ਤਾਲਿਬਾਨ ਨੇ UNHCR ਦੇ ਕਈ ਅਫਗਾਨ ਕਰਮਚਾਰੀਆਂ ਤੇ 2 ਵਿਦੇਸ਼ੀ ਪੱਤਰਕਾਰਾਂ ਨੂੰ ਲਿਆ ਹਿਰਾਸਤ ''ਚ

02/12/2022 1:47:29 AM

ਕਾਬੁਲ-ਸ਼ਰਨਾਰਥੀ ਮਾਮਲਿਆਂ ਲਈ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ (ਯੂ.ਐੱਨ.ਐੱਚ.ਸੀ.ਆਰ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਤਾਲਿਬਾਨ ਨੇ ਗਲੋਬਲ ਸੰਸਥਾ ਦੀ ਸ਼ਰਨਾਰਥੀ ਏਜੰਸੀ ਨਾਲ ਕੰਮ ਕਰ ਰਹੇ ਦੋ ਵਿਦੇਸ਼ੀ ਪੱਤਰਕਾਰਾਂ ਅਤੇ ਇਸ ਦੇ ਕਈ ਅਫਗਾਨ ਕਰਮਚਾਰੀਆਂ ਨੂੰ ਕਾਬੁਲ 'ਚ ਹਿਰਾਸਤ 'ਚ ਲੈ ਲਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਘੱਟ ਰਿਹੈ ਕੋਰੋਨਾ ਦਾ ਕਹਿਰ, ਇਕ ਦਿਨ 'ਚ ਸਾਹਮਣੇ ਆਏ 454 ਮਾਮਲੇ

ਇਹ ਘਟਨਾਕ੍ਰਮ ਅਜਿਹੇ ਸਮੇਂ 'ਚ ਹੋਇਆ ਹੈ ਜਦ ਅਮਰੀਕੀ ਵਿੱਤੀ ਸੰਸਥਾਵਾਂ ਵੱਲੋਂ ਅਫਗਾਨਿਸਤਾਨ 'ਚ ਮਨੁੱਖੀ ਸਹਾਇਤਾ ਲਈ 3.5 ਅਰਬ ਡਾਲਰ ਉਪਲੱਬਧ ਕਰਵਾਉਣ ਦੇ ਸਿਲਸਿਲੇ 'ਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਵੱਲੋਂ ਇਕ ਅਧਿਕਾਰਤ ਹੁਕਮ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ। ਸ਼ਰਨਾਰਥੀ ਏਜੰਸੀ ਨੇ ਕਿਹਾ ਕਿ ਯੂ.ਐੱਨ.ਐੱਚ.ਸੀ.ਆਰ. ਲਈ ਕੰਮ ਕਰਨ ਗਏ ਦੋ ਪੱਤਰਕਾਰਾਂ ਨੂੰ ਕਾਬੁਲ 'ਚ ਹਿਰਾਸਤ 'ਚ ਲੈ ਲਿਆ ਗਿਆ। ਅਸੀਂ ਦੂਜਿਆਂ ਨਾਲ ਤਾਲਮੇਲ ਕਰਨ ਦੀ ਸਥਿਤੀ ਦਾ ਹੱਲ ਕਰਨ ਲਈ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ। 

ਇਹ ਵੀ ਪੜ੍ਹੋ : ਕੇਜਰੀਵਾਲ ਪੰਜਾਬੀਆਂ ਨੂੰ ਉਹ ਵਾਅਦੇ ਕਰ ਰਿਹੈ ਜੋ ਕਦੇ ਦਿੱਲੀ 'ਚ ਲਾਗੂ ਨਹੀਂ ਕੀਤੇ : ਹਰਸਿਮਰਤ ਬਾਦਲ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 

Karan Kumar

This news is Content Editor Karan Kumar