ਨਾਈਜੀਰੀਆ ਦੇ ਪਿੰਡ ''ਤੇ ਬੰਦੂਕਧਾਰੀਆਂ ਦੇ ਹਮਲੇ ''ਚ 10 ਹਲਾਕ

07/15/2019 4:40:40 PM

ਕਾਨੋ— ਉੱਤਰ-ਪੱਛਮੀ ਨਾਈਜੀਰੀਆ ਦੇ ਇਕ ਪਿੰਡ 'ਚ ਕਰੀਬ 300 ਬੰਦੂਕਧਾਰੀਆਂ ਵਲੋਂ ਬਦਲੇ ਦੇ ਇਰਾਦੇ ਨਾਲ ਕੀਤੇ ਹਮਲੇ 'ਚ 10 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਬੰਦੂਕਧਾਰੀਆਂ ਨੇ ਕਾਰਾਂ 'ਚ ਅੱਗ ਲਗਾ ਦਿੱਤੀ ਤੇ ਉਹ ਪਸੂਆਂ ਨੂੰ ਵੀ ਚੋਰੀ ਕਰਕੇ ਲੈ ਗਏ।

ਖੇਤਰੀ ਪੁਲਸ ਬੁਲਾਰੇ ਗੈਂਬੋ ਈਸਾਹ ਨੇ ਇਕ ਬਿਆਨ 'ਚ ਕਿਹਾ ਕਿ ਸ਼ਨੀਵਾਰ ਨੂੰ ਹਮਲਾਵਰਾਂ ਨੇ ਕਤਸੀਨਾ ਸੂਹੇ ਦੇ ਕਿਰਤਾਵਾ ਪਿੰਡ 'ਤੇ 'ਧਾਵਾ ਬੋਲਿਆ' ਤੇ ਪੇਂਡੂਆਂ 'ਤੇ ਗੋਲੀਆਂ ਚਲਾਈਆਂ। ਉਹ ਉਨ੍ਹਾਂ ਦੇ ਪਸੂ ਚੋਰੀ ਕਰਕੇ ਲੈ ਗਏ। ਉਨ੍ਹਾਂ ਨੇ ਦੱਸਿਆ ਕਿ ਘਟਨਾ 'ਚ 10 ਲੋਕਾਂ ਦੀ ਮੌਤ ਹੋ ਗਈ ਤੇ ਪੰਜ ਹੋਰ ਲੋਕ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਹਮਲਾਵਰਾਂ ਨੇ ਇਸ ਤੋਂ ਪਹਿਲਾਂ ਇਕ ਪਿੰਡ 'ਤੇ ਹਮਲਾ ਕੀਤਾ ਸੀ, ਜਿਸ 'ਤੇ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ ਸੀ ਤੇ ਇਸ ਵਾਰ ਦਾ ਉਨ੍ਹਾਂ ਦਾ ਹਮਲਾ ਉਸੇ ਕਾਰਵਾਈ ਦੇ ਜਵਾਬ 'ਚ ਬਦਲੇ ਦੀ ਭਾਵਨਾ ਨਾਲ ਕੀਤਾ ਗਿਆ ਸੀ।

Baljit Singh

This news is Content Editor Baljit Singh