ਚੀਨ ''ਚ ਵਾਇਰਸ ਦੀ ਦਹਿਸ਼ਤ, ਸਡ਼ਕ ''ਤੇ ਤੁਰਦੇ-ਤੁਰਦੇ ਹੋਈ ਸ਼ਖਸ ਦੀ ਮੌਤ

02/01/2020 10:12:02 PM

ਬੀਜਿੰਗ - ਕੋਰੋਨਾਵਾਇਰਸ ਨੇ ਦੁਨੀਆ ਭਰ ਦੇ ਲੋਕਾਂ ਵਿਚ ਦਹਿਸ਼ਤ ਫੈਲਾ ਦਿੱਤੀ ਹੈ। WHO ਨੇ ਵੀ ਵੀਰਵਾਰ ਨੂੰ ਕੋਰੋਨਾਵਾਇਰਸ ਨੂੰ ਗਲੋਬਲ ਐਮਰਜੰਸੀ ਐਲਾਨ ਕਰ ਦਿੱਤੀ ਸੀ। ਉਥੇ ਹੀ ਸੋਮਵਾਰ ਨੂੰ ਵੁਹਾਨ ਸ਼ਹਿਰ ਵਿਚ ਸਡ਼ਕ 'ਤੇ ਤੁਰਦੇ-ਤੁਰਦੇ ਇਕ ਸ਼ਖਸ ਦੀ ਮੌਤ ਹੋ ਗਈ। ਦੱਸ ਦਈਏ ਕਿ ਹਸਪਤਾਲ ਤੋਂ ਕੁਝ ਦੂਰ ਪਹਿਲਾਂ ਹੀ ਡਿੱਗ ਪਿਆ ਅਤੇ ਉਸ ਸ਼ਖਸ ਦੀ ਮੌਤ ਹੋ ਗਈਡਾਕਟਰ ਸ਼ਖਸ ਦੀ ਮੌਤ ਹੋਣ ਦੇ ਕਾਰਨਾਂ ਦਾ ਪਤਾ ਲਗਾਉਣ ਵਿਚ ਲੱਗੇ ਹੋਏ ਹਨ। ਸਥਾਨਕ ਨਿਊਜ਼ ਵੈੱਬਸਾਈਟ ਮੁਤਾਬਕ ਮਿ੍ਰਤਕ ਵਿਅਕਤੀ ਨੇ ਫੇਸਮਾਕਸ ਪਾਇਆ ਹੋਇਆ ਸੀ।

ਜ਼ਿਕਰਯੋਗ ਹੈ ਕਿ ਵੁਹਾਨ ਸ਼ਹਿਰ ਤੋਂ ਹੀ ਕੋਰੋਨਾਵਾਇਰਸ ਫੈਲਣ ਦੀ ਸ਼ੁਰੂਆਤ ਹੋਈ ਹੈ। ਪੂਰੀ ਦੁਨੀਆ ਦੇ 18 ਦੇਸ਼ਾਂ ਵਿਚ ਇਸ ਵਾਇਰਸ ਨੇ ਆਪਣੇ ਪੈਰ ਪਸਾਰ ਲਏ ਹਨ। ਭਾਰਤ ਦੇ ਕੇਰਲ ਰਾਜ ਵਿਚ ਵੀ ਇਸ ਵਾਇਰਸ ਨਾਲ ਪੀਡ਼ਤ ਇਕ ਕੁਡ਼ੀ ਮਿਲੀ ਹੈ। ਚੀਨ ਵਿਚ ਹੁਣ ਤੱਕ ਇਸ ਵਾਇਰਸ ਨਾਲ 259 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 8 ਹਜ਼ਾਰ ਲੋਕ ਇਸ ਵਾਇਰਸ ਦੀ ਲਪੇਟ ਵਿਚ ਹਨ। ਦੱਸ ਦਈਏ ਕਿ ਇਸ ਵਾਇਰਸ ਦੇ 82 ਮਾਮਲੇ 18 ਦੇਸ਼ਾਂ ਵਿਚ ਮਿਲੇ ਹਨ। ਸਥਿਤੀ ਨੂੰ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਹ ਵਾਇਰਸ ਬਡ਼ੀ ਤੇਜ਼ੀ ਨਾਲ ਇਨਸਾਨਾਂ ਤੋਂ ਇਨਸਾਨਾਂ ਵਿਚ ਫੈਲ ਰਿਹਾ ਹੈ।

Khushdeep Jassi

This news is Content Editor Khushdeep Jassi