ਕੈਨੇਡਾ ਤੋਂ ਅੰਮ੍ਰਿਤਸਰ ਤੱਕ ਸਿੱਧੀਆਂ ਉਡਾਣਾਂ ਲਈ ਅਧਿਕਾਰੀਆਂ ਵਿਚਾਲੇ ਹੋਈ ਸਾਰਥਕ ਗੱਲਬਾਤ

05/05/2022 10:19:28 AM

ਨਿਊਯਾਰਕ/ਬਰੈਂਪਟਨ (ਰਾਜ ਗੋਗਨਾ): ਬੀਤੇ ਦਿਨ ਏਅਰ ਕੈਨੇਡਾ, ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਪੰਜਾਬੀ ਭਾਈਚਾਰਕ ਨੁਮਾਇੰਦਿਆਂ ਵਿੱਚਕਾਰ ਸਾਰਥਕ ਗੱਲਬਾਤ ਹੋਈ ਹੈ। ਜਿਸ ਨਾਲ ਨੇੜਲੇ ਭਵਿੱਖ ਵਿਚ ਕੈਨੇਡਾ ਤੋਂ ਅੰਮ੍ਰਿਤਸਰ ਤੱਕ ਸਿੱਧੀਆਂ ਉਡਾਣਾਂ ਲਈ ਭਾਈਚਾਰੇ ਦੀ ਆਸ ਨੂੰ ਹੋਰ ਬੂਰ ਪਿਆ ਹੈ। ਇਹ ਗੱਲਬਾਤ ਬਰੈਂਪਟਨ ਤੋਂ ਸਾਂਸਦ ਰੂਬੀ ਸਹੋਤਾ ਦੀ ਰਹਿਨੁਮਾਈ ਹੇਠ ਹੋਈ, ਜਿਸ ਚ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੀ ਪੂਰੀ ਟੀਮ, ਕੈਨੇਡੀਅਨ ਮੀਡੀਆਕਾਰ ਜਿੰਨਾ ਵਿਚ ਕੁਲਵਿੰਦਰ ਛੀਨਾ, ਕੁਲਤਰਨ ਪਧਿਆਣਾ, ਹਰਜਿੰਦਰ ਥਿੰਦ,ਰਜਿੰਦਰ ਸੈਣੀ ਅਤੇ ਪ੍ਰਭਜੋਤ ਸਿੰਘ ਸ਼ਾਮਲ ਸਨ। 

ਪੜ੍ਹੋ ਇਹ ਅਹਿਮ ਖ਼ਬਰ- UAE 'ਚ ਤਿੰਨ ਭਾਰਤੀਆਂ ਦੀ ਚਮਕੀ ਕਿਸਮਤ, 25 ਸਾਲ ਤੋਂ ਟਰੱਕ ਚਲਾਉਣ ਵਾਲਾ ਮੁਜੀਬ ਬਣਿਆ 'ਕਰੋੜਪਤੀ'

ਏਅਰ ਕੈਨੇਡਾ ਵੱਲੋ ਡੇਵਿਡ ਵਾਅ ਅਤੇ ਜੋਐਨ ਡੌਬਸਨ ਸ਼ਾਮਲ ਸਨ। ਏਅਰ ਕੈਨੇਡਾ ਦੇ ਅਧਿਕਾਰੀਆਂ ਨੂੰ ਸਾਰੀ ਜਾਣਕਾਰੀ ਦਿੱਤੀ ਗਈ ਹੈ ਅਤੇ ਇਸ ਫਲਾਇਟ ਨੂੰ ਸ਼ੁਰੂ ਕਰਨ ਦੇ ਕਾਰਨਾ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਕੈਨੇਡੀਅਨ ਟਰਾਂਸਪੋਰਟ ਮਿਨਸਟਰ ਉਮਰ ਅਲਗੈਬਰਾ ਨੇ ਵੀ ਭਰੋਸਾ ਜਤਾਇਆ ਹੈ ਕਿ ਉਹ ਭਾਰਤ ਦੇ ਹਵਾਬਾਜ਼ੀ ਮੰਤਰੀ ਨਾਲ ਰੱਲਕੇ ਜਲਦ ਕੋਈ ਸਾਰਥਕ ਹੱਲ ਕੱਢਣ ਬਾਬਤ ਕੌਸ਼ਿਸ਼ਾਂ ਕਰਨਗੇ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana