ਮੈਨਚੇਸਟਰ ਹਮਲੇ ਤੋਂ ਦੋ ਹਫਤਿਆਂ ਬਾਅਦ ਸਟੇਜ ''ਤੇ ਪਹੁੰਚੀ ਗਾਇਕਾ ਅਰੀਆਨਾ ਗਰਾਂਡੇ, ਕਈ ਵਾਰ ਟੁੱਟੀ, ਕਈ ਵਾਰ ਰੋਈ (ਦੇਖੋ ਤਸਵੀਰਾਂ)

06/05/2017 3:20:57 PM

ਮੈਨਚੈਸਟਰ— ਇੰਗਲੈਂਡ ਦੇ ਮੈਨਚੇਸਟਰ 22 ਮਈ ਨੂੰ ਹੋਏ ਬੰਬ ਹਮਲੇ ਤੋਂ ਬਾਅਦ ਗਾਇਕਾ ਅਰੀਆਨਾ ਗਰਾਂਡੇ ਪਹਿਲੀ ਵਾਰ ਸਟੇਜ 'ਤੇ ਪਹੁੰਚੀ ਤਾਂ ਭਾਵਨਾਵਾਂ ਦਾ ਹੜ੍ਹ ਆ ਗਿਆ। ਮੌਕਾ ਸੀ ਮੈਨਚੈਸਟਰ ਦੇ ਮ੍ਰਿਤਕਾਂ ਅਤੇ ਪੀੜਤਾਂ ਲਈ ਫੰਡ ਇਕੱਠਾ ਕਰਨ ਲਈ ਕਰਵਾਏ ਗਏ 'ਵੀ ਲਵ ਮੈਨਚੇਸਟਰ' ਸ਼ੋਅ ਦਾ। ਇਸ ਸ਼ੋਅ ਵਿਚ ਗਰਾਂਡੇ ਦੇ ਨਾਲ ਜਸਟਿਨ ਬੀਬਰ, ਕੈਟੀ ਪੈਰੀ, ਕੋਲਪਲੇਅ, ਫੈਰੇਲ ਵਿਲੀਅਮਜ਼, ਮਾਇਲੀ ਸਾਇਰਸ, ਲਿਆਮ ਗਾਲਾਘੇਰ, ਰੋਬੀ ਵਿਲੀਅਮਜ਼ ਆਦਿ ਗਾਇਕਾਂ ਨੇ ਆਪਣੀ ਪੇਸ਼ਕਾਰੀ ਦਿੱਤੀ। ਸਾਰੇ ਗਾਇਕਾਂ ਨੇ ਫੰਡ ਇਕੱਠਾ ਕਰਨ ਅਤੇ ਇਕਜੁਟਤਾ ਦਿਖਾਉਣ ਲਈ ਮੁੱਫਤ ਵਿਚ ਇੱਥੇ ਆਪਣੀ ਪੇਸ਼ਕਾਰੀ ਦਿੱਤੀ। 
ਇੱਥੇ ਦੱਸ ਦੇਈਏ ਕਿ ਮੈਨਚੇਸਟਰ ਵਿਚ ਉਸ ਸਮੇਂ ਹਮਲਾ ਹੋਇਆ ਸੀ, ਜਦੋਂ ਗਰਾਂਡੇ ਇਕ ਕਨਸਰਟ ਵਿਚ ਪੇਸ਼ਕਾਰੀ ਦੇ ਰਹੀ ਸੀ। ਇਸ ਹਮਲੇ ਤੋਂ ਬਾਅਦ ਡਰੀ ਅਤੇ ਸਹਿਮੀ ਹੋਈ ਗਰਾਂਡੇ ਪਹਿਲੀ ਵਾਰ ਸਟੇਜ 'ਤੇ ਪਹੁੰਚੀ ਤਾਂ ਖੁਦ 'ਤੇ ਕਾਬੂ ਨਾ ਰੱਖ ਸਕੀ। ਪਰਫਾਰਮੈਂਸ ਦੌਰਾਨ ਉਹ ਕਈ ਵਾਰ ਰੋਈ ਅਤੇ ਕਈ ਵਾਰ ਟੁੱਟੀ। ਅੱਖਾਂ ਵਿਚ ਹੰਝੂ ਲੈ ਕੇ ਉਹ ਗਾ ਰਹੀ ਸੀ ਅਤੇ ਸੁਣਨ  ਵਾਲਿਆਂ ਨੂੰ ਉਸ ਅਤੇ ਮੈਨਚੇਸਟਰ ਪੀੜਤਾਂ ਦਰਦ ਧੂਹ ਪਾ ਰਿਹਾ ਸੀ। ਮੈਨਚੇਸਟਰ ਹਮਲੇ ਵਿਚ ਮਾਰੀ ਗਈ 15 ਸਾਲਾ ਕੁੜੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਉਸ ਨੇ ਇਕ ਗੀਤ ਗਾਇਆ ਤਾਂ ਕਿਸੇ ਦੀਆਂ ਅੱਖਾਂ 'ਚੋਂ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ ਸਨ। ਉਸ ਨੇ ਦੱਸਿਆ ਕਿ ਇਹ ਗੀਤ ਉਹ ਉਸ ਕੁੜੀ ਦੀ ਮਾਂ ਦੀ ਫਰਮਾਇਸ਼ 'ਤੇ ਗਾ ਰਹੀ ਹੈ ਅਤੇ ਉਸ ਨੇ ਕਿਹਾ ਕਿ ਉਹ ਨਹੀਂ ਚਾਹੁੰਦੀ ਕਿ ਇਸ ਦੌਰਾਨ ਉਸ ਦੀਆਂ ਅੱਖਾਂ 'ਚ ਹੰਝੂ ਆਉਣ। ਇਕ ਪਾਸੇ ਜਿੱਥੇ ਇਕ ਦਿਨ ਪਹਿਲਾਂ ਹੀ ਲੰਡਨ ਨੂੰ ਅੱਤਵਾਦ ਨੇ ਫਿਰ ਨਿਸ਼ਾਨਾ ਬਣਾਇਆ ਗਿਆ, ਉੱਥੇ ਅੱਤਵਾਦੀਆਂ ਨੂੰ ਹੌਂਸਲਿਆਂ ਨੂੰ ਮਾਤ ਪਾਉਂਦੇ ਹੋਏ ਲੋਕਾਂ ਦਾ ਹੜ੍ਹ ਬਿਨਾਂ ਡਰੇ ਇਸ ਕਨਸਰਟ ਵਿਚ ਪੁੱਜਾ। 50 ਹਜ਼ਾਰ ਲੋਕਾਂ ਦੀ ਹਾਜ਼ਰੀ ਵਿਚ ਮ੍ਰਿਤਕਾਂ ਲਈ ਕੁਝ ਪਲਾਂ ਦਾ ਮੌਨ ਰੱਖਿਆ। ਗੂੰਜ ਰਹੇ ਗੀਤਾਂ ਵਿਚ ਇਕ ਚੁੱਪ ਛਾਈ ਹੋਈ ਸੀ, ਜੋ ਵਾਰ-ਵਾਰ ਕਹਿ ਰਹੀ ਸੀ ਕਿ ਅਸੀਂ ਅੱਤਵਾਦ ਤੋਂ ਡਰ ਕੇ ਨਹੀਂ ਬੈਠਾਂਗੇ।

Kulvinder Mahi

This news is News Editor Kulvinder Mahi