ਥਾਈਲੈਂਡ ''ਚ ਪਲਟਿਆ ਬੀਅਰ ਦਾ ਟਰੱਕ, ਲੋਕਾਂ ਨੂੰ ਲੱਗੀਆਂ ਮੌਜਾਂ (ਵੀਡੀਓ)

01/24/2019 1:22:17 PM

ਬੈਂਕਾਕ (ਬਿਊਰੋ)— ਥਾਈਲੈਂਡ ਵਿਚ ਇਕ ਟਰੱਕ ਦੇ ਪਲਟ ਜਾਣ ਮਗਰੋਂ 80,000 ਤੋਂ ਵੱਧ ਬੀਅਰ ਦੇ ਕੈਨ ਸੜਕ 'ਤੇ ਖਿਲੱਰ ਗਏ। ਫੁਕੇਟ ਵਿਚ ਹੋਏ ਇਸ ਹਾਦਸੇ ਦੇ ਬਾਅਦ ਕਈ ਲੋਕ ਸੜਕ ਦੀ ਸਫਾਈ ਲਈ ਅੱਗੇ ਆਏ, ਉੱਥੇ ਕਈ ਲੋਕ ਮੁਫਤ ਦੀ ਬੀਅਰ ਲੁੱਟਣ ਲਈ ਵੀ ਆ ਗਏ। ਤਸਵੀਰ ਵਿਚ ਕਈ ਲੋਕਾਂ ਨੂੰ ਬੈਗ, ਬਾਈਕ ਅਤੇ ਕਾਰ ਵਿਚ ਬੀਅਰ ਦੇ ਕੈਨ ਰੱਖਦੇ ਹੋਏ ਦੇਖਿਆ ਜਾ ਸਕਦਾ ਹੈ। ਬੀਅਰ ਦੇ ਕੈਨ ਉਠਾਉਂਦੇ ਹੋਏ ਦਰਜਨਾਂ ਲੋਕਾਂ ਤਸਵੀਰ ਵਿਚ ਕੈਦ ਹੋ ਗਏ। ਭਾਵੇਂਕਿ ਇਹ ਸਪੱਸ਼ਟ ਨਹੀਂ ਸੀ ਕਿ ਕਿੰਨੇ ਲੋਕ ਇਲਾਕੇ ਨੂੰ ਸਾਫ ਕਰਨ ਵਿਚ ਅਧਿਕਾਰੀਆਂ ਦੀ ਮਦਦ ਕਰ ਰਹੇ ਸਨ ਅਤੇ ਕਿੰਨੇ ਲੋਕ ਮੁਫਤ ਦੀ ਬੀਅਰ ਲੁੱਟਣ ਵਿਚ ਲੱਗੇ ਹੋਏ ਸਨ।

ਪੁਲਸ ਨੇ ਇਸ ਮਾਮਲੇ ਵਿਚ ਚੋਰੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਘਟਨਾ 11 ਜਨਵਰੀ ਦੀ ਹੈ ਪਰ ਬੀਅਰ ਕੈਨ ਲੁੱਟਣ ਦੀ ਇਹ ਖਬਰ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਪੁਲਸ ਨੇ ਕਿਹਾ ਕਿ ਜਿਹੜੇ ਲੋਕ ਬੀਅਰ ਦੇ ਕੈਨ ਲੁੱਟ ਕੇ ਲੈ ਗਏ ਅਤੇ ਉਨ੍ਹਾਂ ਨੂੰ ਵੇਚ ਚੁੱਕੇ ਹਨ ਉਨ੍ਹਾਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡਿਲੀਵਰੀ ਕੰਪਨੀ ਸਿਰੀਮੋਂਗਕੌਨ ਲੌਜਿਸਟਿਕਸ ਨੇ ਘਟਨਾ ਦੇ ਬਾਅਦ ਪੁਲਸ ਵਿਚ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ। ਕੰਪਨੀ ਨੇ ਦਾਅਵਾ ਕੀਤਾ ਕਿ ਟਰੱਕ ਵਿਚ 86,400 ਬੀਅਰ ਦੇ ਕੈਨ ਸਨ, ਜਿਨ੍ਹਾਂ ਦੀ ਕੀਮਤ 48,600 ਪੌਂਡ (ਕਰੀਬ 45 ਲੱਖ 30 ਹਜ਼ਾਰ ਰੁਪਏ) ਸੀ।

 

ਪੁਲਸ ਇਸ ਘਟਨਾ ਦੀ ਦੋ ਮਾਮਲਿਆਂ ਵਿਚ ਜਾਂਚ ਕਰ ਰਹੀ ਹੈ। ਪੁਲਸ ਪ੍ਰਮੁੱਖ ਥਿਪਰਪਾਕੁਨ ਨੇ ਕਿਹਾ ਕਿ ਪਹਿਲਾ ਮਾਮਲਾ ਟ੍ਰੈਫਿਕ ਹਾਦਸੇ ਦਾ ਹੈ, ਜਿਸ ਦੀ ਪੁਲਸ ਜਾਂਚ ਕਰ ਰਹੀ ਹੈ। ਟਰੱਕ ਕੰਟਰੋਲ ਗਵਾਉਣ ਦੇ ਬਾਅਦ ਨੇੜਲੇ ਫੂਡ ਸਟਾਲ ਅਤੇ ਗੱਡੀਆਂ ਨਾਲ ਟਕਰਾਇਆ, ਜਿਸ ਨਾਲ ਉਹ ਨੁਕਸਾਨੀਆਂ ਗਈਆਂ। ਉੱਥੇ ਦੂਜਾ ਮਾਮਲਾ ਬੀਅਰ ਚੋਰੀ ਦਾ ਹੈ। ਇਸ ਘਟਨਾ ਨਾਲ ਸਬੰਧਤ ਕਈ ਤਸਵੀਰਾਂ ਅਤੇ ਵੀਡੀਓ ਪੁਲਸ ਕੋਲ ਪਹੁੰਚ ਚੁੱਕੇ ਹਨ। ਜੇਕਰ ਬੀਅਰ ਦੇ ਕੈਨ ਲੈ ਜਾਣ ਵਾਲੇ ਲੋਕ ਉਨ੍ਹਾਂ ਨੂੰ ਵਾਪਸ ਕਰ ਦਿੰਦੇ ਹਨ ਤਾਂ ਵੀ ਉਹ ਦੋਸ਼ੀ ਮੰਨੇ ਜਾਣਗੇ।

Vandana

This news is Content Editor Vandana