ਟੈਸਟ ਦੱਸੇਗਾ ਗੁਰਦੇ ਦੇ ਰੋਗ ਦੀ ਕਿੰਨੀ ਸੰਭਾਵਨਾ

02/07/2020 10:07:00 AM

ਵਾਸ਼ਿੰਗਟਨ– ਖੋਜਕਾਰਾਂ ਨੇ ਇਕ ਅਜਿਹਾ ਸਸਤਾ ਟੈਸਟ ਵਿਕਸਿਤ ਕੀਤਾ ਹੈ, ਜੋ ਭਵਿੱਖ ’ਚ ਹੋਣ ਵਾਲੀਆਂ ਗੁਰਦੇ ਦੀਆਂ ਗੰਭੀਰ ਬੀਮਾਰੀਆਂ ਜਾਂ ਡਾਇਲਸਿਸ ਦੀ ਲੋੜ ਦੀ ਪਛਾਣ ਕਰਨ ’ਚ ਸਮਰੱਥ ਹੈ।

ਟਰਾਂਸਪਲਾਂਟ ਤੋਂ ਬਚ ਸਕਣਗੇ ਮਰੀਜ਼

ਸੈਨ ਫ੍ਰਾਂਸਿਸਕੋ ਦੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਖੋਜਕਾਰਾਂ ਨੇ ਇਹ ਟੈਸਟ ਵਿਕਸਿਤ ਕੀਤਾ ਹੈ ਜੋ ਗੁਰਦੇ ਦੀ ਸਮੱਸਿਆ ਨਾਲ ਪੀੜਤ ਮਰੀਜ਼ਾਂ ਦੇ ਯੂਰੀਨ ’ਚ ਮੌਜੂਦ ਵੱਧ ਪ੍ਰੋਟੀਨ ਦੀ ਮਾਤਰਾ ਮਾਪ ਕੇ ਇਹ ਦੱਸ ਸਕੇਗਾ ਕਿ ਉਨ੍ਹਾਂ ਨੂੰ ਭਵਿੱਖ ’ਚ ਗੁਰਦੇ ਨਾਲ ਸਬੰਧਿਤ ਕੋਈ ਗੰਭੀਰ ਬੀਮਾਰੀ ਹੋਣ ਦੀ ਸੰਭਾਵਨਾ ਹੈ ਜਾਂ ਨਹੀਂ। ਇਸ ਟੈਸਟ ਦੇ ਨਤੀਜਿਆਂ ਤੋਂ ਕਈ ਮਰੀਜ਼ਾਂ ਨੂੰ ਡਾਇਲਸਿਸ ਅਤੇ ਗੁਰਦੇ ਦੇ ਟਰਾਂਸਪਲਾਂਟ ਤੋਂ ਬਚਾਇਆ ਜਾ ਸਕੇਗਾ।

ਪ੍ਰੋਟੀਨ ਤੋਂ ਹੁੰਦੀ ਹੈ ਪਛਾਣ

ਖੋਜਕਾਰ ਚਿਵੁਆਨ ਨੇ ਕਿਹਾ, ਯੂਰੀਨ ’ਚ ਮੌਜੂਦ ਵੱਧ ਪ੍ਰੋਟੀਨ ਭਵਿੱਖ ’ਚੋਂ ਹੋਣ ਵਾਲੀ ਗੁਰਦੇ ਦੀ ਬੀਮਾਰੀ ਦਾ ਸੰਕੇਤਕ ਹੁੰਦਾ ਹੈ। ਹਾਲਾਂਕਿ ਇਸ ਦੀ ਵਰਤੋਂ ਐਕਿਊਟ ਕਿਡਨੀ ਇੰਜਰੀ ਵਾਲੇ ਮਰੀਜ਼ਾਂ ’ਤੇ ਨਹੀਂ ਕੀਤਾ ਜਾਂਦਾ। ਇਹ ਇਕ ਸਸਤੀ ਅਤੇ ਬਿਨਾਂ ਚੀਰ-ਫਾੜ ਵਾਲੀ ਪ੍ਰਕਿਰਿਆ ਹੈ, ਜੋ ਕਈ ਹੋਰ ਥਾਵਾਂ ’ਤੇ ਵਰਤੀ ਜਾਂਦੀ ਹੈ। ਇਨ੍ਹਾਂ ਮਰੀਜ਼ਾਂ ਦਾ ਪ੍ਰੋਟੀਨ ਟੈਸਟ ਕੀਤਾ ਜਾਣਾ ਚਾਹੀਦਾ ਹੈ। ਇਸ ਬੀਮਾਰੀ ਤੋਂ ਉਭਰਨ ਵਾਲੇ ਮਰੀਜ਼ਾਂ ’ਚ ਇਸ ਦੇ ਮੁੜ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਨਾਲ ਗੁਰਦੇ ਦੇ ਫੇਲ ਹੋਣ, ਦਿਲ ਦੀ ਬੀਮਾਰੀ ਅਤੇ ਮੌਤ ਹੋਣ ਦਾ ਖਤਰਾ ਵੀ ਵੱਧ ਜਾਂਦਾ ਹੈ।

ਦਿਲ ਦੇ ਰੋਗਾਂ ਦਾ ਖਤਰਾ

ਜਿਨ੍ਹਾਂ ਲੋਕਾਂ ਨੂੰ ਗੁਰਦੇ ਦੀ ਬੀਮਾਰੀ ਹੁੰਦੀ ਹੈ, ਉਨ੍ਹਾਂ ’ਚ ਦਿਲ ਦੇ ਰੋਗਾਂ ਦਾ ਖਤਰਾ ਵੀ ਵੱਧ ਹੁੰਦਾ ਹੈ। ਯੂਨੀਵਰਸਿਟੀ ਆਫ ਅਲਬਾਮਾ ਵਲੋਂ ਕੀਤੀ ਗਈ ਖੋਜ ’ਚ ਇਕ ਅਜਿਹੇ ਪੈਥਾਲਾਜੀਕਲ ਬਦਲਾਅ ਦੀ ਪਛਾਣ ਕੀਤੀ ਗਈ ਹੈ, ਜੋ ਗੁਰਦੇ ਦੀ ਬੀਮਾਰੀ ਨੂੰ ਦਿਲ ਦੇ ਰੋਗਾਂ ਨਾਲ ਜੋੜਦਾ ਹੈ। ਇਸ ਪੈਥਾਲਾਜੀਕਲ ਬਦਲਾਅ ਨੂੰ ਕੋਰੋਨਰੀ ਮਾਈਕ੍ਰੋਵਾਸਕੁਲਰ ਡਿਸਫੰਕਸ਼ਨ ਕਿਹਾ ਜਾਂਦਾ ਹੈ।

ਇਸ ਤਰ੍ਹਾਂ ਕੀਤੀ ਗਈ ਖੋਜ

ਇਸ ਖੋਜ ’ਚ 1500 ਅਜਿਹੇ ਮਰੀਜ਼ਾਂ ’ਤੇ ਖੋਜ ਕੀਤੀ ਗਈ, ਜਿਨ੍ਹਾਂ ’ਚ ਅਕਿਊਟ ਕਿਡਨੀ ਇੰਜਰੀ ਨਾਂ ਦੀ ਬੀਮਾਰੀ ਸੀ। ਇਹ ਇਕ ਅਜਿਹੀ ਬੀਮਾਰੀ ਹੁੰਦੀ ਹੈ, ਜਿਸ ’ਚ ਕਿਡਨੀ ਕਚਰੇ ਨੂੰ ਖੂਨ ’ਚੋੋਂ ਫਿਲਟਰ ਕਰਨਾ ਬੰਦ ਕਰ ਦਿੰਦੀ ਹੈ।


Related News