ਟੈਕਸਾਸ ਯੂਨੀਵਰਸਿਟੀ ''ਚ ਗੋਲੀਬਾਰੀ ਕਾਰਨ ਇਕ ਦੀ ਮੌਤ ਅਤੇ ਦੋਸ਼ੀ ਹਿਰਾਸਤ ''ਚ

Tuesday, Oct 10, 2017 - 08:48 AM (IST)

ਵਾਸ਼ਿੰਗਟਨ, (ਭਾਸ਼ਾ)— ਅਮਰੀਕਾ ਦੇ ਟੈਕਸਾਸ 'ਚ 'ਟੈਕਸਾਸ ਟੈੱਕ ਯੂਨੀਵਰਸਿਟੀ' ਦੇ ਪੁਲਸ ਵਿਭਾਗ 'ਚ ਗੋਲੀਬਾਰੀ ਹੋਣ ਦੀ ਖਬਰ ਹੈ। ਇਸ ਗੋਲੀਬਾਰੀ 'ਚ ਇਕ ਪੁਲਸ ਅਧਿਕਾਰੀ ਦੀ ਮੌਤ ਹੋ ਗਈ ਹੈ ਅਤੇ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਹਮਲੇ ਮਗਰੋਂ ਟੈਕਸਾਸ ਯੂਨੀਵਰਸਿਟੀ ਦੇ ਕੈਂਪਸ ਨੂੰ ਬੰਦ ਕਰ ਦਿੱਤਾ ਗਿਆ ਹੈ। ਮੌਕੇ 'ਤੇ ਸਵਾਟ ਟੀਮ ਪੁੱਜ ਗਈ ਹੈ ਅਤੇ ਜ਼ਰੂਰੀ ਕਾਰਵਾਈ ਕਰ ਰਹੀ ਹੈ।
ਯੂਨੀਵਰਸਿਟੀ ਦੇ ਬੁਲਾਰੇ ਕ੍ਰਿਸ ਕੂਕ ਨੇ ਦੱਸਿਆ, ''ਸੋਮਵਾਰ ਦੀ ਸ਼ਾਮ ਨੂੰ ਪੁਲਸ 'ਸਟੂਡੈਂਟ ਵੈੱਲਫੇਅਰ ਚੈੱਕ' ਪ੍ਰੋਗਰਾਮ ਚਲਾ ਰਹੀ ਸੀ। ਇਸੇ ਦੌਰਾਨ ਇਕ ਕਮਰੇ 'ਚ ਉਨ੍ਹਾਂ ਨੂੰ ਡਰਗਜ਼ ਅਤੇ ਡਰਗਜ਼ ਵਰਗਾ ਸਾਮਾਨ ਮਿਲਿਆ। ਇਸ ਮਗਰੋਂ ਅਧਿਕਾਰੀ ਵਿਦਿਆਰਥੀ ਨੂੰ ਲੈ ਕੇ ਪੁਲਸ ਸਟੇਸ਼ਨ ਪੁੱਜੇ। ਇੱਥੇ ਹੀ 19 ਸਾਲਾ ਹੋਲੀਸ ਡੈਨਿਲਜ਼ ਨੇ ਬੰਦੂਕ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ 'ਚ ਇਕ ਅਧਿਕਾਰੀ ਦੀ ਮੌਤ ਹੋ ਗਈ। ਗੋਲੀਬਾਰੀ ਮਗਰੋਂ ਉਹ ਫਰਾਰ ਹੋ ਗਿਆ ਸੀ ਪਰ ਪੁਲਸ ਅਧਿਕਾਰੀਆਂ ਨੇ ਜਲਦੀ ਹੀ ਇਸ ਨੂੰ ਹਿਰਾਸਤ 'ਚ ਲੈ ਲਿਆ। 
ਤੁਹਾਨੂੰ ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਅਮਰੀਕਾ ਦੇ ਲਾਸ ਵੇਗਾਸ 'ਚ ਹੋਏ ਅੱਤਵਾਦੀ ਹਮਲੇ 'ਚ 59 ਲੋਕਾਂ ਦੀ ਜਾਨ ਚਲੀ ਗਈ ਸੀ। ਲਾਸ ਵੇਗਾਸ 'ਚ ਸੰਗੀਤਕ ਸਮਾਰੋਹ 'ਚ ਹੋਈ ਗੋਲੀਬਾਰੀ ਦੀ ਜ਼ਿੰਮੇਦਾਰੀ ਅੱਤਵਾਦੀ ਸੰਗਠਨ ਨੇ ਆਈ. ਐÎਸ. ਆਈ. ਐੱਸ. ਨੇ ਲਈ ਸੀ।


Related News