ਅਫਗਾਨਿਸਤਾਨ ’ਚ ਵਧੇ ਵਿਰੋਧ ਪ੍ਰਦਰਸ਼ਨ, ਵੀਡੀਓ ਵਾਇਰਲ ਹੋਣ ’ਤੇ ਤਾਲਿਬਾਨ ਨੇ ਬੰਦ ਕੀਤੀ ਇੰਟਰਨੈੱਟ ਸੇਵਾ

09/09/2021 6:17:58 PM

ਇੰਟਰਨੈਸ਼ਨਲ ਡੈਸਕ– ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਸ਼ੁਰੂ ਹੋਇਆ ਵਿਰੋਧ ਤਾਲਿਬਾਨ ਸਰਕਾਰ ਬਣਾਉਣ ਤੋਂ ਬਾਅਦ ਹੋਰ ਵਧ ਗਿਆ ਹੈ। ਅਫਗਾਨਿਸਤਾਨ ਦੀ ਰਾਜਧਾਨੀ ’ਚ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਤਾਲਿਬਾਨ ਨੇ ਕਾਬੁਲ ਦੇ ਕਈ ਹਿੱਸਿਆਂ ’ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ, ਇਸਲਾਮਿਕ ਅੱਤਵਾਦੀ ਸਮੂਹ ਨੇ ਇਲਾਕੇ ’ਚ ਭੀੜ ਨੂੰ ਰੋਕਣ ਲਈ ਇੰਟਰਨੈੱਟ ਕੁਨੈਕਸ਼ਨ ਕੱਟਣ ਦਾ ਫੈਸਲਾ ਕੀਤਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਤਾਲਿਬਾਨ ਖੂਫੀਆ ਨੇ ਸੋਸ਼ਲ ਮੀਡੀਆ ਰਾਹੀਂ ਸੰਦੇਸ਼ ਦੇ ਪ੍ਰਸਾਰ ਦੇ ਡਰ ਕਾਰਨ ਇੰਟਰਨੈੱਟ ਸੇਵਾਵਾਂ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। 

ਇਸ ਹਫਤੇ ਦੀ ਸ਼ੁਰੂਆਤ ’ਚ ਜਨਾਨੀਆਂ ਸਮੇਤ ਸੈਂਕੜੇ ਅਫਗਾਨ ਤਾਲਿਬਾਨ ਸ਼ਾਸਨ ਦੇ ਵਿਰੋਧ ’ਚ ਸੜਕਾਂ ’ਤੇ ਉਤਰੇ ਸਨ। ਕਈ ਪੁਰਸ਼ਾਂ ਅਤੇ ਜਨਾਨੀਆਂ ਨੇ ਤਾਲਿਬਾਨ ਦੇ ਕਬਜ਼ੇ ਦੇ ਵਿਰੋਧ ’ਚ ਸੜਕਾਂ ’ਤੇ ਮਾਰਚ ਕਰਦੇ ਹੋਏ ‘ਵਿਰੋਧ ਨੂੰ ਜ਼ਿੰਦਾ ਰੱਖੋ’ ਅਤੇ ‘ਪਾਕਿਸਤਾਨ ਨੂੰ ਮੌਤ’ ਵਰਗੇ ਨਾਅਰੇ ਵੀ ਲਗਾਏ। ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਅੰਤਰਿਮ ਤਾਲਿਬਾਨ ਸਰਕਾਰ ਨੇ ਵਿਰੋਧ ਲਈ ਕੁਝ ਸ਼ਰਤਾਂ ਜਾਰੀ ਕੀਤੀਆਂ। ਤਾਲਿਬਾਨ ਦੇ ਆਂਤਰਿਕ ਮੰਤਰਾਲਾ ਦੁਆਰਾ ਜਾਰੀ ਵਿਰੋਧ ਦੀਆਂ ਸ਼ਰਤਾਂ ਮੁਤਾਬਕ, ਪ੍ਰਦਰਸ਼ਨਕਾਰੀਆਂ ਨੂੰ ਹੁਣ ਵਿਰੋਧ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਤਾਲਿਬਾਨ ਨਿਆਂ ਮੰਤਰਾਲਾ ਤੋਂ ਪਹਿਲਾਂ ਮਨਜ਼ੂਰੀ ਲੈਣੀ ਹੋਵੇਗੀ। 

 

15 ਅਗਸਤ ਨੂੰ ਕਾਬੁਲ ’ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਨੇ ਅਫਗਾਨਿਸਤਾਨ ’ਚ ਸੱਤਾ ’ਤੇ ਕਬਜ਼ਾ ਕਰ ਲਿਆ ਸੀ। ਹਾਲ ਹੀ ’ਚ ਤਾਲਿਬਾਨ ਨੇਤਾਵਾਂ ਨੇ ਦੇਸ਼ ’ਚ ਇਕ ਅੰਤਰਿਮ ਸਰਕਾਰ ਦੇ ਗਠਨ ਦਾ ਐਲਾਨ ਕੀਤਾ। ਤਾਲਿਬਾਨ ਦੇ ਸ਼ਕਤੀਸ਼ਾਲੀ ਫੈਸਲੇ ਲੈਣ ਵਾਲੇ ਰੈਗੂਲੇਟਰ ‘ਰਹਬਾਰੀ ਸ਼ੂਰਾ’ ਦੇ ਪ੍ਰਮੁੱਖ ਮੁੱਲਾ ਹਸਨ ਪ੍ਰਧਾਨ ਮੰਤਰੀ ਹੋਣਗੇ, ਜਦਕਿ ਮੁੱਲਾ ਅਬਦੁਲ ਗਨੀ ਬਰਾਦਰ ਨਵੀਂ ਇਸਲਾਮਿਕ ਸਰਕਾਰ ’ਚ ਉਨ੍ਹਾਂ ਦੇ ਡਿੱਪਟੀ ਹੋਣਗੇ। ਤਾਲਿਬਾਨ ਦੇ ਬੁਲਾਰੇ ਜਬੀਹੁੱਲਾ ਮੁਜ਼ਾਹਿਦ ਨੇ ਇਕ ਪੱਤਰਕਾਰ ਸੰਮੇਲਨ ’ਚ ਇਸ ਦੀ ਜਾਣਕਾਰੀ ਦਿੱਤੀ। 

Rakesh

This news is Content Editor Rakesh