ਐਡੀਲੇਡ ਵਿਚ ਇਕ ਘਰ ਨੂੰ ਲੱਗੀ ਅੱਗ, 1 ਦੀ ਮੌਤ

09/23/2017 11:08:51 AM

ਐਡੀਲੇਡ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਦੇ ਉੱਤਰੀ-ਪੂਰਬੀ ਇਲਾਕੇ ਵਿਚ ਇਕ ਘਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਵਿਚ ਇਕ ਔਰਤ ਦੀ ਮੌਤ ਹੋ ਗਈ। ਅੱਗ ਲੱਗਣ ਕਾਰਨ ਇਸ ਘਰ ਦੀ ਸਾਰੀ ਸੰਪੱਤੀ ਨਸ਼ਟ ਹੋ ਗਈ। ਮੌਕੇ 'ਤੇ ਪੁੱਜੇ ਫਾਇਰ ਫਾਈਟਰ ਕਰਮਚਾਰੀਆਂ ਨੇ ਔਰਤ ਨੂੰ ਘਰੋਂ ਬਾਹਰ ਲੈ ਆਉਂਦਾ ਸੀ ਪਰ ਉਸ ਨੇ ਬਾਹਰ ਆਉਣ ਮਗਰੋਂ ਜਲਦੀ ਦੀ ਦਮ ਤੋੜ ਦਿੱਤਾ। ਪੁਲਸ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।