ਐਡੀਲੇਡ ''ਚ ਕਾਰ ਚੋਰੀ ਕਰ ਕੇ ਦੌੜੇ ਨੌਜਵਾਨ, ਹਾਦਸੇ ''ਚ ਵਾਲ-ਵਾਲ ਬਚੇ

04/21/2018 12:56:31 PM

ਐਡੀਲੇਡ— ਦੱਖਣੀ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ 'ਚ ਨਾਬਾਲਗ ਮੁੰਡਿਆ ਦੀ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ। ਦਰਅਸਲ 4 ਦੋਸਤ ਇਕ ਘਰ 'ਚੋਂ ਕਾਰ ਚੋਰੀ ਕਰ ਕੇ ਦੌੜੇ ਸਨ। ਚੋਰੀ ਕੀਤੀ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ ਅਤੇ ਚਾਰੋਂ ਵਾਲ-ਵਾਲ ਬਚ ਗਏ। ਇਸ ਹਾਦਸੇ ਦੇ ਸੰੰਬੰਧ 'ਚ ਨੌਜਵਾਨ 'ਤੇ ਦੋਸ਼ ਲਾਏ ਹਨ, ਉਸ ਦੇ ਸਾਥੀ ਦੋਸਤ ਉਸ ਨੂੰ ਕਾਰ 'ਚ ਹੀ ਛੱਡ ਕੇ ਫਰਾਰ ਹੋ ਗਏ। ਹਾਦਸੇ ਵਾਲੀ ਥਾਂ 'ਤੇ ਪੁੱਜੇ ਪੈਰਾ-ਮੈਡੀਕਲ ਅਧਿਕਾਰੀਆਂ ਨੇ 17 ਸਾਲਾ ਮੁੰਡੇ ਦਾ ਇਲਾਜ ਕੀਤਾ, ਉਹ ਕਾਰ 'ਚ ਫਸਿਆ ਹੋਇਆ ਸੀ। ਇਹ ਹਾਦਸਾ ਐਡੀਲੇਡ ਦੇ ਸੀਕਲੀਫ ਪਾਰਕ 'ਚ ਸ਼ਨੀਵਾਰ ਤੜਕਸਾਰ ਵਾਪਰਿਆ। 


ਪੁਲਸ ਨੇ ਦੱਸਿਆ ਕਿ 4 ਲੋਕਾਂ ਵਲੋਂ ਇਕ ਘਰ 'ਚੋਂ 2 ਕਾਰਾਂ ਚੋਰੀਆਂ ਕੀਤੀਆਂ ਗਈਆਂ। ਓ ਹਾਲਓਰੇਨ ਦੇ ਬਲਿਊ ਹਿੱਲਜ਼ ਰੋਡ ਸਥਿਤ ਘਰ 'ਚੋਂ ਤੜਕਸਾਰ 3.00 ਵਜੇ ਇਹ ਕਾਰਾਂ ਚੋਰੀ ਹੋਈਆਂ। ਪੁਲਸ ਦੋਸ਼ੀਆਂ ਦੀ ਭਾਲ 'ਚ ਲੱਗੀ ਹੋਈ ਹੈ। ਇਨ੍ਹਾਂ ਦੋ ਕਾਰਾਂ 'ਚੋਂ 4 ਨਾਬਾਲਗ ਮੁੰਡਿਆਂ ਨੇ ਇਕ ਕਾਰ ਚੋਰੀ ਕੀਤੀ ਸੀ, ਜੋ ਕਿ ਹਾਦਸੇ ਦੀ ਸ਼ਿਕਾਰ ਹੋ ਗਈ। ਘਰ 'ਚੋਂ ਚੋਰੀ ਹੋਈਆਂ ਕਾਰਾਂ ਤੋਂ ਬਾਅਦ ਗੁਆਂਢੀਆਂ ਦਾ ਕਹਿਣਾ ਹੈ ਕਿ ਲੁੱਟ-ਖੋਹ ਕਰਨ ਵਾਲਿਆਂ ਨੂੰ ਜ਼ਰਾ ਜਿੰਨਾ ਵੀ ਖੌਫ ਨਹੀਂ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਜਾਂਚ ਕਰ ਰਹੇ ਹਨ। ਪੁਲਸ ਚੋਰੀ ਕੀਤੀ ਕਾਰ ਦੇ ਬਾਕੀ 3 ਮੁੰਡਿਆਂ ਨੂੰ ਲੱਭ ਰਹੀ ਹੈ, ਜੋ ਕਿ ਹਾਦਸੇ ਵਾਲੀ ਕਾਰ 'ਚ ਆਪਣੇ ਸਾਥੀ ਦੋਸਤ ਨੂੰ ਛੱਡ ਕੇ ਫਰਾਰ ਹੋ ਗਏ।