ਚੀਨ ਦੀ ਦਰਾਮਦ ''ਤੇ ਟੈਕਸ ਨਾਲ ਅਮਰੀਕੀ ਅਰਥ ਵਿਵਸਥਾ ''ਤੇ ਅਸਰ ਨਹੀਂ : ਟਰੰਪ

10/18/2018 3:45:49 AM

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕਾ ਵੱਲੋਂ ਚੀਨੀ ਉਤਪਾਦਾਂ 'ਤੇ ਲਗਾਏ ਗਏ ਵਾਧੂ ਟੈਕਸ ਨਾਲ ਅਮਰੀਕੀ ਅਰਥ ਵਿਵਸਥਾ ਪ੍ਰਭਾਵਿਤ ਨਹੀਂ ਹੋਈ ਹੈ। ਅਮਰੀਕਾ ਨੇ ਚੀਨ ਦੇ 250 ਅਰਬ ਡਾਲਰ ਦੇ ਉਤਪਾਦਾਂ 'ਤੇ ਵਾਧੂ ਟੈਕਸ ਲਗਾਇਆ ਹੈ। ਟਰੰਪ ਨੇ ਫਾਕਸ ਨਿਊਜ਼ ਨਾਲ ਇੰਟਰਵਿਊ 'ਚ ਚੀਨ ਨਾਲ ਵਪਾਰ ਕਰਾਰ ਵਾਰਤਾ ਸ਼ੁਰੂ ਕਰਨ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਚੀਨ ਹਾਲੇ ਇਸ ਤਰ੍ਹਾਂ ਦੀ ਵਾਰਤਾ ਲਈ ਤਿਆਰ ਨਹੀਂ ਹੈ। ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਨੇ ਚੀਨ ਦੇ ਮੁੜ ਨਿਰਮਾਣ 'ਚ ਸਹਿਯੋਗ ਦਿੱਤਾ। ''ਹੁਣ ਉਹ 250 ਅਰਬ ਡਾਲਰ 'ਤੇ 25 ਫੀਸਦੀ ਟੈਕਸ ਦੇ ਰਹੇ ਹਨ। ਇਸ ਨਾਲ ਸਾਡੀ ਅਰਥ ਵਿਵਸਥਾ ਪ੍ਰਭਾਵਿਤ ਨਹੀਂ ਹੋਇਆ ਹੈ। ਲਾਗਤ ਨਹੀਂ ਵਧੀ ਹੈ। ਮਹਿੰਗਾਈ ਹਾਲੇ ਹੇਠਲੇ ਪੱਧਰ 'ਤੇ ਹੈ।''