ਪਾਕਿਸਤਾਨ ਦੇ ਫੌਜ ਮੁਖੀ ਨੇ 11 ਅੱਤਵਾਦੀਆਂ ਦੀ ਮੌਤ ਦੀ ਸਜ਼ਾ ''ਤੇ ਲਾਈ ਮੋਹਰ

05/05/2018 4:15:45 PM

ਇਸਲਾਮਾਬਾਦ— ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਉਨ੍ਹਾਂ 11 ਭਿਆਨਕ ਅੱਤਵਾਦੀਆਂ ਦੀ ਮੌਤ ਦੀ ਸਜ਼ਾ 'ਤੇ ਮੋਹਰ ਲਾ ਦਿੱਤੀ ਹੈ, ਜਿਨ੍ਹਾਂ ਨੂੰ ਵਿਸ਼ੇਸ਼ ਫੌਜੀ ਅਦਾਲਤ ਨੇ 60 ਲੋਕਾਂ ਦੀ ਮੌਤ ਦੇ ਜ਼ੁਰਮ ਵਿਚ ਮੌਤ ਦੀ ਸਜ਼ਾ ਸੁਣਾਈ ਸੀ। ਇਹ ਅੱਤਵਾਦੀ 36 ਨਾਗਰਿਕਾਂ, ਹਥਿਆਰਬੰਦ ਫੋਰਸ, ਸਰਹੱਦ ਫੌਜੀ ਫੋਰਸ ਅਤੇ ਪੁਲਸ ਦੇ 24 ਪੁਲਸ ਕਰਮਚਾਰੀਆਂ ਦੇ ਕਤਲ ਅਤੇ 142 ਹੋਰ ਲੋਕਾਂ ਨੂੰ ਜ਼ਖਮੀ ਕਰਨ ਦੀਆਂ ਘਟਨਾਵਾਂ ਵਿਚ ਸ਼ਾਮਲ ਪਾਏ ਗਏ ਸਨ।
ਪਾਕਿਸਤਾਨ ਦੀ ਇਕ ਅਖਬਾਰ ਨੇ ਪਾਕਿਸਤਾਨ ਫੌਜ ਦੀ ਮੀਡੀਆ ਸ਼ਾਖਾ ਇੰਟਰ ਸਰਵਿਸੇਜ਼ ਪਬਲਿਕ ਰਿਲੇਸ਼ਨਸ ਦੇ ਬਿਆਨ ਦਾ ਹਵਾਲਾ ਦਿੱਤਾ ਕਿ ਇਨ੍ਹਾਂ ਅੱਤਵਾਦੀਆਂ ਕੋਲ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਹੋਏ ਸਨ। ਉਨ੍ਹਾਂ 'ਤੇ ਵਿਸ਼ੇਸ਼ ਫੌਜੀ ਅਦਾਲਤ ਵਿਚ ਮੁਕੱਦਮਾ ਚੱਲਿਆ ਸੀ।
ਸ਼ਾਖਾ ਮੁਤਾਬਕ ਇਹ ਅੱਤਵਾਦੀ ਕਾਨੂੰਨ ਇਨਫੋਰਸਮੈਂਟ ਏਜੰਸੀਆਂ ਅਤੇ ਪਾਕਿਸਤਾਨ ਦੇ ਹਥਿਆਰਬੰਦ, ਮਲਕੰਦ ਯੂਨੀਵਰਸਿਟੀ 'ਤੇ ਹਮਲਾ ਅਤੇ ਖੈਬਰ-ਪਖਤੂਨਵਾ ਅਸੈਂਬਲੀ ਦੇ ਮੈਂਬਰ ਇਮਰਾਨ ਖਾਨ ਮੋਹਮਿੰਦ ਸਮੇਤ ਬੇਕਸੂਰ ਲੋਕਾਂ ਦੇ ਕਤਲ ਸਮੇਤ ਅੱਤਵਾਦ ਨਾਲ ਜੁੜੇ ਗੰਭੀਰ ਅਪਰਾਧਾਂ ਵਿਚ ਸ਼ਾਮਲ ਰਹੇ ਸਨ। ਦੋਸ਼ੀਆਂ ਨੇ ਮੈਜਿਸਟ੍ਰੇਟ ਅਤੇ ਹੇਠਲੀ ਅਦਾਲਤ ਵਿਚ ਆਪਣਾ ਗੁਨਾਹ ਕਬੂਲ ਕੀਤਾ ਅਤੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ।