ਤਾਲਿਬਾਨ ਨੇ 28 ਅਫਗਾਨਿਸਤਾਨੀ ਕੈਦੀਆਂ ਨੂੰ ਕੀਤਾ ਰਿਹਾਅ

05/11/2020 12:02:38 AM

ਕਾਬੁਲ (ਸਪੁਤਨਿਕ) - ਅੱਤਵਾਦੀ ਸੰਗਠਨ ਤਾਲਿਬਾਨ ਨੇ ਐਤਵਾਰ ਨੂੰ ਕਿਹਾ ਕਿ ਉਸ ਨੇ 28 ਹੋਰ ਅਫਗਾਨਿਸਤਾਨੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਹੈ। ਤਾਲਿਬਾਨ ਨੇ ਕਿਹਾ ਹੈ ਕਿ ਉਸ ਨੇ ਅਫਗਾਨਿਸਤਾਨ ਸਰਕਾਰ ਦੇ ਨਾਲ ਇਕ-ਦੂਜੇ ਦੇ ਕੈਦੀਆਂ ਨੂੰ ਰਿਹਾਅ ਕਰਨ ਦੀ ਕੋਸ਼ਿਸ਼ ਦੇ ਤਹਿਤ ਇਨ੍ਹਾਂ ਅਫਗਾਨਿਸਤਾਨੀ ਕੈਦੀਆਂ ਨੂੰ ਰਿਹਾਅ ਕੀਤਾ ਹੈ। ਤਾਲਿਬਾਨ ਦੇ ਰਾਜਨੀਤਕ ਦਫਤਰ ਦੇ ਬੁਲਾਰੇ ਸੁਹੈਲ ਸ਼ਾਹੀਨ ਨੇ ਕਿਹਾ ਕਿ ਪੱਛਮੀ ਸੂਬੇ ਹੇਰਾਤ ਵਿਚ ਅਫਗਾਨਿਸਤਾਨੀ ਕੈਦੀਆਂ ਨੂੰ ਰਿਹਾਅ ਕੀਤਾ ਗਿਆ ਹੈ। ਤਾਲਿਬਾਨ ਦੀ ਮੰਗ ਹੈ ਕਿ ਅਫਗਾਨਿਸਤਾਨੀ ਅਧਿਕਾਰੀ ਅਮਰੀਕਾ-ਤਾਲਿਬਾਨ ਸ਼ਾਂਤੀ ਸਮਝੌਤੇ ਦੇ ਤਹਿਤ ਉਸ ਦੇ 5000 ਕੈਦੀਆਂ ਨੂੰ ਰਿਹਾਅ ਕਰੇ। ਅਫਗਾਨਿਸਤਾਨੀ ਸਰਕਾਰ ਤਾਲਿਬਾਨ ਦੇ 1500 ਕੈਦੀਆਂ ਨੂੰ ਹੌਲੀ-ਹੌਲੀ ਕਰਕੇ ਰਿਹਾਅ ਕਰਨ 'ਤੇ ਸਹਿਮਤ ਹੋ ਗਿਆ ਹੈ।

Sunny Mehra

This news is Content Editor Sunny Mehra