ਸਿਡਨੀ ''ਚ ਵ੍ਹੀਲਚੇਅਰ ''ਤੇ ਸਵਾਰ ਲੜਕੇ ਨੂੰ ਟਰੱਕ ਨੇ ਮਾਰੀ ਟੱਕਰ, ਹੋਈ ਮੌਤ

12/06/2017 10:38:54 AM

ਸਿਡਨੀ (ਏਜੰਸੀ)— ਆਸਟ੍ਰੇਲੀਆ ਦੇ ਸਿਡਨੀ 'ਚ ਮੰਗਲਵਾਰ ਦੀ ਸ਼ਾਮ ਤਕਰੀਬਨ 4.15 ਵਜੇ ਇਕ ਭਿਆਨਕ ਹਾਦਸਾ ਵਾਪਰ ਗਿਆ, ਜਿਸ ਕਾਰਨ 16 ਸਾਲਾ ਲੜਕੇ ਦੀ ਮੌਤ ਹੋ ਗਈ। ਦਰਅਸਲ 16 ਸਾਲਾ ਲੜਕਾ ਅਪਾਹਜ ਸੀ ਅਤੇ ਉਹ ਮੋਟਰਰਾਈਜ਼ ਵ੍ਹੀਲਚੇਅਰ 'ਤੇ ਸਵਾਰ ਸੀ। 
ਲੜਕੇ ਦੀ ਟੱਕਰ ਟਿੱਪਰ ਟਰੱਕ ਨਾਲ ਹੋ ਗਈ ਅਤੇ ਉਸ ਦੀ ਮੌਕੇ 'ਤੇ ਮੌਤ ਹੋ ਗਈ। ਇਹ ਹਾਦਸਾ ਸਿਡਨੀ ਦੇ ਹਾਰਨਸਬੀ ਪੀਟਸ ਫੈਰੀ ਰੋਡ ਅਤੇ ਬ੍ਰਿਜ ਰੋਡ 'ਤੇ ਵਾਪਰਿਆ। 62 ਸਾਲਾ ਟਰੱਕ ਡਰਾਈਵਰ ਨੂੰ ਕਿਸੇ ਤਰ੍ਹਾਂ ਦੀ ਸੱਟ ਨਹੀਂ ਲੱਗੀ ਹੈ। ਉਸ ਨੂੰ ਹਾਰਨਸਬੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਖੂਨ ਅਤੇ ਯੂਰਿਨ ਟੈਸਟ ਕੀਤਾ ਗਿਆ। ਪੁਲਸ ਅਧਿਕਾਰੀ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ ਅਤੇ ਡਰਾਈਵਰ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।