ਅੱਤਵਾਦੀਆਂ ਨੂੰ ਵਿੱਤੀ ਮਦਦ ਦੇਣ ਦੇ ਦੋਸ਼ ਵਿਚ 11 ਗ੍ਰਿਫਤਾਰ

09/23/2017 3:56:27 PM

ਢਾਕਾ(ਭਾਸ਼ਾ)— ਰਾਜਧਾਨੀ ਢਾਕਾ ਵਿਚ ਵੱਖ-ਵੱਖ ਛਾਪੇਮਾਰੀ ਦੌਰਾਨ ਅੱਤਵਾਦੀਆਂ ਨੂੰ ਕਥਿਤ ਰੂਪ ਤੋਂ ਵਿੱਤੀ ਸਹਾਇਤਾ ਉਪਲੱਬਧ ਕਰਾਉਣ ਦੇ ਦੋਸ਼ ਵਿਚ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਪੁਲਸ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਅਪਰਾਧ-ਨਿਰੋਧੀ ਅਤੇ ਅੱਤਵਾਦ ਨਿਰੋਧੀ ਬਲ 'ਰੇਪਿਡ ਐਕਸ਼ਨ ਬਟਾਲੀਅਨ' (ਆਰ. ਏ. ਬੀ.) ਨੇ ਰਾਜਧਾਨੀ ਦੇ ਵੱਖ-ਵੱਖ ਹਿੱਸਿਆਂ ਤੋਂ ਸ਼ੁੱਕਰਵਾਰ ਨੂੰ ਇਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ। 
ਇਕ ਰਿਪੋਰਟ ਵਿਚ ਆਰ. ਏ. ਬੀ. ਦਫ਼ਤਰ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਬਲ ਨੇ ਰਾਜਧਾਨੀ ਦੇ ਵੱਖ-ਵੱਖ ਹਿੱਸਿਆਂ ਵਿਚ ਛਾਪੇਮਾਰੀ ਕਰ ਕੇ ਇਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ, ਕਿਉਂਕਿ ਇਹ ਲੋਕ ਅੱਤਵਾਦੀਆਂ ਨੂੰ ਆਰਥਿਕ ਮਦਦ ਦੇਣ ਵਿਚ ਸ਼ਾਮਲ ਸਨ। ਬੰਗਲਾਦੇਸ਼ ਵਿਚ ਸਾਲ 2013 ਤੋਂ ਬਾਅਦ ਲਗਾਤਾਰ ਧਰਮ ਨਿਰਪੱਖ ਕਰਮਚਾਰੀਆਂ, ਵਿਦੇਸ਼ੀਆਂ ਅਤੇ ਘੱਟ ਗਿਣਤੀ ਵਾਲੇ ਲੋਕਾਂ 'ਤੇ ਹਮਲੇ ਹੋ ਰਹੇ ਸਨ। ਪਿਛਲੇ ਸਾਲ 1 ਜੁਲਾਈ ਨੂੰ ਢਾਕਾ ਦੇ ਇਕ ਕੈਫੇ ਉੱਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਵਿਚ ਵੱਡੇ ਪੈਮਾਨੇ ਉੱਤੇ ਅੱਤਵਾਦੀਆਂ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਹਮਲੇ ਵਿਚ 22 ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਵਿਚੋਂ 17 ਵਿਦੇਸ਼ੀ ਸਨ।