ਥਾਈਲੈਂਡ ''ਚ ਕੋਰੋਨਾਵਾਇਰਸ ਦੇ 6 ਨਵੇਂ ਮਾਮਲੇ, 20,000 ਚੀਨੀ ਸੈਲਾਨੀ ਫਸੇ

01/28/2020 5:25:30 PM

ਬੈਂਕਾਕ (ਭਾਸ਼ਾ): ਥਾਈਲੈਂਡ ਵਿਚ 6 ਹੋਰ ਚੀਨੀ ਨਾਗਰਿਕਾਂ ਨੂੰ ਨਵੇਂ ਕੋਰੋਨਾਵਾਇਰਸ ਦੇ ਇਨਫੈਕਸ਼ਨ ਨਾਲ ਪੀੜਤ ਪਾਇਆ ਗਿਆ ਹੈ। ਇਸ ਨਾਲ ਹੁਣ ਦੇਸ਼ ਵਿਚ ਇਨਫੈਕਸ਼ਨ ਦੇ ਪੀੜਤਾਂ ਦੀ ਕੁੱਲ ਗਿਣਤੀ 14 ਹੋ ਗਈ ਹੈ। ਥਾਈ ਸਿਹਤ ਮੰਤਰਾਲੇ ਦੇ ਸਥਾਈ ਸਕੱਤਰ ਡਾਕਟਰ ਸੁਖੁਮ ਕੰਚਨਾਫਿਮਈ ਨੇ ਟੀਵੀ 'ਤੇ ਦੱਸਿਆ ਕਿ 6 ਚੀਨੀ ਸੈਲਾਨੀਆਂ ਵਿਚ ਕੋਰੋਨਾਵਾਇਰਸ ਦਾ ਇਨਫੈਕਸ਼ਨ ਪਾਇਆ ਗਿਆ। 6 ਵਿਚੋਂ 5 ਹੁਬੇਈ ਸੂਬੇ ਦੇ ਇਕ ਪਰਿਵਾਰ ਦੇ ਮੈਂਬਰ ਹਨ ਜੋ ਇਕ ਹਫਤੇ ਪਹਿਲਾਂ ਥਾਈਲੈਂਡ ਆਏ ਸਨ। ਉਹਨਾਂ ਵਿਚੋਂ ਇਕ ਨੂੰ ਕੋਰੋਨਾਵਾਇਰਸ ਨਿਮੋਨੀਆ ਹੋਇਆ ਤੇ ਉਸ ਨਾਲ ਹੋਰ ਲੋਕ ਇਨਫੈਕਟਿਡ ਹੋ ਗਏ। 

ਕੰਚਨਾਫਿਮਈ ਨੇ ਦੱਸਿਆ ਕਿ ਇਸ ਦੇ ਨਾਲ ਹੀ ਇਸ ਇਨਫੈਕਸ਼ਨ ਨੀਲ ਪੀੜਤਾਂ ਦੀ ਗਿਣਤੀ ਵੱਧ ਕੇ 14 ਹੋ ਗਈ ਹੈ। ਉਹਨਾਂ ਨੇ ਦੱਸਿਆ ਕਿ ਪਿਛਲੇ 5 ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਬਾਕੀ ਸਾਰੇ ਪੀੜਤਾਂ ਨੂੰ ਵੱਖਰੇ ਰੱਖਿਆ ਗਿਆ ਹੈ।

ਉਹਨਾਂ ਨੇ ਦੱਸਿਆ ਕਿ 14 ਮਾਮਲਿਆਂ ਵਿਚੋਂ ਸਿਰਫ ਇਕ ਚੀਨੀ ਨਾਗਰਿਕਾ ਨਹੀਂ ਸਗੋਂ ਥਾਈਲੈਂਡ ਦਾ ਨਾਗਰਿਕ ਹੈ। ਉਹ ਹਾਲ ਹੀ ਵਿਚ ਕੋਰੋਨਾਵਾਇਰਸ ਪ੍ਰਕੋਪ ਦੇ ਮੁੱਖ ਕੇਂਦਰ ਵੁਹਾਨ ਗਿਆ ਸੀ। ਕੰਚਨਾਫਿਮਈ ਨੇ ਦੱਸਿਆ ਕਿ ਸਿਹਤ ਅਧਿਕਾਰੀ ਦੇਸ਼ ਵਿਚ 20,000 ਚੀਨੀ ਸੈਲਾਨੀਆਂ ਦੀ ਬਰੀਕੀ ਨਾਲ ਨਿਗਰਾਨੀ ਕਰ ਰਹੇ ਹਨ। ਜਿਹਨਾਂ ਵਿਚੋਂ 80 ਫੀਸਦੀ ਵੁਹਾਨ ਤੋਂ ਹਨ। ਸੈਲਾਨੀਆਂ ਦੇ ਇਸ ਸਮੂਹ ਵਿਚੋਂ ਫਿਲਹਾਲ ਬੁਖਾਰ ਦੀ ਕੋਈ ਰਿਪੋਰਟ ਨਹੀਂ ਹੈ।

Vandana

This news is Content Editor Vandana