ਕਾਬੁਲ ''ਚ ਅੱਤਵਾਦ ਫੈਲਾਅ ਰਿਹੈ ਸੀ ਚੀਨ, ਅਫਗਾਨਿਸਤਾਨ ਨੇ 10 ਜਾਸੂਸ ਫੜੇ

12/25/2020 12:36:46 PM

ਬੀਜਿੰਗ- ਪਾਕਿਸਤਾਨ ਵਾਂਗ ਉਸ ਦਾ ਖਾਸ ਦੋਸਤ ਚੀਨ ਦੁਨੀਆ ਭਰ ਵਿਚ ਅੱਤਵਾਦ ਫੈਲਾਉਣ ਦੀ ਕੋਸ਼ਿਸ਼ ਵਿਚ ਲੱਗਾ ਹੈ, ਜਿਸ ਦੀ ਪੁਸ਼ਟੀ ਅਫਗਾਨਿਸਤਾਨ ਵਿਚ ਗ੍ਰਿਫ਼ਤਾਰ ਹੋਏ ਉਸ ਦੇ ਜਾਸੂਸਾਂ ਤੋਂ ਹੋਈ ਹੈ। ਅਫਗਾਨਿਸਤਾਨ ਵਿਚ ਇਕ ਅਜਿਹੇ ਹੀ ਜਾਸੂਸਾਂ ਦੇ ਨੈੱਟਵਰਕ ਦਾ ਖੁਲਾਸਾ ਹੋਇਆ ਹੈ, ਜਿਸ ਨਾਲ ਡ੍ਰੈਗਨ ਪੂਰਾ ਦੁਨੀਆ ਵਿਚ ਸ਼ਰਮਸਾਰ ਹੋ ਗਿਆ ਹੈ। ਅਫਗਾਨਿਸਤਾਨ ਨੇ ਰਾਜਧਾਨੀ ਕਾਬੁਲ ਵਿਚ ਇਕ 10 ਮੈਂਬਰੀ ਚੀਨੀ ਮਾਡਿਊਲ ਦਾ ਭਾਂਡਾ ਭੰਨਿਆ ਹੈ, ਜੋ ਇਕ ਅੱਤਵਾਦੀ ਸੈੱਲ ਦਾ ਸੰਚਾਲਨ ਕਰ ਰਿਹਾ ਸੀ। ਇਹ ਜਾਣਕਾਰੀ ਡਿਪਲੋਮੈਟ ਅਤੇ ਸੁਰੱਖਿਆ ਅਧਿਕਾਰੀਆਂ ਨੇ ਦਿੱਤੀ ਹੈ। 

ਕਾਬੁਲ ਅਤੇ ਨਵੀਂ ਦਿੱਲੀ ਵਿਚ ਇਸ ਮਾਮਲੇ ਤੋਂ ਜਾਣੂ ਲੋਕਾਂ ਨੇ ਕਿਹਾ ਕਿ ਇਹ ਮਾਮਲਾ ਬੀਜਿੰਗ ਲਈ ਇਕ ਸ਼ਰਮਿੰਦਗੀ ਦੇ ਰੂਪ ਵਿਚ ਸਾਹਮਣੇ ਆਇਆ ਹੈ, ਜੋ ਹੁਣ ਇਸ ਮਾਮਲੇ ਨੂੰ ਲੁਕਾਉਣ ਲਈ ਅਸ਼ਰਫ ਗਨੀ ਸਰਕਾਰ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। 

ਅਫਗਾਨਿਸਤਾਨ ਨੇ 10 ਚੀਨੀ ਨਾਗਰਿਕਾਂ ਨੂੰ ਫੜਿਆ ਹੈ, ਜੋ ਕਾਬੁਲ ਵਿਚ ਅੱਤਵਾਦੀ ਸੈੱਲ ਚਲਾ ਰਹੇ ਸਨ ਤੇ ਜਾਸੂਸੀ ਕਰ ਰਹੇ ਸਨ। ਅਫਗਾਨਿਸਤਾਨ ਦੇ ਰਾਸ਼ਟਰੀ ਸੁਰੱਖਿਆ ਦਫ਼ਤਰ ਵਲੋਂ ਜਾਸੂਸੀ ਦੇ ਦੋਸ਼ ਅਤੇ ਅੱਤਵਾਦੀ ਸੈੱਲ ਚਲਾਉਣ ਦੇ ਦੋਸ਼ ਵਿਚ ਹਾਲ ਹੀ ਵਿਚ ਹਿਰਾਸਤ ਵਿਚ ਲਏ ਗਏ 10 ਚੀਨੀ ਨਾਗਰਿਕਾਂ ਨੂੰ ਚੀਨ ਦੀ ਜਾਸੂਸ ਏਜੰਸੀ ਸੂਬਾ ਸੁਰੱਖਿਆ ਮੰਤਰਾਲਾ ਨਾਲ ਜੁੜਿਆ ਮੰਨਿਆ ਜਾ ਰਿਹਾ ਹੈ। ਐੱਨ. ਡੀ. ਐੱਸ. ਨੇ 10 ਦਸੰਬਰ ਨੂੰ ਇਹ ਕਾਰਵਾਈ ਸ਼ੁਰੂ ਕੀਤੀ ਸੀ। 

ਕਈ ਸਾਲਾਂ ਵਿਚ ਇਹ ਪਹਿਲੀ ਵਾਰ ਹੈ ਕਿ ਜਦ ਚੀਨੀ ਨਾਗਰਿਕ ਅਫਗਾਨਿਸਤਾਨ ਵਿਚ ਜਾਸੂਸੀ ਕਰਦੇ ਫੜੇ ਗਏ ਹਨ। ਜਦ ਤੋਂ ਅਮਰੀਕਾ ਨੇ ਆਪਣੇ ਫ਼ੌਜੀ ਨੂੰ ਵਾਪਸ ਲੈ ਲਿਆ ਹੈ, ਤਦ ਤੋਂ ਹੀ ਡ੍ਰੈਗਨ ਦੀ ਨਜ਼ਰ ਤੇਜ਼ੀ ਨਾਲ ਆਪਣੇ ਪ੍ਰਭਾਵ ਦੇ ਵਿਸਥਾਰ 'ਤੇ ਹੈ। ਕਾਬੁਲ ਦੇ ਇਕ ਉੱਚ ਡਿਪਲੋਮੈਟ ਨੇ ਕਿਹਾ ਕਿ 10 ਚੀਨੀ ਨਾਗਰਿਕਾਂ ਵਿਚ ਘੱਟ ਤੋਂ ਘੱਟ ਦੋ ਹੱਕਾਨੀ ਨੈੱਟਵਰਕ ਦੇ ਸੰਪਰਕ ਵਿਚ ਸੀ, ਜੋ ਤਾਲਿਬਾਨ ਦਾ ਅੱਤਵਾਦੀ ਸਮੂਹ ਹੈ

Lalita Mam

This news is Content Editor Lalita Mam