ਪਾਕਿਸਤਾਨ 'ਚ ਅੱਤਵਾਦੀ ਸਾਜ਼ਿਸ਼ ਨਾਕਾਮ, 5.5 ਕਿਲੋਗ੍ਰਾਮ ਦਾ ਬੰਬ ਕੀਤਾ ਡਿਫਿਊਜ਼

09/05/2020 9:00:17 PM

ਪੇਸ਼ਾਵਰ (ਭਾਸ਼ਾ): ਪਾਕਿਸਤਾਨ ਸੁਰੱਖਿਆ ਬਲਾਂ ਨੇ ਸੜਕ ਕਿਨਾਰੇ ਲੁਕਾ ਕੇ ਰੱਖੇ ਗਏ 5.5 ਕਿਲੋਗ੍ਰਾਮ ਦੇ ਬੰਬ ਨੂੰ ਡਿਫਿਊਜ਼ ਕਰਕੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਬੰਬ ਡਿਫਿਊਜ਼ ਕਰਨ ਵਾਲੇ ਦਸਤੇ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਖੈਬਰ ਪਖਤੂਨਖਵਾ ਦੇ ਬੰਨੂ ਜ਼ਿਲੇ ਦੇ ਜਾਨੀਖੇਲ ਇਲਾਕੇ ਵਿਚ ਸੜਕ ਕਿਨਾਰੇ ਲੁਕਾ ਕੇ ਰੱਖੇ ਗਏ ਇਕ ਬੰਬ ਨੂੰ ਬਰਾਮਦ ਕਰਕੇ ਡਿਫਿਊਜ਼ ਕਰ ਦਿੱਤਾ।

ਪੁਲਸ ਨੇ ਦੱਸਿਆ ਕਿ ਅਣਪਛਾਤੇ ਅੱਤਵਾਦੀਆਂ ਨੇ ਵੱਡੀ ਅੱਤਵਾਦੀ ਘਟਨਾ ਦੇ ਲਈ ਇਹ ਬੰਬ ਲਗਾਇਾ ਸੀ ਹਾਲਾਂਕਿ ਸੁਰੱਖਿਆ ਬਲਾਂ ਨੇ ਤੁਰੰਤ ਕਦਮ ਚੁੱਕਦੇ ਹੋਏ ਅੱਤਵਾਦੀ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਜ਼ਿਆਦਾ ਤੋਂ ਜ਼ਿਆਦਾ ਨੁਕਸਾਨ ਦੇ ਲਈ ਅੱਤਵਾਦੀਆਂ ਨੇ ਬੰਬ ਵਿਚ ਕਿੱਲਾਂ ਵੀ ਪਾਈਆਂ ਸਨ।

Baljit Singh

This news is Content Editor Baljit Singh