ਤੰਜਾਨੀਆ ਦੇ ਮਜ਼ਦੂਰ ਦੀ ਫਿਰ ਚਮਕੀ ਕਿਸਮਤ, ਤੀਜੀ ਵਾਰ ਲੱਭਿਆ ਦੁਰਲੱਭ ਰਤਨ

08/07/2020 8:45:20 AM

ਡੋਡੋਮਾ-ਅਫਰੀਕੀ ਦੇਸ਼ ਤੰਜਾਨੀਆ ’ਚ ਛੋਟੇ ਪੈਮਾਨੇ ’ਤੇ ਮਾਈਨਿੰਗ ਦਾ ਕੰਮ ਕਰਨ ਵਾਲੇ ਸਾਨੀਨਿਯੂ ਲਾਈਜਰ ਦੇ ਹੱਥ ਤੀਸਰੀ ਵਾਰ ਦੁਨੀਆ ਦਾ ਅਨਮੋਲ ਖਜ਼ਾਨਾ ਲੱਗਿਆ ਹੈ। ਇਸ ਦੁਰਲੱਭ ਰਤਨ ਟਾਂਜਨਾਈਟ ਦਾ ਭਾਰ ਲਗਭਗ 14 ਪੌਂਡ ਹੈ। ਕੌਮਾਂਤਰੀ ਬਾਜ਼ਾਰ ’ਚ ਇਸਦੀ ਕੁਲ ਕੀਮਤ ਲੱਗਭਗ 2 ਮਿਲੀਅਨ ਡਾਲਰ (15 ਕਰੋੜ ਰੁਪਏ) ਹੈ।

ਇਸ ਤੋਂ ਪਹਿਲਾਂ ਇਸੇ ਸਾਲ ਜੂਨ ਮਹੀਨੇ ’ਚ ਸਾਨੀਨਿਯੂ ਨੂੰ 20.43 (9 ਕਿਲੋਗ੍ਰਾਮ) ਅਤੇ 11.26 ਪੌਂਡ (5 ਕਿਲੋਗ੍ਰਾਮ) ਦੇ ਟਾਂਜਨਾਈਟ ਮਿਲ ਚੁੱਕੇ ਹਨ। ਇਨ੍ਹਾਂ ਰਤਨਾਂ ਦੇ ਮਿਲਣ ਦੇ ਨਾਲ ਹੀ ਸਾਨੀਨਿਯੂ ਕਰੋੜਪਤੀ ਬਣ ਗਿਆ ਹੈ। ਇਨ੍ਹਾਂ ਨੂੰ ਤੰਜਾਨੀਆ ਦੀ ਸਰਕਾਰ ਨੇ 34 ਲੱਖ ਡਾਲਰ ’ਚ ਖਰੀਦ ਲਿਆ ਹੈ। ਹੁਣ ਤੀਸਰੀ ਵਾਰ ਸਾਨੀਨਿਯੂ ਦੇ ਕਿਸਮਤ ਨੇ ਉਸਦਾ ਸਾਥ ਦਿੱਤਾ ਹੈ ਅਤੇ ਲਗਭਗ 15 ਕਰੋੜ ਰੁਪਏ ਦਾ ਨਵਾਂ ਟਾਂਜਨਾਈਟ ਮਿਲਿਆ ਹੈ।

ਕੀ ਹੈ ਟਾਂਜਨਾਈਟ?

ਟਾਂਜਨਾਈਟ ਗੂੜੇ ਨੀਲੇ, ਬੈਂਗਨੀ ਕਦੇ-ਕਦੇ ਹਰੇ ਰੰਗ ਦੇ ਹੁੰਦੇ ਹਨ। ਇਹ ਰਤਨ ਹੀਰੇ ਦੇ ਮੁਕਾਬਲੇ ’ਚ 10 ਗੁਣਾ ਜ਼ਿਆਦਾ ਦੁਰਲੱਭ ਹੁੰਦੇ ਹਨ। ਇਨ੍ਹਾਂ ਖਣਿਜਾਂ ਦੀ ਵਰਤੋਂ ਗਹਿਣੇ ਬਣਾਉਣ ’ਚ ਕੀਤੀ ਜਾਂਦੀ ਹੈ।

Lalita Mam

This news is Content Editor Lalita Mam