ਇਨ੍ਹਾਂ ਜਾਨਵਰਾਂ ''ਤੇ ਚੱਲ ਰਹੀ ਘਾਤਕ ਕੋਰੋਨਾਵਾਇਰਸ ਦੀ ਟੈਸਟਿੰਗ

02/18/2020 10:55:22 PM

ਬੀਜਿੰਗ - ਦੁਨੀਆ ਭਰ ਦੇ ਬਹੁਤੇ ਦੇਸ਼ਾਂ ਵਿਚ ਕੋਰੋਨਾਵਾਇਰਸ ਦਾ ਕਹਿਰ ਦਿੱਖ ਰਿਹਾ ਹੈ। ਕੋਰੋਨਾਵਾਇਰਸ ਨਾਲ ਹੁਣ ਤੱਕ ਕਰੀਬ 1800 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 73 ਹਜ਼ਾਰ ਲੋਕ ਇਸ ਦੇ ਲਪੇਟ ਵਿਚ ਹਨ। ਗਲੋਬਲ ਸਿਹਤ ਸੰਗਠਨ ਵੀ ਇਸ ਨੂੰ ਲੈ ਕੇ ਚਿੰਤਤ ਹੋ ਗਿਆ ਹੈ। ਸਿਹਤ ਸੰਗਠਨ ਦੇ ਅਧਿਕਾਰੀਆਂ ਦਾ ਆਖਣਾ ਹੈ ਕਿ ਜੇਕਰ ਹੁਣ ਇਸ 'ਤੇ ਰੋਕ ਲਈ ਜਲਦ ਕਦਮ ਨਹੀਂ ਚੁੱਕੇ ਗਏ ਤਾਂ ਮਹਾਮਾਰੀ ਦਾ ਰੂਪ ਲੈ ਲਵੇਗਾ। ਕੋਰੋਨਾਵਾਇਰਸ ਇੰਨੀ ਤੇਜ਼ੀ ਨਾਲ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਰਿਹਾ ਹੈ ਕਿ ਜੋ ਲੋਕ ਕਦੇ ਚੀਨ ਗਏ ਹੀ ਨਹੀਂ ਉਹ ਵੀ ਉਸ ਦੀ ਲਪੇਟ ਵਿਚ ਆ ਰਹੇ ਹਨ। ਹੁਣ ਤੱਕ ਕੋਰੋਨਾਵਾਇਰਸ ਨਾਲ ਇਕ ਦਰਜਨ ਤੋਂ ਜ਼ਿਆਦਾ ਦੇਸ਼ਾਂ ਦੇ ਲੋਕ ਇਸ ਤੋਂ ਪੀਡ਼ਤ ਹਨ।

ਦੱਸ ਦਈਏ ਕਿ ਇਸ ਕਾਰਨ ਸਿਹਤ ਸੰਗਠਨ ਇਸ ਵਾਇਰਸ ਨੂੰ ਲੈ ਕੇ ਹੁਣ ਕਾਫੀ ਗੰਭੀਰ ਹੋ ਗਈ ਹੈ। ਕਈ ਦੇਸ਼ਾਂ ਵਿਚ ਸਾਇੰਸਦਾਨਾਂ ਇਸ ਵਾਇਰਸ ਤੋਂ ਬਚਾਅ ਦਾ ਟੀਕਾ ਖੋਜਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਜੇਕਰ ਹੁਣ ਤੱਕ ਇਸ ਵਿਚ ਕਾਮਯਾਬੀ ਨਹੀਂ ਮਿਲੀ ਹੈ। ਗਲੋਬਲ ਟਾਈਮਸ ਦੀ ਖਬਰ ਮੁਤਾਬਕ ਚੀਨ ਵਿਚ ਸਾਇੰਸਦਾਨ ਇਸ ਵਾਇਰਸ ਦਾ ਟੀਕਾ ਖੋਜਣ ਵਿਚ ਲੱਗੇ ਹੋਏ ਹਨ, ਉਹ ਚੂਹਿਆਂ 'ਤੇ ਆਪਣੇ ਬਣਾਏ ਗਏ ਟੀਕੇ ਦਾ ਇਸਤੇਮਾਲ ਕਰ ਰਹੇ ਹਨ, ਉਸ ਤੋਂ ਬਾਅਦ ਇਸ ਪ੍ਰੀਖਣ ਨੂੰ ਅੱਗੇ ਵਧਾ ਕੇ ਬਾਂਦਰਾਂ 'ਤੇ ਇਸ ਦਾ ਇਸਤੇਮਾਲ ਕੀਤਾ ਜਾਵੇਗਾ। ਜੇਕਰ ਕਾਮਯਾਬੀ ਮਿਲੇਗੀ ਤਾਂ ਲੋਕਾਂ 'ਤੇ ਇਸ ਦਾ ਇਸਤੇਮਾਲ ਕੀਤਾ ਜਾਵੇਗਾ। ਉਥੇ, ਕੋਰੋਨਾਵਾਇਰਸ ਦੇ ਮਰੀਜ਼ਾਂ ਲਈ ਟੀਕੇ ਦੀ ਖੋਜ ਕੀਤੇ ਜਾਣ ਦੀ ਗੱਲ ਕਹੀ ਗਈ ਹੈ। ਇਸ ਦਾ ਇਸਤੇਮਾਲ ਚੂਹਿਆਂ 'ਤੇ ਕੀਤਾ ਜਾ ਰਿਹਾ ਹੈ ਇਸ ਦਾ ਜ਼ਿਕਰ ਕੀਤਾ ਗਿਆ ਹੈ। ਚੀਨੀ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪਿ੍ਰਵੈਂਸ਼ਨ (ਸੀ. ਡੀ. ਸੀ.) ਦੇ ਸੂਤਰਾਂ ਨੇ ਵੀ ਇਸ ਗੱਲ ਦੀ ਜਾਣਕਾਰੀ ਸਾਂਝਾ ਕੀਤੀ ਹੈ।

ਇਸ ਮਾਮਲੇ ਨੂੰ ਲੈ ਕੇ ਰਿਪੋਰਟ ਵਿਚ ਆਖਿਆ ਗਿਆ ਹੈ ਕਿ mRNA ਵੈਕਸੀਨ ਨੂੰ CDC, ਸ਼ੰਘਾਈ ਸਥਿਤ ਟੋਂਗਜੀ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਅਤੇ Stermirna Therapeutics Co.Ltd ਵੱਲੋਂ ਸਹਿ ਵਿਕਸਤ ਕੀਤਾ ਗਿਆ ਸੀ। ਐਤਵਾਰ ਨੂੰ ਵੈਕਸੀਨ ਦੇ ਨਮੂਨਿਆਂ ਨੂੰ 100 ਤੋਂ ਜ਼ਿਆਦਾ ਚੂਹਿਆਂ ਵਿਚ ਇੰਜੈਕਟ ਕੀਤਾ ਗਿਆ ਸੀ। CDC ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਸ਼ੂ ਪ੍ਰੀਖਣ ਟੀਕਾ ਵਿਕਾਸ ਦੇ ਬਹੁਤ ਸ਼ੁਰੂਆਤੀ ਪਡ਼ਾਅ ਵਿਚ ਹੈ ਅਤੇ ਮਨੁੱਖਾਂ 'ਤੇ ਟੀਕਾ ਲਗਾਉਣ ਲਈ ਤਿਆਰ ਹੋਣ ਤੋਂ ਪਹਿਲਾਂ ਅਜੇ ਵੀ ਕਈ ਕਦਮ ਚੁੱਕੇ ਜਾਣੇ ਹਨ।


Khushdeep Jassi

Content Editor

Related News