ਹੰਝੂ ਗੈਸ ਵੀ ਬਣ ਸਕਦੀ ਹੈ ਕੋਰੋਨਾ ਵਾਇਰਸ ਫੈਲਾਉਣ ਦਾ ਕਾਰਨ : ਮਾਹਰ

06/06/2020 11:14:19 AM

ਅਟਲਾਂਟਾ- ਭੀੜ ਨੂੰ ਹਟਾਉਣ ਲਈ ਵਰਤੀ ਜਾਣ ਵਾਲੀ ਹੰਝੂ ਗੈਸ ਵੀ ਕੋਰੋਨਾ ਵਾਇਰਸ ਫੈਲਾ ਸਕਦੀ ਹੈ। ਮਾਹਰਾਂ ਨੇ ਖਦਸ਼ਾ ਪ੍ਰਗਟ ਕਰਦਿਆਂ ਦੱਸਿਆ ਕਿ ਇਸ ਤਰ੍ਹਾਂ ਕਰਨਾ ਗਲਤ ਹੈ। ਇਮੋਰੀ ਯੂਨੀਵਰਸਿਟੀ ਦੇ ਵਾਇਰਸ ਬੀਮਾਰੀਆਂ ਦੇ ਮਾਹਰਾਂ ਨੇ ਪ੍ਰਦਰਸ਼ਨਕਾਰੀਆਂ 'ਤੇ ਵਰਤੀ ਜਾਣ ਵਾਲੀ ਹੰਝੂ ਗੈਸ ਦੀ ਵਰਤੋਂ ਨੂੰ ਰੋਕਣ ਲਈ ਕਿਹਾ ਹੈ। ਡਾਕਟਰ ਜੇ ਵਾਰਕੇ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਜਦ ਹੰਝੂ ਗੈਸ ਛੱਡੀ ਜਾਂਦੀ ਹੈ ਹਨ ਤਾਂ ਕਈ ਲੋਕ ਆਪਣੀਆਂ ਅੱਖਾਂ ਰਗੜਨ ਲਈ ਮਜਬੂਰ ਹੋ ਜਾਂਦੇ ਹਨ ਤੇ ਇਸ ਨਾਲ ਖਤਰਾ ਵੱਧ ਸਕਦਾ ਹੈ। ਗੰਦੇ ਹੱਥਾਂ ਨਾਲ ਅੱਖਾਂ ਨੂੰ ਰਗੜਨ ਨਾਲ ਹੋਰ ਬੀਮਾਰੀਆਂ ਫੈਲਣ ਦਾ ਵੀ ਖਤਰਾ ਰਹਿੰਦਾ ਹੈ।

ਜ਼ਿਕਰਯੋਗ ਹੈ ਕਿ ਹਰ ਦੇਸ਼ ਵਿਚ ਇਸ ਦੀ ਵਰਤੋਂ ਹੁੰਦੀ ਹੈ ਤੇ ਅਮਰੀਕਾ ਵਿਚ ਅੱਜ-ਕੱਲ ਜਾਰਜ ਫਲਾਇਡ ਦੀ ਮੌਤ ਦੇ ਬਾਅਦ ਲੋਕ ਵੱਡੀ ਗਿਣਤੀ ਵਿਚ ਪ੍ਰਦਰਸ਼ਨ ਹੋ ਰਹੇ ਹਨ। ਕਈ ਥਾਵਾਂ 'ਤੇ ਲੋਕ ਹਿੰਸਕ ਹੋ ਰਹੇ ਹਨ, ਜਿਨ੍ਹਾਂ ਨੂੰ ਹਟਾਉਣ ਲਈ ਪੁਲਸ ਹੰਝੂ ਗੈਸ ਦੀ ਵਰਤੋਂ ਕਰਦੀ ਹੈ। ਕਈ ਵਾਰ ਇਸ ਤਰ੍ਹਾਂ ਪ੍ਰਦਰਸ਼ਨਕਾਰੀ ਸਮਾਜਕ ਦੂਰੀ ਦਾ ਵੀ ਖਿਆਲ ਨਹੀਂ ਰੱਖਦੇ। 
 


Lalita Mam

Content Editor

Related News