ਭਰਾਵਾਂ ਦੇ ਨਾਲ ਸਦਭਾਵਨਾ ਨਾਲ ਰਹਿੰਦੇ ਆਏ ਹਨ।''

Vandana

This news is Content Editor Vandana