ਥਾਈਲੈਂਡ ''ਚ ਤੂਫਾਨ ''ਪਾਬੁਕ'' ਦੇ ਆਉਣ ਦਾ ਖਦਸ਼ਾ

01/04/2019 3:43:57 PM

ਬੈਂਕਾਕ (ਬਿਊਰੋ)— ਥਾਈਲੈਂਡ ਦੇ ਨਖੋਨਸੀ ਥੰਮਾਰਤ ਸੂਬੇ ਵਿਚ ਸ਼ੁੱਕਰਵਾਰ ਨੂੰ ਤੂਫਾਨ 'ਪਾਬੁਕ' ਦੇ ਦਸਤਕ ਦੇਣ ਦੇ ਖਦਸ਼ੇ ਦੇ ਮੱਦੇਨਜ਼ਰ ਲੱਗਭਗ 7,000 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਸਮਾਚਾਰ ਏਜੰਸੀ ਨੇ Department of Disaster Prevention and Mitigation ਦੇ ਸਕੱਤਰ ਉਥੋਮਪੋਰਨ ਕਾਨ ਦੇ ਹਵਾਲੇ ਨਾਲ ਦੱਸਿਆ,''ਸੂਬੇ ਵਿਚ 80,000 ਲੋਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।'' ਥਾਈਲੈਂਡ ਦੇ ਮੌਸਮ ਵਿਗਿਆਨ ਵਿਭਾਗ ਦੇ ਨਵੇਂ ਐਲਾਨ ਮੁਤਾਬਕ ਤੂਫਾਨ 'ਪਾਬੁਕ' ਸ਼ੁੱਕਰਵਾਰ ਦੁਪਹਿਰ ਤੱਕ ਦਸਤਕ ਦੇ ਸਕਦਾ ਹੈ। ਇਸ ਦੌਰਾਨ ਹਵਾ ਦੀ ਗਤੀ 75 ਕਿਲੋਮੀਟਰ ਪ੍ਰਤੀ ਘੰਟਾ ਹੈ। 

ਤੂਫਾਨ ਕਾਰਨ ਥਾਈਲੈਂਡ ਦੇ ਦੱਖਣੀ ਤੱਟ 'ਤੇ ਭਾਰੀ ਮੀਂਹ ਪਵੇਗਾ। ਇਸ ਦੌਰਾਨ ਹੜ੍ਹ ਅਤੇ ਜ਼ਮੀਨ ਖਿਸਕਣ ਦਾ ਵੀ ਖਤਰਾ ਹੈ। ਸਾਮੁਈ, ਤਾਓ ਅਤੇ ਫਾਨਗਨ ਸੈਲਾਨੀ ਟਾਪੂਆਂ ਤੱਕ ਚੱਲਣ ਵਾਲੀਆਂ ਕਿਸ਼ਤੀ ਸੇਵਾਵਾਂ ਨੂੰ ਰੋਕ ਦਿੱਤਾ ਗਿਆ ਹੈ। ਬੈਂਕਾਕ ਏਅਰਵੇਜ਼ ਨੇ ਸਾਮੁਈ ਹਵਾਈ ਅੱਡੇ ਲਈ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਏਅਰ ਏਸ਼ੀਆ ਅਤੇ ਨੋਕ ਏਅਰ ਜਿਹੀਆਂ ਕਿਫਾਇਤੀ ਏਅਰਲਾਈਨਜ਼ਾਂ ਨੇ ਵੀ ਸੇਵਾਵਾਂ ਰੱਦ ਕਰਨ ਦਾ ਐਲਾਨ ਕੀਤਾ ਹੈ। ਮੱਛੀ ਫੜਨ ਵਾਲੇ ਪਿੰਡਾਂ ਵਿਚ ਵੀ ਤੂਫਾਨ ਦੇ ਕਾਰਨ ਕੰਮਕਾਜ ਰੋਕ ਦਿੱਤਾ ਗਿਆ ਹੈ।

Vandana

This news is Content Editor Vandana